
ਪ੍ਰਿਅੰਕਾ ਚੋਪੜਾ ਦੇ ਵਿਆਹ ਦੀ ਤਰੀਕ ਜਿਵੇਂ - ਜਿਵੇਂ ਨਜ਼ਦੀਕ ਆ ਰਹੀ ਹੈ ਉਂਝ - ਉਂਝ ਹੀ ਵੱਖ - ਵੱਖ ਤਰ੍ਹਾਂ ਹੀ ਪਾਰਟੀਆਂ ਦੀ ਮਸਤੀ ਵੀ ਸਾਹਮਣੇ ਆ ਰਹੀ ਹੈ।...
ਮੁੰਬਈ : (ਭਾਸ਼ਾ) ਪ੍ਰਿਅੰਕਾ ਚੋਪੜਾ ਦੇ ਵਿਆਹ ਦੀ ਤਰੀਕ ਜਿਵੇਂ - ਜਿਵੇਂ ਨਜ਼ਦੀਕ ਆ ਰਹੀ ਹੈ ਉਂਝ - ਉਂਝ ਹੀ ਵੱਖ - ਵੱਖ ਤਰ੍ਹਾਂ ਹੀ ਪਾਰਟੀਆਂ ਦੀ ਮਸਤੀ ਵੀ ਸਾਹਮਣੇ ਆ ਰਹੀ ਹੈ। ਅਜਿਹਾ ਲੱਗ ਰਿਹਾ ਹੈ ਕਿ ਪ੍ਰਿਅੰਕਾ ਦਾ ਪ੍ਰੀ ਵੈਡਿੰਗ ਪਾਰਟੀਜ਼ ਦਾ ਸਿਲਸਿਲਾ ਫਿਲਹਾਲ ਤਾਂ ਰੁਕਣ ਵਾਲਾ ਨਹੀਂ ਹੈ। ਪ੍ਰਿਅੰਕਾ ਦੇ ਵਿਆਹ ਵਿਚ ਹੁਣ ਕੁੱਝ ਹੀ ਸਮਾਂ ਬਚਿਆ ਹੈ ਉਹ ਅਗਲੇ ਮਹੀਨੇ 1 ਅਤੇ 2 ਦਸੰਬਰ ਨੂੰ ਵਿਆਹ ਦੇ ਪਵਿਤਰ ਬੰਧਨ ਵਿਚ ਬੱਝ ਜਾਣਗੇ। ਇਕ ਮਹੀਨੇ ਪਹਿਲਾਂ ਤੋਂ ਹੀ ਉਹ ਪਾਰਟੀਜ਼ ਵਿਚ ਵਿਅਸਤ ਹੋ ਚੁਕੀ ਹੈ।
Priyanka Chopra hosts pyjama party
ਪਹਿਲਾਂ ਉਨਹਾਂ ਨੇ ਬ੍ਰਾਈਡਲ ਸ਼ਾਵਰ ਅਤੇ ਬੈਚਲਰ ਪਾਰਟੀ ਕੀਤੀ ਸੀ ਅਤੇ ਹੁਣ ਪਜਾਮਾ ਪਾਰਟੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪ੍ਰਿਅੰਕਾ ਅਤੇ ਨਿਕ ਜੋਨਾਸ ਜੋਧਪੁਰ ਦੇ ਉਂਮੇਦ ਭਵਨ ਵਿਚ ਵਿਆਹ ਕਰਨ ਜਾ ਰਹੇ ਹਨ। ਵਿਆਹ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ, ਦੋਨਾਂ ਪਰਵਾਰਾਂ ਦੇ ਲੋਕ ਜਿਥੇ ਸ਼ਾਪਿੰਗ ਵਿਚ ਵਿਅਸਤ ਹਨ ਉਥੇ ਹੀ ਪ੍ਰਿਅੰਕਾ ਆਏ ਦਿਨ ਅਪਣੀਆਂ ਸਹੇਲੀਆਂ ਅਤੇ ਭੇਣਾਂ ਦੇ ਨਾਲ ਪਾਰਟੀ ਕਰਨ ਵਿਚ ਬਿਜ਼ੀ ਨਜ਼ਰ ਆ ਰਹੀ ਹੈ।
ਹਾਲ ਹੀ ਵਿਚ ਨਿਊਯਾਰਕ 'ਚ ਹੋਈ ਉਨ੍ਹਾਂ ਦੀ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਵਾਇਰਲ ਹੋਈਆਂ ਤਾਂ ਉਸ ਤੋਂ ਬਾਅਦ ਉਨ੍ਹਾਂ ਦੀ ਬੈਚਲਰੇਟ ਪਾਰਟੀ ਦੀਆਂ ਤਸਵੀਰਾਂ ਨੇ ਇੰਟਰਨੈਟ ਉਤੇ ਅੱਗ ਲਗਾ ਦਿਤੀ। ਇਸ ਤੋਂ ਬਾਅਦ ਹੁਣ ਈਸ਼ਾ ਅੰਬਾਨੀ ਅਤੇ ਪਰੀਣਿਤੀ ਚੋਪੜਾ ਦੇ ਨਾਲ ਪ੍ਰਿਅੰਕਾ ਦੀ ਪਜਾਮਾ ਪਾਰਟੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
Bridal Shower
ਪਜਾਮਾ ਪਾਰਟੀ ਯਾਨੀ ਬਿਨਾਂ ਕਿਸੇ ਫਾਰਮਲ ਡ੍ਰੈਸ ਦੇ ਨਾਈਟ ਡ੍ਰੈਸ ਵਿਚ ਕੀਤੀ ਜਾਣ ਵਾਲੀ ਪਾਰਟੀ ਤਾਂ ਇਸ ਮੌਕੇ ਉਤੇ ਲਾੜੀ ਦੀਆਂ ਸਹੇਲੀਆਂ ਨੇ ਮਿਲ ਕੇ ਇਹ ਧਮਾਕੇਦਾਰ ਪਾਰਟੀ ਕੀਤੀ। ਪਾਰਟੀ ਦੀ ਖਾਸ ਗੱਲ ਇਹ ਰਹੀ ਕਿ ਇਥੇ ਸਾਰਿਆਂ ਨੇ ਗੁਲਾਬੀ ਪਜਾਮਾ ਪਾਇਆ ਸੀ। ਜਿਸਦੇ ਨਾਲ ਸਾਰਿਆਂ ਦੇ ਪ੍ਰਿਟੀ ਨਾਲ ਗੁਲਾਬੀ ਸ਼੍ਰਗ ਕਮਾਲ ਦੇ ਲੱਗ ਰਹੇ ਸਨ।