ਭਾਰਤ 'ਚ  #MeToo ਮੂਵਮੈਂਟ ਸ਼ੁਰੂ ਕਰਨ ਤੋਂ ਬਾਅਦ ਤਨੁਸ਼ਰੀ ਨੂੰ ਹਾਰਵਰਡ 'ਚ ਭਾਸ਼ਣ ਦਾ ਮਿਲਿਆ ਸੱਦਾ
Published : Feb 10, 2019, 5:30 pm IST
Updated : Feb 10, 2019, 5:30 pm IST
SHARE ARTICLE
Tanushree Dutta
Tanushree Dutta

ਕਈ ਸਾਲਾਂ ਤੋਂ ਬਾਲੀਵੁਡ ਤੋਂ ਗਾਇਬ ਤਨੁਸ਼ਰੀ ਦੱਤਾ 2018 'ਚ  #MeToo ਮੂਵਮੈਂਟ ਸ਼ੁਰੂ ਕਰਨ ਦੇ ਕਾਰਨ ਚਰਚਾ ਵਿਚ ਆ ਗਈ ਸਨ। ਉਨ੍ਹਾਂ ਨੇ ਇਕ ਇੰਟਰਵੀਊ ਵਿਚ ...

ਮੁੰਬਈ : ਕਈ ਸਾਲਾਂ ਤੋਂ ਬਾਲੀਵੁਡ ਤੋਂ ਗਾਇਬ ਤਨੁਸ਼ਰੀ ਦੱਤਾ 2018 'ਚ  #MeToo ਮੂਵਮੈਂਟ ਸ਼ੁਰੂ ਕਰਨ ਦੇ ਕਾਰਨ ਚਰਚਾ ਵਿਚ ਆ ਗਈ ਸਨ। ਉਨ੍ਹਾਂ ਨੇ ਇਕ ਇੰਟਰਵੀਊ ਵਿਚ ਦੱਸਿਆ ਸੀ ਕਿ 10 ਸਾਲ ਪਹਿਲਾਂ 'ਹੌਰਨ ਓਕੇ ਪਲੀਜ਼' ਦੇ ਇਕ ਗੀਤ ਦੀ ਸ਼ੂਟਿੰਗ ਦੇ ਦੌਰਾਨ ਨਾਨਾ ਪਾਟੇਕਰ ਨੇ ਉਨ੍ਹਾਂ ਦੇ ਨਾਲ ਬਦਸਲੂਕੀ ਕੀਤੀ ਸੀ। ਉਸ ਤੋਂ ਬਾਅਦ ਕਈ ਔਰਤਾਂ ਸਾਹਮਣੇ ਆਈਆਂ ਅਤੇ ਉਹਨਾਂ ਨਾਲ ਹੋਏ ਯੋਨ ਸ਼ੋਸ਼ਣ ਦੀ ਕਹਾਣੀ ਦੱਸੀਆਂ।

ਤਨੁਸ਼ਰੀ ਨੂੰ ਹੁਣ ਮੈਸਾਚੁਸੇਟਸ ਦੇ ਬੋਸਟਨ ਵਿਚ ਹਾਰਵਰਡ ਬਿਜ਼ਨਸ ਸਕੂਲ ਨੇ ਇਕ ਫਲੈਗਸ਼ਿਪ ਪ੍ਰੋਗਰਾਮ ਵਿਚ ਬੋਲਣ ਲਈ ਸੱਦਾ ਦਿਤਾ ਹੈ। ਤਨੁਸ਼ਰੀ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਇੰਸਟਾਗ੍ਰਾਮ 'ਤੇ ਲਿਖਿਆ, ਮੈਸਾਚੁਸੇਟਸ ਦੇ ਬੋਸਟਨ ਵਿਚ ਹਾਰਵਰਡ ਬਿਜ਼ਨਸ ਸਕੂਲ ਵਿਚ ਬੋਲਣ ਲਈ ਸੱਦਾ ਦਿਤਾ ਗਿਆ ਹੈ। 16 ਫ਼ਰਵਰੀ ਨੂੰ ਇੰਡੀਆ ਕਾਂਫਰੰਸ 2019... ਹਾਰਵਰਡ ਬਿਜ਼ਨਸ ਸਕੂਲ ਅਤੇ ਹਾਰਵਰਡ ਕੈਨੇਡੀ ਸਕੂਲ ਦੇ ਦਰਜੇਦਾਰ ਵਿਦਿਆਰਥੀਆਂ ਵਲੋਂ ਆਯੋਜਿਤ ਇਕ ਫਲੈਗਸ਼ਿਪ ਪ੍ਰੋਗਰਾਮ। 

Tanushree DuttaTanushree Dutta

ਤਨੁਸ਼ਰੀ ਕੁੱਝ ਮਹੀਨੇ ਭਾਰਤ ਵਿਚ ਰਹਿਣ ਤੋਂ ਬਾਅਦ ਹੁਣ ਨਿਊਯਾਰਕ ਪਰਤ ਗਈ ਹਨ। ਉਨ੍ਹਾਂ ਨੇ ਨਾਨਾ ਪਾਟੇਕਰ ਵਿਰੁਧ ਪੁਲਿਸ ਵਿਚ ਕੇਸ ਵੀ ਦਰਜ ਕਰਵਾਇਆ ਹੈ। ਤਨੁਸ਼ਰੀ ਨੇ 2004 ਵਿਚ ਫੇਮਿਨਾ ਮਿਸ ਇੰਡੀਆ ਯੂਨਿਵਰਸ ਦਾ ਟਾਇਟਲ ਜਿੱਤੀਆ ਸੀ। 2005 ਵਿਚ ਉਨ੍ਹਾਂ ਨੇ ਅਪਣਾ ਬਾਲੀਵੁਡ ਡੈਬਿਊ ਕੀਤਾ ਸੀ। ਇਸ ਸਾਲ ਉਹ ਚਾਕਲੇਟ ਅਤੇ 'ਆਸ਼ਿਕ ਬਨਾਇਆ ਆਪਨੇ' ਵਿਚ ਨਜ਼ਰ ਆਈ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement