ਬਿੱਗ ਬੌਸ 13 ਦੇ ਐਪੀਸੋਡ ਵਿਚ ਕਿਉਂ ਰੋਈ ਸ਼ਹਿਨਾਜ ਗਿੱਲ?
Published : Oct 2, 2019, 4:46 pm IST
Updated : Oct 2, 2019, 4:46 pm IST
SHARE ARTICLE
Bigg boss 13 contestant target
Bigg boss 13 contestant target

ਇਸ ਤੋਂ ਬਾਅਦ ਖਾਣੇ ਨੂੰ ਲੈ ਕੇ ਸਿਦਾਰਥ ਸ਼ੁਕਲਾ ਅਤੇ ਸਿਧਾਰਥ ਡੇਅ ਦੇ ਵਿਚ ਵੀ ਲੜਾਈ ਹੋ ਜਾਂਦੀ ਹੈ।

ਜਲੰਧਰ: ਬਿੱਗ ਬੌਸ 13 ਦਾ ਪਹਿਲਾ ਐਪੀਸੋਡ ਨੂੰ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਨਹੀਂ ਮਿਲਿਆ ਸੀ। ਦਰਸ਼ਕਾਂ ਨੂੰ ਇਹ ਐਪੀਸੋਡ ਕਾਫੀ ਬੋਰਿੰਗ ਲੱਗਿਆ। ਪਰ ਇਸ ਦਾ ਦੂਜਾ ਐਪੀਸੋਡ ਐਨਟਰਟੇਨਮੈਂਟ ਦੇ ਡੋਜ ਨਾਲ ਭਰਿਆ ਹੋਇਆ ਹੈ। ਦੂਜੇ ਐਪੀਸੋਡ ਵਿਚ ਹੀ ਬਿੱਗ ਬੌਸ ਦੇ ਘਰ ਵਿੱਚ ਚਾਹ ਪੱਤੀ ਦਾ ਇਕ ਵੱਡਾ ਮੁੱਦਾ ਬਣਦਾ ਹੋਇਆ ਦਿਖਾਈ ਦਿੱਤਾ। ਜਿਸ ਤੋਂ ਬਾਅਦ ਰਾਸ਼ਨ ਨੂੰ ਲੈ ਕੇ ਕੰਟੈਸਟੈਂਟ ਦੇ ਵਿਚ ਜੰਮ ਕੇ ਘਮਾਸਾਨ ਹੋਇਆ।

Big BossBigg Boss

ਦਸ ਦਈਏ ਕਿ ਦੂਜੇ ਐਪੀਸੋਡ ਵਿਚ ਦਿਖਾਇਆ ਗਿਆ ਸੀ ਕਿ ਘਰ ਵਿਚ ਚਾਹ ਪੱਤੀ ਖਤਮ ਹੋਣ ਦੇ ਕਗਾਰ ‘ਤੇ ਪਹੁੰਚ ਗਈ। ਇਸ ਬਾਰੇ ਦਿਲਜੀਤ ਸਾਰੇ ਘਰ ਵਾਲਿਆਂ ਨੂੰ ਕੇਵਲ ਸਵੇਰੇ ਅਤੇ ਸ਼ਾਮ ਨੂੰ ਹੀ ਚਾਹ ਪੀਣ ਲਈ ਕਹਿੰਦੀ ਹੈ ਤਾਂ ਕਿ ਪੂਰੇ ਹਫਤੇ ਚਾਹ ਪੱਤੀ ਚਲ ਸਕੇ ਪਰ ਅਸੀਮ ਫਿਰ ਵੀ ਆਪਣੇ ਲਈ ਚਾਹ ਬਣਾਉਂਦੇ ਹਨ। ਅਸੀਮ ਦੀ ਇਸ ਗੱਲ ਤੇ ਪਾਰਸ ਨੂੰ ਕਾਫੀ ਗੁੱਸਾ ਆ ਜਾਂਦਾ ਹੈ ਅਤੇ ਉਹ ਚਾਹ ਪੱਤੀ ਨੂੰ ਲੈ ਕੇ ਅਸੀਮ ਰਿਆਜ ਨੂੰ ਖਰੀ ਖੋਟੀ ਸੁਣਾ ਦਿੰਦੇ ਹਨ।

Shehnaj GillShehnaz Gill

ਇਸ ਤੋਂ ਬਾਅਦ ਖਾਣੇ ਨੂੰ ਲੈ ਕੇ ਸਿਦਾਰਥ ਸ਼ੁਕਲਾ ਅਤੇ ਸਿਧਾਰਥ ਡੇਅ ਦੇ ਵਿਚ ਵੀ ਲੜਾਈ ਹੋ ਜਾਂਦੀ ਹੈ। ਇਹ ਲੜਾਈ ਇੱਥੇ ਨਹੀਂ ਰੁਕੀ। ਇਸ ਤੋਂ ਬਾਅਦ ਘਰ ਦਾ ਰਾਸ਼ਨ ਕੇਵਲ ਦੋ ਦਿਨ ਤੇ ਖਤਮ ਹੋਣ ਤੇ ਸਾਰੇ ਘਰਵਾਲੇ ਸ਼ਹਿਨਾਜ ਅਤੇ ਪਾਰਸ ਨੂੰ ਟਾਰਗੇਟ ਕਰਦੇ ਹਨ ਕਿਉਂ ਕਿ ਰਾਸ਼ਨ ਨੂੰ ਮੈਨੇਜ ਕਰਨ ਦੀ ਜਿੰਮੇਵਾਰੀ ਸ਼ਹਿਨਾਜ ਅਤੇ ਪਾਰਸ ਦੀ ਹੈ।

ਪਾਰਸ ਆਪਣੀ ਸਫਾਈ ਵਿਚ ਘਰਵਾਲਿਆਂ ਨੂੰ ਰਾਸ਼ਨ ਬਚਾਉਣ ਦਾ ਵਿਚਾਰ ਦਸਦਾ ਹੈ ਪਰ ਸ਼ਹਿਨਾਜ ਕਹਿੰਦੀ ਹੈ ਕਿ ਉਹ ਰਾਸ਼ਨ ਦੀ ਜਿੰਮੇਵਾਰੀ ਨਹੀਂ ਚੁੱਕ ਸਕਦੀ ਹੈ। ਸਾਰੇ ਲੋਕ ਸ਼ਹਿਨਾਜ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਸਭ ਤੋਂ ਪਰੇਸ਼ਾਨ ਹੋ ਕੇ ਫੁਟ-ਫੁਟ ਕੇ ਰੋਣ ਲੱਗਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement