
ਰਣਵੀਰ ਸਿੰਘ ਅਤੇ ਦੀਪੀਕਾ ਪਾਦੁਕੋਣ 14-15 ਨਵੰਬਰ ਨੂੰ ਇਟਲੀ ਵਿਚ ਵਿਆਹ ਦੇ ਬੰਧਨ.....
ਮੁੰਬਈ ( ਭਾਸ਼ਾ ): ਰਣਵੀਰ ਸਿੰਘ ਅਤੇ ਦੀਪੀਕਾ ਪਾਦੁਕੋਣ 14-15 ਨਵੰਬਰ ਨੂੰ ਇਟਲੀ ਵਿਚ ਵਿਆਹ ਦੇ ਬੰਧਨ ਵਿਚ ਬੰਨ੍ਹ ਜਾਣਗੇ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਹ ਜੋੜਾ ਸ਼ੁਕਰਵਾਰ ਰਾਤ ਨੂੰ ਇਟਲੀ ਲਈ ਰਵਾਨਾ ਹੋ ਗਿਆ ਹੈ। ਮੁੰਬਈ ਇੰਟਰਨੈਸ਼ਨਲ ਏਅਰਪੋਰਟ ਉਤੇ ਦੋਨੇ ਹੱਥਾਂ ਵਿਚ ਹੱਥ ਪਾਈ ਚਲਦੇ ਨਜ਼ਰ ਆਏ ਹਨ। ਦੋਨਾਂ ਨੇ ਸਫੈਦ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਦੋਨਾਂ ਦੇ ਹੀ ਚਿਹਰੇ ਉਤੇ ਖੁਸ਼ੀ ਸੀ। ਰਣਵੀਰ ਸਿੰਘ ਅਤੇ ਦੀਪੀਕਾ ਪਾਦੁਕੋਣ ਦਾ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਫੈਲ ਰਿਹਾ ਹੈ।
Ranveer And Deepika Airport Picture
ਦੋਨਾਂ ਦੀਆਂ ਤਸਵੀਰਾਂ ਅਤੇ ਵੀਡੀਓਆਂ ਇੰਟਰਨੈਟ ਉਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਰਣਵੀਰ ਅਪਣੇ ਜੋਸ਼ੀਲੇ ਅੰਦਾਜ ਲਈ ਜਾਣੇ ਜਾਂਦੇ ਹਨ। ਮੁੰਬਈ ਏਅਰਪੋਰਟ ਉਤੇ ਉਹ ਅਪਣੇ ਆਪ ਅਪਣੀ ਆਲੀਸ਼ਾਨ ਗੱਡੀ ਚਲਾ ਕੇ ਪਹੁੰਚੇ। ਉਨ੍ਹਾਂ ਨੇ ਸਰੋਤਿਆਂ ਦੀਆਂ ਸ਼ੁਭਕਾਮਨਾਵਾਂ ਦਾ ਹੱਥ ਹਿਲਾ ਕੇ ਸਵਾਗਤ ਕੀਤਾ। ਫੋਟੋ ਗਰਾਫਰਸ ਦੀ ਭੀੜ ਇੰਨੀ ਜ਼ਿਆਦਾ ਸੀ ਕਿ ਰਣਵੀਰ ਨੂੰ ਨਿਕਲਣ ਲਈ ਅਪਣੇ ਬਾਡੀਗਾਰਡਾਂ ਦਾ ਇੰਤਜਾਰ ਕਰਨਾ ਪਿਆ। ਬਾਡੀਗਾਰਡਾਂ ਬਿਨਾਂ ਦੇਰ ਕੀਤੇ ਬਗੈਰ ਰਣਵੀਰ ਦੀ ਗੱਡੀ ਦੇ ਕੋਲ ਪਹੁੰਚ ਗਏ ਜਿਸ ਤੋਂ ਬਾਅਦ ਉਹ ਗੱਡੀ ਨਾਲ ਬਾਹਰ ਆਏ।
Ranveer And Deepika
ਜਿਸ ਤੋਂ ਬਾਅਦ ਸਰੋਤਿਆਂ ਅਤੇ ਫੋਟੋ ਗਰਾਫਰਸ ਦਾ ਧੰਨਵਾਦ ਅਦਾ ਕੀਤਾ। ਇਸ ਤੋਂ ਬਾਅਦ ਰਣਵੀਰ ਅੱਗੇ ਵਧੇ ਅਤੇ ਫਿਰ ਦੀਪਿਕਾ ਦੇ ਨਾਲ ਏਅਰਪੋਰਟ ਦੇ ਅੰਦਰ ਐਂਟਰ ਹੋਏ। ਦੋਨਾਂ ਨੇ ਇਕ ਦੂਜੇ ਦੇ ਹੱਥ ਫੜੇ ਹੋਏ ਸਨ। ਰਣਵੀਰ ਲੰਬੀਆਂ ਮੁੱਛਾਂ ਦੇ ਨਾਲ ਐਨਕਾਂ ਵਿਚ ਸਨ ਅਤੇ ਦੀਪਿਕਾ ਵੀ ਕਾਫ਼ੀ ਅਲੱਗ ਅੰਦਾਜ਼ ਵਿਚ ਦਿਖਾਈ ਦੇ ਰਹੀ ਸੀ। ਇਸ ਮਹੀਨੇ ਦੀ 14 ਅਤੇ 15 ਤਾਰੀਖ ਨੂੰ ਇਹ ਦੋਨੋਂ ਹਮੇਸ਼ਾ ਲਈ ਇਕ ਦੂਜੇ ਦੇ ਹੋ ਜਾਣਗੇ। ਦੀਪਿਕਾ ਰਣਵੀਰ ਦੇ ਵਿਆਹ 14 ਅਤੇ 15 ਨਵੰਬਰ ਨੂੰ ਹੈ। ਇਹ ਵਿਆਹ ਇਟਲੀ ਦੇ ਵਿਚ ਹੋਵੇਗਾ।
Ranveer And Deepika
ਜਿਸ ਵਿਚ 30 ਮਹਿਮਾਨ ਦੇ ਸ਼ਾਮਲ ਹੋਣ ਦੀ ਉਂਮੀਦ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਵਿਆਹ ਤੋਂ ਬਾਅਦ ਦੋ ਜਗ੍ਹਾਂ ਉਤੇ ਰਿਸੈਪਸ਼ਨ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਪਹਿਲਾ ਰਿਸੈਪਸ਼ਨ ਬੈਂਗਲੋਰ ਅਤੇ ਮੁੰਬਈ ਵਿਚ ਰੱਖਿਆ ਜਾਵੇਗਾ ਜਿਥੇ ਪੂਰਾ ਬਾਲੀਵੁੱਡ ਵੀ ਸ਼ਿਰਕਤ ਕਰੇਗਾ।