
ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 9 ਦੇ ਮੁਕਾਬਲੇਬਾਜ਼ ਕੀਥ ਸਿਕੇਰਾ ਅਤੇ ਰੋਸ਼ੇਲ ਰਾਓ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਤਾਮਿਲਨਾਡੂ ਦੇ ਮਹਾਵਲੀਪੂਰਨਮ 'ਚ ਕੀਥ ਤੇ ਰੋਸ਼ੇਲ ਨੇ ਵਿਆਹ ਦੀਆਂ ਸਭ ਰਸਮਾਂ ਪੂਰੀਆਂ ਕੀਤੀਆਂ। ਦੋਵਾਂ ਨੇ ਸਮੁੰਦਰ ਕੰਢੇ ਇਕ ਦੂਜੇ ਨਾਲ ਵਿਆਹ ਕੀਤਾ। ਕੀਥ ਤੇ ਰੋਸ਼ੇਲ ਦਾ ਵਿਆਹ ਇਕ ਰਿਸੋਰਟ 'ਚ ਸੀਕ੍ਰੇਟ ਤਰੀਕੇ ਨਾਲ ਹੋਇਆ ਹੈ।
ਇਸ ਸੀਕ੍ਰੇਟ ਵਿਆਹ 'ਚ ਸਿਰਫ ਖਾਸ ਦੋਸਤ ਤੇ ਪਰਿਵਾਰਕ ਮੈਬਰ ਸ਼ਾਮਿਲ ਹਨ। ਹਾਲ ਹੀ 'ਚ ਇਨ੍ਹਾਂ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਰੋਸ਼ੇਲ ਸਫੇਦ ਰੰਗ ਦੀ ਖੂਬਸੂਰਤ ਡਰੈੱਸ 'ਚ ਦਿਖਾਈ ਦਿੱਤੀ।
ਦੱਸ ਦੇਈਏ ਕਿ ਕੀਥ ਤੇ ਰੋਸ਼ੇਲ ਦੀ ਪਹਿਲੀ ਮੁਲਾਕਾਤ ਟੀ. ਵੀ. ਦੇ ਵਿਵਾਦਿਤ ਸ਼ੋਅ 'ਬਿੱਗ ਬੌਸ' ਦੇ 9ਵੇਂ ਸੀਜ਼ਨ 'ਚ ਹੋਈ ਸੀ। ਸ਼ੋਅ ਦੇ ਨਿਰਮਾਤਾ ਰੋਸ਼ੇਲ ਤੇ ਕੀਥ ਦੀ ਕੈਮਿਸਟਰੀ ਨੂੰ ਦੇਖ ਉਨ੍ਹਾਂ ਦਾ ਵਿਆਹ ਟੀ. ਵੀ. 'ਤੇ ਕਰਵਾਉਣਾ ਚਾਹੁੰਦੇ ਹਨ ਪਰ ਰੋਸ਼ੇਲ ਤੇ ਕੀਥ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਸੀ।