
ਥੋੜੇ ਸਮੇਂ ਪਹਿਲਾਂ ਖ਼ਬਰ ਆਈ ਸੀ ਕਿ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਅੱਬਾਸ ਅਲੀ ਜ਼ਫ਼ਰ ਦੀ ਫ਼ਿਲਮ ਭਾਰਤ ਛੱਡ ਦਿਤੀ ਹੈ, ਜਿਸ ਵਿਚ ਸਲਮਾਨ ਖਾਨ ਲੀਡ ਰੋਲ ਵਿਚ ਸਨ। ਕਿਹਾ...
ਮੁੰਬਈ : ਥੋੜੇ ਸਮੇਂ ਪਹਿਲਾਂ ਖ਼ਬਰ ਆਈ ਸੀ ਕਿ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਅੱਬਾਸ ਅਲੀ ਜ਼ਫ਼ਰ ਦੀ ਫ਼ਿਲਮ ਭਾਰਤ ਛੱਡ ਦਿਤੀ ਹੈ, ਜਿਸ ਵਿਚ ਸਲਮਾਨ ਖਾਨ ਲੀਡ ਰੋਲ ਵਿਚ ਸਨ। ਕਿਹਾ ਜਾ ਰਿਹਾ ਸੀ ਕਿ ਪ੍ਰਿਅੰਕਾ ਨੇ ਇਹ ਫ਼ਿਲਮ ਨਿਕ ਜੋਨਸ ਨਾਲ ਵਿਆਹ ਦੇ ਚਲਦੇ ਛੱਡੀ। ਅਲੀ ਅੱਬਾਸ ਜ਼ਫ਼ਰ ਨੇ ਵੀ ਟਵੀਟ ਕਰ ਪ੍ਰਿਅੰਕਾ ਦੇ ਫ਼ਿਲਮ ਛੱਡਣ ਨੂੰ ਕੰਨਫ਼ਰਮ ਕੀਤਾ। ਹੁਣ ਖ਼ਬਰ ਹੈ ਕਿ ਪ੍ਰਿਅੰਕਾ ਅਤੇ ਨਿਕ ਨੇ ਕੁੜਮਾਈ ਕਰ ਲਈ ਹੈ। ਇਕ ਸੂਤਰ ਦੇ ਮੁਤਾਬਕ ਪ੍ਰਿਅੰਕਾ ਅਤੇ ਨਿਕ ਨੇ ਇਕ ਹਫ਼ਤੇ ਪਹਿਲਾਂ ਹੀ ਕੁੜਮਾਈ ਕਰ ਲਈ ਸੀ। ਇਹ ਕੁੜਮਾਈ ਲੰਡਨ ਵਿਚ ਪ੍ਰਿਅੰਕਾ ਦੇ ਜਨਮਦਿਨ 'ਤੇ ਹੋਈ ਸੀ।
Nick Jonas and Priyanka Chopra
ਸੂਤਰ ਨੇ ਅੱਗੇ ਇਹ ਵੀ ਦੱਸਿਆ ਕਿ ਨਿਕ ਨੇ ਕੁੜਮਾਈ ਲਈ ਨਿਊ ਯਾਰਕ ਤੋਂ ਇਕ ਮੁੰਦਰੀ ਵੀ ਖਰੀਦੀ ਸੀ। ਦੋਹੇਂ ਕਾਫ਼ੀ ਖੁਸ਼ ਹਨ ਅਤੇ ਅਪਣੇ ਵਿਆਹ ਨੂੰ ਲੈ ਕੇ ਕਾਫ਼ੀ ਉਤਸਾਹਿਤ ਹਨ। ਯੂਐਸ ਮੀਡੀਆ ਨੇ ਵੀ ਪ੍ਰਿਅੰਕਾ ਅਤੇ ਨਿਕ ਦੀ ਕੁੜਮਾਈ ਦੀਆਂ ਖਬਰਾਂ ਨੂੰ ਕੰਨਫਰਮ ਕਰ ਦਿਤਾ ਹੈ। ਦੱਸ ਦਈਏ ਕਿ ਹਾਲ ਹੀ ਵਿਚ ਪ੍ਰਿਅੰਕਾ ਚੋਪੜਾ ਜਦੋਂ ਮੁੰਬਈ ਏਅਰਪੋਰਟ 'ਤੇ ਨਜ਼ਰ ਆਈਆਂ ਸੀ ਤਾਂ ਉਨ੍ਹਾਂ ਦੀ ਉਂਗਲ ਵਿਚ ਇਕ ਡਾਇਮੰਡ ਰਿੰਗ ਦਿਖੀ। ਇਸ ਤੋਂ ਬਾਅਦ ਅਟਕਲਾਂ ਲਗਾਈ ਜਾਣ ਲੱਗੀਆਂ ਕਿ ਪ੍ਰਿਅੰਕਾ ਨੇ ਕੁੜਮਾਈ ਕਰ ਲਈ ਹੈ।
Nick Jonas and Priyanka Chopra
ਜਿਵੇਂ ਹੀ ਪ੍ਰਿਅੰਕਾ ਦੀ ਨਜ਼ਰ ਕੈਮਰਿਆਂ 'ਤੇ ਪਈ ਤਾਂ ਉਨ੍ਹਾਂ ਨੇ ਅਪਣੀ ਉਸ ਰਿੰਗ ਨੂੰ ਛਿਪਾਉਣ ਦੀ ਬਹੁਤ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਹੁਣ ਇਹ ਕੰਨਫਰਮ ਹੋ ਗਿਆ ਹੈ ਕਿ ਪ੍ਰਿਅੰਕਾ ਅਤੇ ਨਿਕ ਜੋਨਸ ਨਾਲ ਕੁੜਮਾਈ ਕਰ ਲਈ ਹੈ। ਖ਼ਬਰ ਆ ਰਹੀ ਹੈ ਕਿ ਇਸ ਸਾਲ ਅਕਤੂਬਰ ਵਿਚ ਹੀ ਪ੍ਰਿਅੰਕਾ ਅਤੇ ਨਿਕ ਵਿਆਹ ਕਰ ਲੈਣਗੇ।
Nick Jonas and Priyanka Chopra
ਸਲਮਾਨ ਖਾਨ ਸਟਾਰਰ ਫਿਲਮ 'ਭਾਰਤ' ਵਿਚ ਪ੍ਰਿਅੰਕਾ ਚੋਪੜਾ ਨੂੰ ਲੀਡ ਰੋਲ ਵਿਚ ਕਾਸਟ ਕੀਤਾ ਗਿਆ ਸੀ ਪਰ ਹੁਣ ਪ੍ਰਿਅੰਕਾ ਨੇ ਇਹ ਫ਼ਿਲਮ ਛੱਡ ਦਿਤੀ ਹੈ। ਮੰਨਿਆ ਜਾ ਰਿਹਾ ਹੈ ਕਿ ਆਖਰੀ ਸਮੇਂ 'ਤੇ ਫ਼ਿਲਮ ਨੂੰ ਇੰਝ ਛੱਡ ਦੇਣ ਨਾਲ ਸਲਮਾਨ, ਪ੍ਰਿਅੰਕਾ ਤੋਂ ਨਰਾਜ਼ ਹੋ ਸਕਦੇ ਹਨ ਅਤੇ ਉਨ੍ਹਾਂ ਦੇ ਰਿਸ਼ਤੇ ਵਿਗੜ ਸਕਦੇ ਹਨ। ਇਸ ਵਿਚ ਬੀ - ਟਾਉਨ 'ਚ ਇਸ ਗੱਲ ਦੀ ਵੀ ਚਰਚਾ ਹੈ ਕਿ ਪ੍ਰਿਅੰਕਾ ਦੀ ਜਗ੍ਹਾ ਫ਼ਿਲਮ ਵਿਚ ਕੈਟਰੀਨਾ ਕੈਫ਼ ਨੂੰ ਲੀਡ ਰੋਲ ਵਿਚ ਲਿਆ ਜਾ ਸਕਦਾ ਹੈ।