ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਨੂੰ ਸਮਰਥਨ ਦੇਣ ਵਾਲੀ ਅਦਾਕਾਰਾ ਨੂੰ ਮਿਲ ਰਹੀਆਂ ਧਮਕੀਆਂ 
Published : Apr 10, 2018, 8:51 pm IST
Updated : Apr 10, 2018, 8:51 pm IST
SHARE ARTICLE
kunickaa sadanand
kunickaa sadanand

ਕੁਨਿਕਾ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਭਰੇ ਫੋਨ ਆਉਣ ਲੱਗੇ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਸੰਤੋਸ਼ ਬਿਸ਼ਨੋਈ ਨਾਂ ਦੇ ਵਿਅਕਤੀ ਨੇ ਫੋਨ ਕੀਤਾ

ਕੁਝ ਦਿਨਾਂ  ਤੋਂ ਕਾਲਾ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਸਲਮਾਨ ਖ਼ਾਨ ਕਾਫ਼ੀ ਚਰਚਾ ਵਿਚ ਹਨ ਕਦੇ ਆਪਣੀ ਜੇਲ੍ਹ ਕਾਰਨ ਤੇ ਕੇ ਉਹ ਬੇਲ ਕਾਰਨ।  ਜਿਥੇ ਉਨ੍ਹ ਦੇ ਜੇਲ੍ਹ ਜਾਨ ਤੇ ਬਿਸ਼ਨੋਈ ਸਮਾਜ ਖੁਸ਼ ਸੀ ਉਥੇ ਹੀ ਕਲਾ ਜਗਤ ਦੇ ਕਈ ਦਿੱਗਜ ਇਸ ਤੋਂ ਨਰਾਜ਼ ਸਨ ਅਤੇ ਉਨ੍ਹਾਂ ਨੇ ਸਲਮਾਨ ਨੂੰ ਰੱਜ ਕੇ ਸੁਪੋਰਟ ਕੀਤਾ। ਪਰ ਉਨ੍ਹਾਂ ਨਾਲ ਫ਼ਿਲਮ  'ਹਮ ਸਾਥ-ਸਾਥ ਹੈਂ' 'ਚ ਸਹਿ-ਅਦਾਕਾਰਾ ਰਹੀ ਕੁਨਿਕਾ ਸਦਾਨੰਦ ਲਾਲ ਨੂੰ ਕਈ ਦਿਨਾਂ ਤੋਂ ਜਾਨੋਂ ਮਾਰਨ ਦੀ ਧਮਕੀ ਅਤੇ ਅਸ਼ਲੀਲ ਮੈਸੇਜ ਮਿਲ ਰਹੇ ਹਨ। kunickaa sadanandkunickaa sadanandਅਦਾਕਾਰਾ ਨੇ ਇਸ ਪਿੱਛੇ ਬਿਸ਼ਨੋਈ ਸਮਾਜ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਆਖਿਰ 'ਚ ਧਮਕੀਆਂ ਤੋਂ ਤੰਗ ਆ ਕੇ ਉਨ੍ਹਾਂ ਨੇ ਬਿਸ਼ਨੋਈ ਸਮਾਜ ਵਿਰੁੱਧ ਮੁੰਬਈ ਦੇ ਓਸ਼ੀਵਾਰਾ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਕੁਨਿਕਾ ਨੇ ਕਿਹਾ, ''ਇਕ ਟੀ. ਵੀ. ਸ਼ੋਅ 'ਚ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਤੇ ਡਿਬੇਟ ਹੋ ਰਹੀ ਸੀ, ਜਿਸ 'ਚ ਮੈਂ ਕਿਹਾ ਸੀ ਕਿ ਸਲਮਾਨ ਨੂੰ ਸਜ਼ਾ ਦਿਵਾਉਣ ਦੀ ਜਗ੍ਹਾ ਬਿਸ਼ਨੋਈ ਸਮਾਜ ਨੂੰ ਉਨ੍ਹਾਂ ਨੂੰ  ਇਕ ਉਦਾਹਰਨ ਵਜੋਂ ਲੈਣਾ ਚਾਹੀਦਾ ਹੈ ਅਤੇ ਸਲਮਾਨ ਦੀ ਜ਼ਮਾਨਤ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਉਹ ਅੱਗੇ ਕਹਿੰਦੀ ਹੈ, kunickaa sadanandkunickaa sadanand ''ਬਿਸ਼ਨੋਈ ਸਮਾਜ ਨੂੰ ਸਲਮਾਨ ਤੋਂ ਆਪਣੀ ਕੰਮਿਊਨਿਟੀ ਲਈ ਕੰਮ ਕਰਵਾਉਣਾ ਚਾਹੀਦਾ ਹੈ, ਜਿਵੇਂ ਕਾਲੇ ਹਿਰਨਾਂ ਨੂੰ ਪਾਲਣਾ, ਜੰਗਲ ਨੂੰ ਗੋਲ ਲੈਣਾ ਆਦਿ। ਬਿਸ਼ਨੋਈ ਸਮਾਜ ਖੁਦ ਸ਼ਿਕਾਰ ਕਰਦਾ ਹੈ।ਇਹ ਠੀਕ ਉਸੇ ਤਰ੍ਹਾਂ ਹੈ, ਜਿਵੇਂ ਇਕ ਮਾਂਸਾਹਾਰੀ ਸਮਾਜ 'ਚ ਸ਼ਾਕਾਹਾਰੀ ਲੋਕ ਹੁੰਦੇ ਹਨ। ਕੁਨਿਕਾ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਭਰੇ ਫੋਨ ਆਉਣ ਲੱਗੇ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਸੰਤੋਸ਼ ਬਿਸ਼ਨੋਈ ਨਾਂ ਦੇ ਵਿਅਕਤੀ ਨੇ ਫੋਨ ਕੀਤਾ ਅਤੇ ਮੈਨੂੰ ਆਪਣੇ ਬਿਆਨ 'ਤੇ ਮੁਆਫੀ ਮੰਗਣ ਲਈ ਕਿਹਾ।

kunickaa sadanandkunickaa sadanandਕੁਨਿਕਾ ਨੂੰ ਫੇਸਬੁੱਕ 'ਤੇ ਵੀ ਧਮਕੀ ਭਰੇ ਮੈਸੇਜ ਆÎਉਣ ਲੱਗੇ, ਇੰਨਾ ਸਭ ਹੋਣ ਦੇ ਬਾਵਜੂਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਕੇ ਆਪਣੇ ਬਿਆਨ 'ਤੇ ਮੁਆਫੀ ਮੰਗੀ, ਜਿਸ ਤੋਂ ਬਾਅਦ ਵੀ ਅਜਿਹੇ ਕਾਲਸ ਦਾ ਸਿਲਸਿਲਾ ਰੁੱਕਿਆ ਨਹੀਂ। ਆਖਿਰ 'ਚ ਉਹ ਪੁਲਸ ਕੋਲ੍ਹ ਸ਼ਿਕਾਇਤ ਦਰਜ ਕਰਾਉਣ ਪੁੱਜੀ। ਇਸ ਵਿਚਕਾਰ ਬਿਸ਼ਨੋਈ ਸਮਾਜ ਵਲੋਂ ਵੀ ਕੁਨਿਕਾ ਵਿਰੁੱਧ ਪੁਲਸ 'ਚ ਸ਼ਿਕਾਇਤ ਦਰਜ ਕਰਾਉਣ ਦੀ ਖਬਰ ਹੈ। ਬਿਸ਼ਨੋਈ ਸਮਾਜ ਦਾ ਕਹਿਣਾ ਹੈ ਕਿ ਕੁਨਿਕਾ ਉਨ੍ਹਾਂ ਖਿਲਾਫ ਝੂਠਾ ਮਾਮਲਾ ਬਣਾ ਰਹੀ ਹੈ ਇਨ੍ਹਾਂ ਧਮਕੀਆਂ ਪਿੱਛੇ ਬਿਸ਼ਨੋਈ ਸਮਾਜ ਦਾ ਕੋਈ ਰੋਲ ਨਹੀਂ ਹੈ। ਇਸ ਮਾਮਲੇ ਦਾ ਸੱਚ ਕਿ ਹੈ ਇਹ ਸਚਾਈ ਤਾਂ ਜਾਂਚ ਤੋਂ ਬਾਅਦ ਹੀ ਚਲੇਗੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement