
ਪੋਸਟ ਕੀਤੀ ਵੀਡੀਉ
ਨਵੀਂ ਦਿੱਲੀ: ਬਾਲੀਵੁੱਡ ਐਕਟਰ ਧਰਮਿੰਦਰ ਅਪਣੇ ਫਾਰਮ ਹਾਊਸ ਵਿਚ ਸਮਾਂ ਗੁਜ਼ਾਰ ਰਹੇ ਹਨ। ਧਰਮਿੰਦਰ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਹਨ। ਉਹ ਰੋਜ਼ਾਨਾ ਅਪਣੇ ਫਾਰਮ ਹਾਊਸ ਦੀਆਂ ਤਸਵੀਰਾਂ ਅਤੇ ਵੀਡੀਉ ਸ਼ੇਅਰ ਕਰਦੇ ਹਨ। ਅਦਾਕਾਰ ਧਰਮਿੰਦਰ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਵੀਡੀਉ ਸ਼ੇਅਰ ਕੀਤੀ ਹੈ ਜੋ ਕਿ ਬਹੁਤ ਵਾਇਰਲ ਹੋ ਰਹੀ ਹੈ। ਧਰਮਿੰਦਰ ਇਸ ਵੀਡੀਉ ਵਿਚ ਫਾਰਮ ਹਾਊਸ ਨੂੰ ਅਪਣੇ ਫੈਨਸ ਨੂੰ ਦਿਖਾ ਰਹੇ ਹਨ।
Dharmendra
ਧਰਮਿੰਦ ਨੇ ਵੀਡੀਉ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਹੈ ਕਿ ਉਹਨਾਂ ਦੀ ਪੋਸਟ ਨੂੰ ਚੰਗਾ ਰਿਸਪਾਂਸ ਦੇਣ ਲਈ ਬਹੁਤ ਬਹੁਤ ਧੰਨਵਾਦ। ਜਿਉਂਦੇ ਰਹੋ। ਧਰਮਿੰਦਰ ਨੇ ਇਹ ਵੀਡੀਉ ਅਪਣੇ ਟਵਿਟਰ ਹੈਂਡਲ 'ਤੇ ਪੋਸਟ ਕੀਤੀ ਹੈ। ਵੀਡੀਉ ਵਿਚ ਧਰਮਿੰਦਰ ਅਪਣੇ ਬਗ਼ੀਚੇ ਵਿਚ ਲੱਗੇ ਅੰਬ ਅਤੇ ਫੁੱਲਾਂ ਦੀਆਂ ਤਸਵੀਰਾਂ ਦਿਖਾ ਰਹੇ ਹਨ। ਉਹਨਾਂ ਨੇ ਅਪਣੇ ਆਪ ਨੂੰ ਗਾਂ ਦਾ ਦੁੱਧ ਪੀਦੇਂ ਹੋਏ ਦਿਖਾਇਆ ਹੈ। ਨਾਲ ਹੁਣ ਉਹਨਾਂ ਨੇ ਅਪਣੇ ਚਹੇਤਿਆਂ ਨੂੰ ਗੁੱਡ ਮਾਰਨਿੰਗ ਵੀ ਕਿਹਾ।
Thanks, for your loving LOVING response to my previous post.Jeete Raho ? pic.twitter.com/DvMQ90Uhez
— Dharmendra Deol (@aapkadharam) June 10, 2019
ਜੇਕਰ ਵਰਕ ਫ੍ਰੰਟ ਦੀ ਗਲ ਕਰੀਏ ਤਾਂ ਅਜਿਹੀ ਖ਼ਬਰ ਆ ਰਹੀ ਹੈ ਕਿ ਧਰਮਿੰਦਰ ਸੁਪਰਸਟਾਰ ਸਲਮਾਨ ਖ਼ਾਨ ਦੀ ਅਪਕਮਿੰਗ ਫਿਲਮ ਦਬੰਗ 3 ਵਿਚ ਦਿਗ਼ਜ ਅਦਾਕਾਰ ਵਿਨੋਦ ਖੰਨਾ ਦੀ ਥਾਂ ਲੈ ਸਕਦੇ ਹਨ। ਧਰਮਿੰਦਰ ਦਬੰਗ 3 ਵਿਚ ਸਲਮਾਨ ਖ਼ਾਨ ਦੇ ਪਿਤਾ ਦਾ ਰੋਲ ਨਿਭਾ ਸਕਦੇ ਹਨ। ਹਾਲਾਂਕਿ ਅਧਿਕਾਰਿਕ ਤੌਰ 'ਤੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਸਲਮਾਨ ਖ਼ਾਨ ਅਤੇ ਸੋਨਾਕਸ਼ੀ ਸਿਨਹਾ ਸਟਾਰ ਦੀ ਇਹ ਫਿਲਮ ਇਸ ਸਾਲ ਦਸੰਬਰ ਵਿਚ ਰਿਲੀਜ਼ ਹੋ ਸਕਦੀ ਹੈ। ਇਸ ਫਿਲਮ ਨੂੰ ਬਾਲੀਵੁੱਡ ਦੇ ਮਸ਼ਹੂਰ ਡਾਂਸਰ ਪ੍ਰਭੂਦੇਵਾ ਡਾਇਰੈਕਟ ਕਰ ਰਹੇ ਹਨ।