'ਬਿੱਗ ਬੌਸ 13' ਤੇ ਡਿੱਗਿਆ ਮੁਸੀਬਤਾਂ ਦਾ ਪਹਾੜ, ਬੰਦ ਹੋ ਸਕਦੈ ਸ਼ੋਅ !
Published : Oct 10, 2019, 4:03 pm IST
Updated : Oct 10, 2019, 4:03 pm IST
SHARE ARTICLE
Ban bigg boss 13
Ban bigg boss 13

ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 13 ਇਸ ਵਾਰ ਆਪਣੇ ਮਸਾਲੇਦਾਰ ਕੰਟੈਂਟ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਿਆ ਹੈ। ਇਸ ਸ਼ੋਅ ਨੂੰ

ਨਵੀਂ ਦਿੱਲੀ : ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 13 ਇਸ ਵਾਰ ਆਪਣੇ ਮਸਾਲੇਦਾਰ ਕੰਟੈਂਟ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਿਆ ਹੈ। ਇਸ ਸ਼ੋਅ ਨੂੰ ਬੈਨ ਕਰਨ ਲਈ ਜ਼ੋਰਦਾਰ ਮੰਗ ਕੀਤੀ ਰਹੀ ਹੈ। ਕਰਨੀ ਸੈਨਾ ਵੀ ਬਿੱਗ ਬਾਸ 13 ਨੂੰ ਤੁਰੰਤ ਬੰਦ ਕਰਨ ਦੀ ਮੰਗ ਕਰ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਇਹ ਸ਼ੋਅ ਕਲਚਰ ਦੇ ਖਿਲਾਫ਼ ਹੈ। ਇਸ ਸਭ ਦੇ ਚਲਦਿਆਂ ਹੁਣ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਪ੍ਰਸਾਰ ਭਾਰਤੀ ਬਰੋਡਕਾਸਟ ਏਜੰਸੀ ਨੇ ਬਿੱਗ ਬਾਸ ਦੇ ਆਪਤੀਜਨਕ ਕੰਟੈਂਟ ਨੂੰ ਲੈ ਕੇ ਰਿਪੋਰਟ ਮੰਗੀ ਹੈ।

Ban bigg boss 13Ban bigg boss 13

ਬੈਨ ਦੀ ਹੋ ਰਹੀ ਹੈ ਮੰਗ : ਕਰਨੀ ਸੈਨਾ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਬਿੱਗ ਬੌਸ ਹਿੰਦੂ ਸੰਸਕ੍ਰਿਤੀ ਦਾ ਨੈਸ਼ਨਲ ਟੀਵੀ ‘ਤੇ ਅਪਮਾਨ ਕਰ ਰਿਹਾ ਹੈ ਤੇ ਲਵ ਜਿਹਾਦ ਨੂੰ ਪ੍ਰਮੋਟ ਕਰ ਅੱਜ ਕੱਲ ਦੀ ਪੀੜ੍ਹੀ ਨੂੰ ਭਟਕਾ ਰਿਹਾ ਹੈ। ਸ਼ੋਅ ਵਿੱਚ ਬਹੁਤ ਜ਼ਿਆਦਾ ਅਸ਼ਲੀਲਤਾ ਹੈ ਇਸ ਨੂੰ ਪਰਿਵਾਰ ਦੇ ਨਾਲ ਨਹੀਂ ਵੇਖਿਆ ਜਾ ਸਕਦਾ।

Ban bigg boss 13Ban bigg boss 13

ਨਾਲ ਹੀ ਕਰਨੀ ਸੈਨਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਇੰਦਰ ਫਡਨਵੀਸ ਨੂੰ ਪੱਤਰ ਲਿਖ ਕੇ ਬਿੱਗ ਬੌਸ 13 ਦੇ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਵੀ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਨੈਸ਼ਨਲ ਟੈਲੀਵੀਜ਼ਨ ‘ਤੇ ਲਵ ਜਿਹਾਦ ਨੂੰ ਵਧਾਵਾ ਦੇਣ ਅਤੇ ਹਿੰਦੂ ਸੰਸਕ੍ਰਿਤੀ ਦਾ ਅਪਮਾਨ ਕਰਨ ਲਈ ਸਲਮਾਨ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ।ਉਥੇ ਹੀ ਬੀਜੇਪੀ MLA ਨੰਦ ਕਿਸ਼ੋਰ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਪੱਤਰ ਲਿਖ ਕੇ ਬਿੱਗ ਬੌਸ ‘ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। 

Ban bigg boss 13Ban bigg boss 13

ਉਨ੍ਹਾਂ ਨੇ ਲਿਖਿਆ ਸੀ ਕਿ ਇਹ ਸ਼ੋਅ ਸਾਡੀ ਸੰਸਕ੍ਰਿਤੀ ਦੇ ਖਿਲਾਫ ਹੈ ਅਤੇ ਇੰਟੀਮੇਟ ਸੀਨ ਇਸ ਸ਼ੋਅ ਦਾ ਹਿੱਸਾ ਹਨ। ਸ਼ੋਅ ਵਿੱਚ ਵੱਖ-ਵੱਖ ਧਰਮ ਦੇ ਲੋਕਾਂ ਨੂੰ ਬੈੱਡ ਪਾਰਟਨਰਸ ਬਣਾਉਣ ਦੀ ਗੱਲ 'ਤੇ ਉਨ੍ਹਾਂ ਨੇ ਨਰਾਜ਼ਗੀ ਜਤਾਈ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਇੱਕ ਪਾਸੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਭਾਰਤ ਨੂੰ ਉਸ ਦੀ ਖੋਈ ਹੋਈ ਸ਼ਾਨ ਵਾਪਸ ਦਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਦੂਜੇ ਪਾਸੇ ਇਸ ਤਰ੍ਹਾਂ ਦੇ ਸ਼ੋਅ ਦੇਸ਼ ਦੀ ਸੰਸਕ੍ਰਿਤੀ ਨੂੰ ਖਤਮ ਕਰਨ ‘ਚ ਲੱਗੇ ਹਨ।

Ban bigg boss 13Ban bigg boss 13

ਕੀ ਹੈ ਇਹ ਵਿਵਾਦ ? 
ਦੱਸ ਦੇਈਏ ਕਿ ਬੁੱਧਵਾਰ ਨੂੰ ਟਵਿੱਟਰ ‘ਤੇ # BanBigBoss ਟ੍ਰੈਂਡ ਕਰ ਰਿਹਾ ਸੀ। ਲੋਕ ਬਿੱਗ ਬੌਸ ‘ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲਗਾ ਰਹੇ ਸਨ ਤੇ ਇਹ ਕੋਈ ਪਹਿਲੀ ਵਾਰ ਨਹੀਂ ਸੀ ਜਦੋਂ ਸਲਮਾਨ ਖਾਨ ਵੱਲੋਂ ਹੋਸਟ ਕੀਤੇ ਜਾਣ ਵਾਲੇ ਸ਼ੋਅ ਬਿੱਗ ਬਾਸ ਦਾ ਵਿਰੋਧ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ #ਜਿਹਾਦੀ_ਬਿਗਬੌਸ ਤੇ #BoycottBigBoss ਵੀ ਟ੍ਰੇਂਡ ਕਰ ਰਿਹਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement