ਅਮਿਤਾਭ ਬਚਨ ਨੂੰ ਮਿਲੇਗਾ FIAF ਐਵਾਰਡ, ਕ੍ਰਿਸਟੋਫਰ ਨੋਲਨ ਤੇ ਮਾਰਟਿਨ ਸਕਾਸੀਜੀ ਕਰਨਗੇ ਸਨਮਾਨਿਤ
Published : Mar 10, 2021, 1:27 pm IST
Updated : Mar 10, 2021, 7:33 pm IST
SHARE ARTICLE
Amitabh Bachan
Amitabh Bachan

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬਚਨ ਅਪਣੇ ਲੰਮੇ ਫਿਲਮੀ ਕਰੀਅਰ...

ਨਵੀਂ ਦਿੱਲੀ: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬਚਨ ਅਪਣੇ ਲੰਮੇ ਫਿਲਮੀ ਕਰੀਅਰ ਵਿਚ ਕਈਂ ਵੱਡੇ ਐਵਾਰਡਜ਼ ਅਪਣੇ ਨਾਮ ਕਰ ਚੁੱਕੇ ਹਨ। ਬਿਗ ਬੀ ਯਾਨੀ ਅਮਿਤਾਭ ਬਚਨ ਇਕ ਹੋਰ ਐਵਾਰਡ ਅਪਣੇ ਨਾਮ ਕਰਨ ਵਾਲੇ ਹਨ। ਅਮਿਤਾਭ ਬਚਨ ਨੂੰ 19 ਮਾਰਚ ਨੂੰ ‘ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਫਿਲਮ ਆਰਕਾਈਵਜ਼’ ਵੱਲੋਂ 2021 ਐਫਆਈਏਐਫ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਬਿਗ ਬੀ ਨੂੰ ਇਸ ਐਵਾਰਡ ਨਾਲ ਮਸ਼ਹੂਰ ਇੰਟਰਨੈਸ਼ਨਲ ਡਾਇਰੈਕਟਰ ਕ੍ਰਿਸਟੋਫਰ ਨੋਲਨ ਅਤੇ ਮਾਰਟਿਨ ਸਕਾਸੀਜੀ ਸਨਮਾਨਿਤ ਕਰਨਗੇ। ਅਮਿਤਾਭ ਭਾਰਤੀ ਸਿਨੇਮਾ ਦੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੂੰ ਵਿਸ਼ਵ ਫਿਲਮ ਜਗਤ ਵਿਚ ਉਨ੍ਹਾਂ ਦੇ ਯੋਗਦਾਨ ਦੇ ਲਈ ਐਫਆਈਏਐਫ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

ਅਭਿਨੇਤਾ ਮਾਰਟਿਨ ਸਕਾਸੀਜੀ ਅਤੇ ਕ੍ਰਿਸਟੋਫਰ ਨੋਲਨ 19 ਮਾਰਚ ਨੂੰ ਇਕ ਆਨਲਾਈਨ ਪ੍ਰੋਗਰਾਮ ਵਿਚ ਬਿਗ ਬੀ ਨੂੰ ਸਨਮਾਨਿਤ ਕਰਨਗੇ। ਸਕਾਸੀਜੀ ਅਤੇ ਨੋਲਨ ਨੂੰ ਵੀ ਐਫਆਈਏਐਫ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement