
ਤਨੁਸ਼ਰੀ ਦੱਤਾ ਦੇ ਨਾਨਾ ਪਾਟੇਕਰ ਉਤੇ ਆਰੋਪਾਂ ਤੋਂ ਬਾਅਦ ਭਾਰਤ ਵਿਚ ਮੀਟੂ ਮੁਹਿੰਮ.......
ਮੁੰਬਈ : ਤਨੁਸ਼ਰੀ ਦੱਤਾ ਦੇ ਨਾਨਾ ਪਾਟੇਕਰ ਉਤੇ ਆਰੋਪਾਂ ਤੋਂ ਬਾਅਦ ਭਾਰਤ ਵਿਚ ਮੀਟੂ ਮੁਹਿੰਮ ਦੀ ਸ਼ੁਰੂਆਤ ਹੋਈ। ਰਾਜਨੀਤੀਕ, ਬਾਲੀਵੁੱਡ ਅਤੇ ਮੀਡੀਆ ਦੇ ਕਈ ਨਾਮੀ ਸਿਤਾਰੀਆਂ ਉਤੇ ਇਲਜ਼ਾਮ ਲੱਗੇ ਸਨ। ਹਾਲ ਹੀ ਵਿਚ ਅਦਾਕਾਰਾ ਰਾਣੀ ਮੁਖਰਜੀ ਇਕ ਇੰਟਰਵਿਊ ਵਿਚ ਮੀਟੂ ਮੁਹਿੰਮ ਨੂੰ ਲੈ ਕੇ ਅਪਣਾ ਬਿਆਨ ਦਿਤਾ ਸੀ। ਇਸ ਬਿਆਨ ਨੂੰ ਲੈ ਕੇ ਉਨ੍ਹਾਂ ਨੂੰ ਕਾਫ਼ੀ ਟਰੋਲ ਕੀਤਾ ਗਿਆ ਸੀ। ਦੀਪਿਕਾ ਤੋਂ ਲੈ ਕੇ ਆਲੀਆ ਤੱਕ ਨੇ ਉਨ੍ਹਾਂ ਦੇ ਬਿਆਨ ਨੂੰ ਗਲਤ ਦੱਸਿਆ ਸੀ।
Neha Dhupia
ਹੁਣ ਨੇਹਾ ਧੂਪਿਆ ਰਾਣੀ ਦੀ ਮਦਦ ਲਈ ਆ ਗਈ ਹੈ। ਨੇਹਾ ਨੇ ਕਿਹਾ, ਇਹ ਇਕਦਮ ਠੀਕ ਹੈ ਕਿ ਔਰਤਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਉਤੇ ਇੰਨਾ ਤਾਕਤਵਾਰ ਹੋਣਾ ਚਾਹੀਦਾ ਹੈ ਕਿ ਉਹ ਅਪਣੇ ਨਾਲ ਹੁੰਦੇ ਗਲਤ ਵਿਵਹਾਰ ਨੂੰ ਕਦੇ ਬਰਦਾਸ਼ਤ ਨਹੀਂ ਕਰੇ। ਮੈਨੂੰ ਲੱਗਦਾ ਹੈ ਕਿ ਕੋਸ਼ਿਸ਼ ਇਸ ਗੱਲ ਦੀ ਵੀ ਹੋਣੀ ਚਾਹੀਦੀ ਹੈ ਕਿ ਔਰਤਾਂ ਨੂੰ ਅਜਿਹੀਆਂ ਪ੍ਰਸਥਤੀਆਂ ਦਾ ਸਾਹਮਣਾ ਹੀ ਨਹੀਂ ਕਰਨਾ ਪਏ। ਰਾਣੀ ਨੇ ਕਿਹਾ ਸੀ, ਮੈਨੂੰ ਲੱਗਦਾ ਹੈ ਕਿ ਇਕ ਔਰਤ ਦੇ ਤੌਰ ਉਤੇ ਤੁਹਾਨੂੰ ਅੰਦਰ ਤੋਂ ਮਜਬੂਤ ਹੋਣਾ ਚਾਹੀਦਾ ਹੈ। ਲੜਕੀਆਂ ਨੂੰ ਮਾਰਸ਼ਲ ਆਰਟ ਸੀਖਣਾ ਚਾਹੀਦਾ ਹੈ।
ਤੁਹਾਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਤੁਸੀਂ ਇਨ੍ਹੇ ਤਾਕਤਵਾਰ ਹੋ। ਜੇਕਰ ਕਿਸੀ ਪ੍ਰਸਥਿਤੀ ਵਿਚ ਫੱਸਦੇ ਵੀ ਹੋ ਤਾਂ ਤੁਸੀ ਉਸ ਦਾ ਹਿੰਮਤ ਨਾਲ ਸਾਹਮਣਾ ਕਰ ਸਕੋ। ਮੇਰੇ ਖਿਆਲ ਤੋਂ ਹਰ ਔਰਤ ਨੂੰ ਅਪਣੇ ਆਪ ਨੂੰ ਬਚਾਉਣ ਅਤੇ ਸੁਰੱਖਿਅਤ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ਹਰ ਕਿਸੇ ਨੂੰ ਅਪਣੀ ਜ਼ਿੰਮੇਦਾਰੀ ਲੈਣੀ ਆਉਦੀਂ ਹੋਵੇ।