
ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਭੈਣ ਸਾਇਮਾ ਤਮਸ਼ੀ ਸਿੱਦੀਕੀ ਦਾ ਕੈਂਸਰ ਨਾਲ ਲੰਬੀ ਲੜਾਈ ਲੜਨ ਤੋਂ ਬਾਅਦ ਦੇਹਾਂਤ ਹੋ ਗਿਆ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਭੈਣ ਸਾਇਮਾ ਤਮਸ਼ੀ ਸਿੱਦੀਕੀ ਦਾ ਕੈਂਸਰ ਨਾਲ ਲੰਬੀ ਲੜਾਈ ਲੜਨ ਤੋਂ ਬਾਅਦ ਦੇਹਾਂਤ ਹੋ ਗਿਆ। ਇਸ ਗੱਲ ਦੀ ਜਾਣਕਾਰੀ ਖੁਦ ਨਵਾਜ਼ੂਦੀਨ ਸਿੱਦੀਕੀ ਦੇ ਪਰਿਵਾਰਕ ਸੂਤਰਾਂ ਨੇ ਐਤਵਾਰ ਨੂੰ ਦਿੱਤੀ। ਨਵਾਜ਼ੂਦੀਨ ਸਿੱਦੀਕੀ ਦੀ ਭੈਣ ਸਾਇਮਾ ਤਮਸ਼ੀ ਸਿੱਦੀਕੀ ਨੇ ਅਪਣੀ ਜ਼ਿੰਦਗੀ ਦੇ ਆਖਰੀ ਸਾਹ ਪੁਣੇ ਦੇ ਇਕ ਹਸਪਤਾਲ ਵਿਚ ਲਏ ਸੀ।
Nawazuddin Siddiqui's Sister Syama Tamshi Siddiqui
ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਭੈਣ ਸਾਇਮਾ ਤਮਸ਼ੀ ਸਿੱਦੀਕੀ ਦੀ ਉਮਰ ਸਿਰਫ 26 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਸਾਇਮਾ ਸਿੱਦਕੀ 18 ਸਾਲ ਦੀ ਉਮਰ ਤੋਂ ਬੀ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਸੀ ਅਤੇ ਬੀਤੇ ਸ਼ਨੀਵਾਰ ਨੂੰ ਹੀ ਉਹਨਾਂ ਨੇ ਇਸ ਦੁਨੀਆਂ ਨੂੰ ਅਲਵੀਦਾ ਕਹਿ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭੈਣ ਸਾਇਮਾ ਦੀ ਮੌਤ ਦੌਰਾਨ ਨਵਾਜ਼ੂਦੀਨ ਸਿੱਦੀਕੀ ਅਮਰੀਕਾ ਵਿਚ ਅਪਣੇ ਪ੍ਰਾਜੈਕਟ ‘ਤੇ ਕੰਮ ਕਰ ਰਹੇ ਸੀ।
Nawazuddin Siddiqui's Sister Syama Tamshi Siddiqui
ਸਾਇਮਾ ਦਾ ਅੰਤਿਮ ਸਸਕਾਰ ਐਤਵਾਰ ਨੂੰ ਐਤਵਾਰ ਨੂੰ ਉੱਤਰ ਪ੍ਰਦੇਸ਼ ਵਿਚ ਹੀ ਕੀਤਾ ਗਿਆ। ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਪਿਛਲੇ ਸਾਲ ਅਕਤੂਬਰ ਵਿਚ ਟਵਿਟਰ ‘ਤੇ ਅਪਣੀ ਭੈਣ ਸਾਇਮਾ ਨੂੰ ਉਹਨਾਂ ਦੇ 25ਵੇਂ ਜਨਮ ਦਿਨ ਦੀ ਵਧਾਈ ਦਿੱਤੀ ਸੀ। ਇਸ ਦੇ ਨਾਲ ਹੀ ਉਹਨਾਂ ਨੇ ਉਹਨਾਂ ਦੀ ਬਿਮਾਰੀ ਬਾਰੇ ਵੀ ਦੱਸਿਆ ਸੀ।
Nawazuddin Siddiqui's Sister Syama Tamshi Siddiqui
ਉਹਨਾਂ ਨੇ ਟਵੀਟ ਵਿਚ ਲਿਖਿਆ ਸੀ, ‘ਮੇਰੀ ਭੈਣ ਨੂੰ 18 ਸਾਲ ਦੀ ਉਮਰ ਵਿਚ ਹੀ ਐਡਵਾਂਸ ਸਟੇਜ ਦੇ ਬ੍ਰੈਸਟ ਕੈਂਸਰ ਦਾ ਪਤਾ ਚੱਲਿਆ ਸੀ ਪਰ ਉਹ ਹਾਲੇ ਵੀ ਸੰਘਰਸ਼ ਕਰ ਰਹੀ ਹੈ’। ਦੱਸ ਦਈਏ ਕਿ ਨਵਾਜ਼ੂਦੀਨ ਸਿੱਦੀਕੀ ਆਖਰੀ ਵਾਰ ਫ਼ਿਲਮ ‘ਮੋਤੀਚੂਰ ਚਕਨਾਚੂਰ’ ਵਿਚ ਨਜ਼ਰ ਆਏ ਸੀ। ਇਸ ਫ਼ਿਲਮ ਵਿਚ ਉਹਨਾਂ ਦੇ ਨਾਲ ਅਦਾਕਾਰਾ ਅਥੀਆ ਸ਼ੈਟੀ ਵੀ ਮੁੱਖ ਭੂਮਿਕਾ ਵਿਚ ਨਜ਼ਰ ਆਈ ਸੀ।
ਫ਼ਿਲਮ ਨੂੰ ਬਾਕਸ ਆਫਿਸ ‘ਤੇ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਤੋਂ ਇਲਾਕਾ ਨਵਾਜ਼ੂਦੀਨ ਸਿੱਦੀਕੀ ਜਲਦ ਹੀ ‘ਬੋਲੇ ਚੂੜੀਆਂ’ ਵਿਚ ਵੀ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਵਿਚ ਉਹਨਾਂ ਦੇ ਨਾਲ ਅਦਾਕਾਰਾ ਤਮਨਾ ਭਾਟੀਆ ਅਹਿਮ ਭੂਮਿਕਾ ਵਿਚ ਦਿਖਾਈ ਦੇਵੇਗੀ।