
ਫਿਲਮ ਅਤੇ ਟੀਵੀ ਅਦਾਕਾਰਾਂ ਲਈ ਫੈਂਸ ਦੀ ਦੀਵਾਨਗੀ ਅਕਸਰ ਵੇਖੀ ਜਾਂਦੀ ਹੈ।
ਮੁੰਬਈ : ਫਿਲਮ ਅਤੇ ਟੀਵੀ ਅਦਾਕਾਰਾਂ ਲਈ ਫੈਂਸ ਦੀ ਦੀਵਾਨਗੀ ਅਕਸਰ ਵੇਖੀ ਜਾਂਦੀ ਹੈ। ਹੁਣ ਸਬ ਟੀਵੀ ਦੇ ਮਸ਼ਹੂਰ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿਚ ਜੇਠਾਲਾਲ ਦਾ ਕਿਰਦਾਰ ਨਿਭਾਅ ਰਹੇ ਮਸ਼ਹੂਰ ਅਦਾਕਾਰ ਦਿਲੀਪ ਜੋਸ਼ੀ ਲਈ ਦੋ ਨਬਾਲਿਗ ਫੈਂਸ ਨੇ ਕੁੱਝ ਅਜਿਹਾ ਕਰ ਦਿਤਾ ਜਿਸਦੇ ਨਾਲ ਉਨ੍ਹਾਂ ਦੇ ਪਰਵਾਰ ਜਿਥੇ ਪ੍ਰੇਸ਼ਾਨ ਹਨ ਉਥੇ ਹੀ ਜਿਸ ਨੂੰ ਵੀ ਇਸ ਖਬਰ ਬਾਰੇ ਪਤਾ ਚੱਲ ਰਿਹਾ ਹੈ ਉਹ ਹੈਰਾਨ ਹੈ।
Jetha lal
ਹਾਲ ਹੀ ਵਿਚ ਕਾਮੇਡੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਅਦਾਕਾਰ ਜੇਠਾਲਾਲ ਨਾਲ ਮਿਲਣ ਲਈ ਦੋ ਬੱਚਿਆਂ ਨੇ ਯੋਜਨਾ ਬਣਾਈ। ਸਪੋਟਬੋਏ ਦੀ ਰਿਪੋਰਟ ਅਨੁਸਾਰ 14 ਅਤੇ 13 ਸਾਲ ਦੇ ਦੋ ਬੱਚੇ ਘਰ 'ਚ ਕੁਝ ਵੀ ਬਿਨ੍ਹਾਂ ਦੱਸੇ ਰਾਜਸਥਾਨ ਤੋਂ ਮੁੰਬਈ ਵੱਲ ਰਵਾਨਾ ਹੋ ਗਏ। ਰਾਜਸਥਾਨ ਤੋਂ ਮੁੰਬਈ ਦਾ ਸਫ਼ਰ ਦੋਵੇਂ ਬੱਚਿਆਂ ਨੇ ਬੱਸ ਰਾਹੀਂ ਤੈਅ ਕੀਤਾ। ਸਹੀ ਸਲਾਮਤ ਮੁੰਬਈ ਪੁਹੰਚ ਕੇ ਦੋਵੇਂ ਬੱਚੇ ਮੁੰਬਈ ਦੇ ਪਵਈ ਪਹੁੰਚੇ।
Jetha lal
ਉਥੇ ਪੁਹੰਚ ਕੇ ਦੋਵੇਂ ਬੱਚਿਆਂ ਨੇ ਆਲੇ ਦੁਆਲੇ ਦੇ ਲੋਕਾਂ ਤੋਂ ਜੇਠਾਲਾਲ ਦੇ ਘਰ ਦਾ ਪਤਾ ਪੁੱਛਣਾ ਸ਼ੁਰੂ ਕਰ ਦਿਤਾ। ਇਕ ਸ਼ਖਸ ਨੇ ਦੋਵੇਂ ਬੱਚਿਆਂ ਦੀ ਗੱਲਾਂ ਸੁਣ ਕੇ ਪੁਲਿਸ ਨੂੰ ਇਸ ਗੱਲ ਦੀ ਖ਼ਬਰ ਕੀਤੀ। ਮੌਕੇ ਉਤੇ ਪੁਲਿਸ ਨੇ ਪਹੁੰਚ ਕੇ ਦੋਵੇਂ ਬੱਚਿਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਸ ਸਾਰੇ ਮਾਮਲੇ ਦਾ ਖੁਲਾਸਾ ਹੋਇਆ।
taarak mehta ka ooltah chasmah
ਅੱਠਵੀਂ ਅਤੇ ਛੇਵੀਂ ਕਲਾਸ ਵਿਚ ਪੜ੍ਹਨ ਵਾਲੇ ਦੋਵੇਂ ਬੱਚਿਆਂ ਨੇ ਪੁਲਿਸ ਨੂੰ ਪੁੱਛਗਿਛ ਦੌਰਾਨ ਦਸਿਆ ਕਿ ਉਹ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਸ਼ੋਅ ਰੋਜ਼ਾਨਾ ਵੇਖਦੇ ਹਨ। ਉਨ੍ਹਾਂ ਨੂੰ ਇਸ ਸ਼ੋਅ ਵਿਚ ਜੇਠਾਲਾਲ ਦਾ ਕਿਰਦਾਰ ਨਿਭਾਉਣ ਵਾਲੇ ਦਿਲੀਪ ਜੋਸ਼ੀ ਬਹੁਤ ਪਸੰਦ ਹਨ। ਉਨ੍ਹਾਂ ਨੂੰ ਮਿਲਣ ਲਈ ਹੀ ਉਹ ਮੁੰਬਈ ਘਰ ਵਾਲਿਆਂ ਨੂੰ ਬਿਨ੍ਹਾਂ ਦੱਸੇ ਇਥੋਂ ਤੱਕ ਪਹੁੰਚੇ ਹਨ। ਫਿਲਹਾਲ ਪੁਲਿਸ ਬੱਚਿਆਂ ਦੇ ਪਰਵਾਰ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
Jetha lal
ਇਥੇ ਤੁਹਾਨੂੰ ਦਸ ਦਈਏ ਕਿ ਇਹ ਦੋਵੇਂ ਬੱਚੇ ਕਜ਼ਨ ਹਨ ਤੇ ਇਹ ਦੋਵਾਂ ਨੇ ਕਰੀਬ 4100 ਰੁਪਏ ਜਮ੍ਹਾ ਕੀਤੇ ਤਾਂ ਜੋ ਦੋਵੇਂ ਆਸਾਨੀ ਨਾਲ ਮੁੰਬਈ ਪਹੁੰਚ ਸਕਣ। ਇਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ 'ਤਾਰਕ ਮਹਿਤਾ ਕਾ ਉਲਟਾ' ਚਸ਼ਮਾ ਦੀ ਟੀਮ ਨਾਲ ਸੰਪਰਕ ਕਰ ਰਹੀ ਹੈ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਤਰਕ ਮਹਿਤਾ ਨਾਲ ਮਿਲਵਾਇਆ ਜਾ ਸਕੇ।