ਜਦੋਂ ਦੀਪਿਕਾ ਦੀ ਬਾਲ 'ਤੇ ਰਣਵੀਰ ਨੇ ਜੜਿਆ 'ਛੱਕਾ'
Published : Oct 9, 2019, 3:06 pm IST
Updated : Oct 9, 2019, 3:06 pm IST
SHARE ARTICLE
Ranveer hit Sixer at Deepika Ball
Ranveer hit Sixer at Deepika Ball

ਰਣਵੀਰ ਸਿੰਘ ਦੀ ਅਪਕਮਿੰਗ ਫਿਲਮ ‘83’ ਦੀ ਸ਼ੂਟਿੰਗ ਖਤਮ ਹੋ ਗਈ ਹੈ। ਸੋਮਵਾਰ ਨੂੰ ਫਿਲਮ ਦੀ ਸ਼ੂਟਿੰਗ ਖ਼ਤਮ ਹੋਣ ਤੋਂ

ਮੁੰਬਈ : ਰਣਵੀਰ ਸਿੰਘ ਦੀ ਅਪਕਮਿੰਗ ਫਿਲਮ ‘83’ ਦੀ ਸ਼ੂਟਿੰਗ ਖਤਮ ਹੋ ਗਈ ਹੈ। ਸੋਮਵਾਰ ਨੂੰ ਫਿਲਮ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਰਣਵੀਰ ਸਿੰਘ ਨੇ ਫ਼ਿਲਮ ਵਿੱਚ ਉਸ ਦੀ ਪਤਨੀ ਦਾ ਰੋਲ ਨਿਭਾ ਰਹੀ ਦੀਪਿਕਾ ਪਾਦੂਕੋਣ ਨਾਲ ਮੁੰਬਈ ਦੇ ਇੱਕ ਨਾਈਟ ਕਲੱਬ ਵਿੱਚ ਪਾਰਟੀ ਕੀਤੀ।

ਜਿਸ 'ਚ ਰਣਵੀਰ ਅਤੇ ਦੀਪਿਕਾ ਨੇ ਜੰਮ ਕੇ ਡਾਂਸ ਵੀ ਕੀਤਾ ਅਤੇ ਕ੍ਰਿਕਟ ਵੀ ਖੇਡਿਆ। ਦੀਪਿਕਾ ਦੀ ਬਾਲ 'ਤੇ ਰਣਵੀਰ ਸਿੰਘ ਨੇ ਛੱਕਾ ਵੀ ਜੜ ਦਿੱਤਾ। ਸੋਸ਼ਲ ਮੀਡੀਆ 'ਤੇ ਰਣਵੀਰ ਅਤੇ ਦੀਪਿਕਾ ਦੀਆਂ ਤਸਵੀਰਾਂ ਅਤੇ ਵੀਡੀਓ ਖੂਬ ਵਾਇਰਲ ਹੋ ਰਹੇ ਹਨ।

ਅਸਲ ਜ਼ਿੰਦਗੀ ਵਿੱਚ ਪਤੀ-ਪਤਨੀ ਬਣਨ ਮਗਰੋਂ ਦੋਵੇਂ ਪਹਿਲੀ ਵਾਰ ਸਕ੍ਰੀਨ 'ਤੇ ਇਕੱਠੇ ਨਜ਼ਰ ਆ ਰਹੇ ਹਨ। ਦੋਵਾਂ ਨੇ ਰੈਡ ਕਾਰਪਿਟ 'ਤੇ ਹੀ ਕ੍ਰਿਕਟਰਾਂ ਵਾਂਗੂੰ ਜਲਵਾ ਦਿਖਾਉਣ ਦਾ ਫੈਸਲਾ ਲਿਆ।

ਦੋਵਾਂ ਨੇ ਪਹਿਲਾਂ ਸਾਹਮਣੇ ਖੜਏ ਫੋਟੋਗ੍ਰਾਫਰਾਂ ਲਈ ਇਤਮਿਨਾਨ ਨਾਲ ਪੋਜ਼ ਦਿੱਤੇ। ਪਰ ਬਾਅਦ ਵਿੱਚ ਰਣਵੀਰ ਨੇ ਬੱਲਾ ਤੇ ਦੀਪਿਕਾ ਨੇ ਗੇਂਦ ਫੜ ਲਈ। ਦੋਵਾਂ ਨੇ ਭਾਵੇਂ ਕੁਝ ਸੈਕਿੰਡਜ਼ ਲਈ ਹੀ ਸਹੀ, ਪਰ ਬੱਲੇਬਾਜ਼ੀ ਤੇ ਗੇਂਦਬਾਜ਼ੀ ਦਾ ਲੁਤਫ਼ ਲਿਆ।

Ranveer hit Sixer at Deepika BallRanveer hit Sixer at Deepika Ball

ਦੀਪਿਕਾ ਨੇ ਗੇਂਦਬਾਜ਼ ਬਣ ਕੇ ਸਲੋ ਮੋਸ਼ਨ ਅੰਦਾਜ਼ ਵਿੱਚ ਅਦ੍ਰਿਸ਼ ਗੇਂਦ ਰਣਵੀਰ ਵੱਲ ਸੁੱਟੀ ਤੇ ਰਣਵੀਰ ਨੇ ਐਕਸ਼ਨ ਦੇ ਅੰਦਾਜ਼ ਵਿੱਚ ਬਾਲ ਨੂੰ ਹਵਾ ਵਿੱਚ ਉਡਾਇਆ। ਫਿਰ ਇਹ ਅਦ੍ਰਿਸ਼ ਗੇਂਦ ਸੀਮਾ ਰੇਖਾ ਪਾਰ ਕਰ ਗਈ। ਉਸ ਦੇ ਛੱਕਾ ਜੜਨ 'ਤੇ ਦੀਪਿਕਾ ਕਾਫੀ ਖੁਸ਼ ਦਿਖਾਈ ਦਿੱਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement