
ਦਿਲਜੀਤ ਦਾ ਕਹਿਣਾ ਹੈ ਕਿ ਉਹ 'ਗੰਗਨਮ ਸਟਾਈਲ' ਵਾਂਗ ਕੁਝ ਵੱਖਰਾ ਪੰਜਾਬੀ ਗੀਤ ਬਣਾਉਣਾ ਚਾਹੁੰਦੇ ਹਨ।
ਅੱਜ ਦੇ ਪੰਜਾਬੀ ਕਲਾਕਾਰਾਂ ਵਿਚ ਦਿਲਜੀਤ ਦੋਸਾਂਝ ਦਾ ਨਾਮ ਸੱਭ ਤੋਂ ਉਪਰ ਆਉਂਦਾ ਹੈ, ਫਿਰ ਚਾਹੇ ਉਹ ਦਿਲਜੀਤ ਦੇ ਗਾਣਿਆਂ ਦੀ ਗੱਲ ਹੋਵੇ, ਚਾਹੇ ਉਨ੍ਹਾਂ ਦੇ ਅੰਦਾਜ਼ ਤੇ ਚਾਹੇ ਦਿਲਜੀਤ ਦੀਆਂ ਸ਼ਰਾਰਤਾਂ ਦੀ, ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਵਿਚ ਇੱਕ ਬ੍ਰਾਂਡ ਬਣ ਚੁੱਕੇ ਹਨ | ਦਿਲਜੀਤ ਹਮੇਸ਼ਾ ਅਪਣੇ ਸਰੋਤਿਆਂ ਲਈ ਕੁਝ ਨਵਾਂ ਲੈ ਕੇ ਆਉਂਦੇ ਹਨ ਅਤੇ ਇਸ ਵਾਰ ਉਹ ਅਪਣੇ ਚਾਹੁਣ ਵਾਲਿਆਂ ਲਈ 'ਸੂਰਮਾ' ਮੂਵੀ ਲੈ ਕੇ ਆ ਰਹੇ ਹਨ |
Diljit dosanjh
ਇਨ੍ਹੀਂ ਦਿਨੀਂ ਦਿਲਜੀਤ ਫਿਲਮ 'ਸੂਰਮਾ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਹ ਫਿਲਮ 13 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਦਿਲਜੀਤ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਇਹ ਫਿਲਮ ਸੰਦੀਪ ਸਿੰਘ ਦੇ ਜੀਵਨ 'ਤੇ ਬਣੀ ਹੈ | ਦਿਲਜੀਤ ਦੋਸਾਂਝ ਨੇ ਅਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਹਮੇਸ਼ਾ ਟੁੰDiljit dosanjhਬਿਆ ਹੈ ਅਤੇ ਹਾਲ ਹੀ 'ਚ ਦਿਲਜੀਤ ਨੇ ਆਪਣੇ ਗੀਤ ਨੂੰ ਲੈ ਕੇ ਖੁਲਾਸਾ ਕੀਤਾ ਹੈ।
Diljit dosanjh
ਦਿਲਜੀਤ ਦਾ ਕਹਿਣਾ ਹੈ ਕਿ ਉਹ 'ਗੰਗਨਮ ਸਟਾਈਲ' ਵਾਂਗ ਕੁਝ ਵੱਖਰਾ ਪੰਜਾਬੀ ਗੀਤ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਲਈ ਤਿੰਨ ਗੀਤ ਕੰਪੋਜ਼ ਕੀਤੇ ਹਨ, ਜਿਨ੍ਹਾਂ 'ਚੋਂ ਉਹ ਇਕ ਦੀ ਚੋਣ ਕਰਨਗੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਮੈਨੂੰ ਪਤਾ ਨਹੀਂ ਹੈ ਕਿ ਇਹ ਗੀਤ ਬਿਲਕੁਲ 'ਗੰਗਨਮ ਸਟਾਈਲ' ਵਾਂਗ ਬਣੇਗਾ ਵੀ ਜਾਂ ਨਹੀਂ ਪਰ ਉਹ ਇਕ ਮਿਊਜ਼ਿਕ ਵੀਡੀਓ ਬਣਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਦਿਲਜੀਤ ਦੋਸਾਂਝ ਨੇ ਖੁਦ ਲਿਖਿਆ ਹੈ |
Diljit dosanjh
ਖੈਰ ਇਸ ਗੀਤ ਦੀ ਰਿਲੀਜ਼ ਬਾਰੇ ਕੁਝ ਪਤਾ ਨਹੀਂ ਲੱਗਿਆ ਕਿਉਂਕਿ ਇਨ੍ਹੀ ਦਿਨੀਂ ਦਿਲਜੀਤ ਜਿਥੇ 'ਸੂਰਮਾ' ਦੀ ਪ੍ਰਮੋਸ਼ਨ 'ਚ ਲੱਗੇ ਹੋਏ ਹਨ ਉਥੇ ਹੀ ਉਹ 'ਅਰਜੁਨ ਪਟਿਆਲਾ' ਨਾਮ ਦੀ ਫਿਲਮ ਦੀ ਸ਼ੂਟਿੰਗ ਵੀ ਕਰ ਰਹੇ ਹਨ | ਇਸ ਫਿਲਮ 'ਚ ਦਿਲਜੀਤ ਨਾਲ ਕ੍ਰਿਤੀ ਸੈਨਨ ਤੇ ਵਰੁਣ ਸ਼ਰਮਾ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।