ਨਿਕ ਦੇ ਫੋਨ ਵਿਚ ਪ੍ਰਿਅੰਕਾ ਚੋਪੜਾ ਦਾ ਵਾਲਪੇਪਰ, ਕੁਝ ਅਜਿਹੇ ਤਰੀਕੇ ਦੀ ਹੈ ਤਸਵੀਰ
Published : Nov 9, 2018, 1:00 pm IST
Updated : Nov 9, 2018, 1:00 pm IST
SHARE ARTICLE
Priyanka And Nick
Priyanka And Nick

ਹਾਲੀਵੁੱਡ ਵਿਚ ਧਮਾਲਾਂ ਪਾਉਣ ਵਾਲੀ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਪਿਛਲੇ ਸਾਲ ਨਿਊਯਾਰਕ.....

ਮੁੰਬਈ ( ਪੀ.ਟੀ.ਆਈ ): ਹਾਲੀਵੁੱਡ ਵਿਚ ਧਮਾਲਾਂ ਪਾਉਣ ਵਾਲੀ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਪਿਛਲੇ ਸਾਲ ਨਿਊਯਾਰਕ ਸਿਟੀ ਵਿਚ ਆਯੋਜਿਤ ਕੀਤੇ ਗਏ ਮੇਟ ਗਾਲਾ ਸਮਾਗਮ ਵਿਚ ਇਕੱਠੇ ਨਜ਼ਰ ਆਏ ਸਨ। ਉਹ ਦੋਨੈ ਇਕ-ਦੂਜੇ ਨਾਲ ਕੁਝ ਇਸ ਤਰ੍ਹਾਂ ਨਜ਼ਰ ਆਏ ਕਿ ਸਾਰਿਆਂ ਦਾ ਧਿਆਨ ਉਨ੍ਹਾਂ ਵੱਲ ਕੇਂਦਰਿਤ ਹੋ ਗਿਆ।  ਇਸ ਦੇ ਤਕਰੀਬਨ ਇਕ ਸਾਲ ਬਾਅਦ ਦੋਨਾਂ ਨੇ ਇਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿਤਾ ਅਤੇ ਇਹ ਮੁਲਾਕਾਤਾਂ ਹੌਲੀ-ਹੌਲੀ ਮੁਹੱਬਤ ਵਿਚ ਤਬਦੀਲ ਹੋ ਗਈਆਂ।

Mobile Wallpaper PictureMobile Wallpaper Picture

ਦੱਸ ਦਈਏ ਕਿ ਇਸ ਸਾਲ ਅਗਸਤ ਵਿਚ ਦੋਨਾਂ ਨੇ ਮੰਗਣੀ ਕੀਤੀ ਅਤੇ ਪ੍ਰਿਅੰਕਾ ਦੀ ਰੋਕਾ ਸਮਾਰੋਹ ਹੋਇਆ। ਪ੍ਰਿਅੰਕਾ ਦੇ ਵਿਆਹ ਅਤੇ ਮੰਗਣੀ ਨਾਲ ਜੁੜੀਆਂ ਸਾਰੀਆਂ ਖਬਰਾਂ ਨੂੰ ਹੁਣ ਤੱਕ ਲੁਕਾ ਕੇ ਰੱਖਿਆ ਗਿਆ ਹੈ ਅਤੇ ਹੁਣ ਦੋਨਾਂ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਹਨ। ਦੇਖਣਾ ਇਹ ਹੋਵੇਗਾ ਕਿ ਦੋਨਾਂ ਦੇ ਵਿਆਹ ਦੀ ਤਾਰੀਖ ਦਾ ਖੁਲਾਸਾ ਮੀਡਿਆ ਵਿਚ ਕਰਦੇ ਹਨ ਜਾਂ ਚੁਪ-ਚਾਪ ਤਰੀਕੇ ਨਾਲ ਵਿਆਹ ਕਰਦੇ ਹਨ। ਪ੍ਰਿਅੰਕਾ ਲਈ ਨਿਕ ਮਹੱਤਵਪੂਰਨ ਹਨ ਅਤੇ ਉਹ ਅਕਸਰ ਨਿਕ ਦੇ ਨਾਲ ਅਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਸਾਂਝੀਆਂ ਕਰਦੀ ਰਹਿੰਦੀ ਹੈ।

Prinyaka And JonasPrinyaka And Jonas

ਨਿਕ ਜੋਨਸ ਹਾਲ ਹੀ ਵਿਚ ਲਾਸ ਏੰਜੇਲਿਸ ਵਿਚ ਆਯੋਜਿਤ ਲਾ ਲੇਕਰਜ਼ ਵੀਅਸ ਮਿਨੇਸੋਟਾ ਟਿੰਬਰਵੋਲਵਜ਼ ਗੇਮ ਵਿਚ ਭਰਾ ਜੋ ਜੋਨਸ ਦੇ ਨਾਲ ਨਜ਼ਰ ਆਏ। ਦੋਨਾਂ ਭਰਾਵਾਂ ਨੇ ਖੇਡ ਦਾ ਪੂਰਾ ਅਨੰਦ ਮਾਣੀਆ। ਇੰਨ੍ਹੀਂ ਹੀ ਨਹੀਂ ਸਗੋਂ ਦੋਨਾਂ ਨੇ ਅਪਣੇ ਇੰਸਟਾਗਰਾਮ ਖਾਤੇ ‘ਤੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਖੇਡ ਵਿਚ ਸਰੋਤਿਆਂ ਨੇ ਨੋਟਿਸ ਕੀਤਾ ਕਿ ਨਿਕ ਜੋਨਸ ਦੇ ਫੋਨ ਉਤੇ ਪ੍ਰਿਅੰਕਾ ਚੋਪੜਾ ਦਾ ਵਾਲਪੇਪਰ ਹੈ। ਇਹ ਤਸਵੀਰ ਅਸਲ ਵਿਚ ਪ੍ਰਿਅੰਕਾ ਅਤੇ ਨਿਕ ਦੇ ਨਾਲ ਖਿੱਚੀ ਗਈ ਪਹਿਲੀ ਤਸਵੀਰ ਹੈ। ਇਹ ਤਸਵੀਰ ਤਕਰੀਬਨ ਸਾਲ ਭਰ ਪਹਿਲਾਂ ਖਿੱਚੀ ਗਈ ਸੀ।

Prinyaka And JonasPrinyaka And Jonas

ਸੂਤਰਾਂ ਪਤਾ ਲੱਗਿਆ ਹੈ ਕਿ ਪ੍ਰਿਅੰਕਾ ਅਤੇ ਨਿਕ ਛੇਤੀ ਹੀ ਜੋਧਪੁਰ ਵਿਚ ਵਿਆਹ ਦੇ ਬੰਧਨ ਵਿਚ ਬੰਨ੍ਹੇ ਜਾ ਸਕਦੇ ਹਨ। ਇਹ ਵੀ ਖਬਰਾਂ ਮਿਲੀਆਂ ਹਨ ਕਿ ਦੋਨਾਂ ਨੇ ਅਪਣੇ ਵਿਆਹ ਨੂੰ ਅਮਰੀਕਾ ਵਿਚ ਰਜਿਸਟਰ ਕਰਵਾਉਣਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement