
ਇਸ ਫਿਲਮ ਦੀ ਪਹਿਲੀ ਲੁਕ ਵੀ ਜਾਰੀ ਕਰ ਦਿਤੀ ਗਈ ਹੈ।
ਨਵੀਂ ਦਿਲੀ : ਭੋਜਪੁਰੀ ਇੰਡਸਟਰੀ ਦੇ ਸੁਪਰਸਟਾਰ ਕਹਾਉਣ ਵਾਲੇ ਰਵੀ ਕਿਸ਼ਨ ਆਪਣੀ ਅਗਲੀ ਧਮਾਕੇਦਾਰ ਕਿਰਦਾਰ ਵਾਲੀ ਫਿਲਮ ਲੈ ਕੇ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਣ ਵਾਲੇ ਹਨ। ਰਵੀ ਕਿਸ਼ਨ ਬਤੌਰ ਨਿਰਮਾਤਾ ਅਤੇ ਅਦਾਕਾਰ ਫਿਲਮ 'ਸਨਕੀ ਦਰੋਗਾ' ਲੈ ਕੇ ਛੇਤੀ ਹੀ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਦਸ ਦਈਏ ਕਿ ਇਸ ਫਿਲਮ ਦੀ ਪਹਿਲੀ ਲੁਕ ਵੀ ਜਾਰੀ ਕਰ ਦਿਤੀ ਗਈ ਹੈ।
Ravi Kishan's Sanki Daroga teaser release date out
'ਸਨਕੀ ਦਰੋਗਾ' ਵਿਚ ਰਵੀ ਕਿਸ਼ਨ ਦੇ ਨਾਲ ਦਿਖੇਗੀ ਅੰਜਨਾ
'ਸਨਕੀ ਦਰੋਗਾ' ਦੇ ਪੋਸਟਰ ਵਿਚ ਰਵੀ ਕਿਸ਼ਨ ਦਾ ਪ੍ਰਭਾਵਸ਼ਾਲੀ ਪੁਲਿਸ ਅਫ਼ਸਰ ਦਾ ਕਿਰਦਾਰ ਨਜ਼ਰ ਆ ਰਿਹਾ ਹੈ। ਇਸ ਫਿਲਮ ਵਿਚ ਰਵੀ ਕਿਸ਼ਨ ਬਲਾਤਕਾਰੀਆਂ ਨੂੰ ਉਨ੍ਹਾਂ ਦੇ ਜ਼ੁਰਮ ਦੀ ਖੌਫਨਾਕ ਸਜ਼ਾ ਦਿੰਦੇ ਦਿਖਾਈ ਦੇਣਗੇ। ਫਿਲਮ ਦੇ ਪੋਸਟਰ ਦੀ ਟੈਗ ਲਾਈਨ ਵਿਚ ਇਸ ਗੱਲ ਦਾ ਜ਼ਿਕਰ ਵੀ ਹੈ। ਜਿਸ 'ਚ ਲਿਖਿਆ ਹੋਇਆ ਹੈ ਕਿ - ਬਲਾਤਕਾਰੀਆਂ ਲਈ ਦਰੋਗਾ ਨਹੀਂ ਜਲਾਦ ਹਾਂ ਅਸੀਂ। ਇਸ ਤੋਂ ਇਲਾਵਾ ਪੋਸਟਰ ਵਿਚ ਇਸ ਗੱਲ ਦੀ ਵੀ ਜਾਣਕਾਰੀ ਦਿਤੀ ਗਈ ਹੈ ਕਿ 'ਸਨਕੀ ਦਰੋਗਾ' ਫਿਲਮ ਸੱਚੀਆਂ ਘਟਨਾਵਾਂ ਉਤੇ ਆਧਾਰਿਤ ਹੈ।
Ravi Kishan's Sanki Daroga teaser release date out
ਫਿਲਮ ਦੇ ਵਪਾਰ ਵਿਸ਼ਲੇਸ਼ਕ ਤਰਣ ਆਦਰਸ਼ ਨੇ ਇਸ ਫਿਲਮ ਦੇ ਫਰਸਟ ਲੁਕ ਨੂੰ ਸ਼ੇਅਰ ਕਰਨ ਦੇ ਨਾਲ-ਨਾਲ ਫਿਲਮ ਦੇ ਟੀਜ਼ਰ ਲਾਂਚ ਤਰੀਕ ਦਾ ਖੁਲਾਸਾ ਵੀ ਕੀਤਾ ਹੈ। ਤਰਣ ਨੇ ਲਿਖਿਆ ਹੈ - ਰਵੀ ਕਿਸ਼ਨ ਬਣੇ ਪ੍ਰੋਡਿਊਸਰ, ਉਨ੍ਹਾਂ ਦੀ ਫਿਲਮ 'ਸਨਕੀ ਦਰੋਗਾ' ਇਸ ਸਾਲ ਅਗਸਤ ਵਿਚ ਰਿਲੀਜ਼ ਹੋਣ ਜਾ ਰਹੀ ਹੈ। 13 ਜੂਨ 2018 ਯਾਨੀ ਕਿ ਬੁੱਧਵਾਰ ਨੂੰ ਇਸ ਫਿਲਮ ਦਾ ਟੀਜ਼ਰ ਲਖਨਊ 'ਚ ਲਾਂਚ ਕੀਤਾ ਜਾਵੇਗਾ। ਫਿਲਮ ਦਾ ਨਿਰਦੇਸ਼ਨ ਕੀਤਾ ਹੈ ਸੈਫ ਕਿੜਵਈ ਨੇ।
Ravi Kishan's Article
ਭੋਜਪੁਰੀ ਫਿਲਮ 'ਵਾਂਟੇਡ' ਦਾ ਇਹ ਗਾਣਾ ਵਾਇਰਲ, 18 ਘੰਟਿਆਂ ਵਿਚ ਮਿਲੇ 18 ਲੱਖ ਵਿਊਜ਼
ਰਵੀ ਕਿਸ਼ਨ ਨਾ ਸਿਰਫ਼ ਇਸ ਫਿਲਮ ਦੇ ਜ਼ਰਿਏ ਔਰਤਾਂ ਉਤੇ ਹੋਣ ਵਾਲੇ ਜ਼ੁਰਮ ਦੇ ਖਿਲਾਫ ਅਵਾਜ਼ ਚੁੱਕ ਰਹੇ ਹਨ ਸਗੋਂ ਆਪਣੇ ਰਾਇਟ ਅਪਸ ਦੇ ਜ਼ਰੀਏ ਵੀ ਉਹ ਔਰਤਾਂ ਦੀ ਸੁਰਖਿਆ ਅਤੇ ਸ਼ਕਤੀਕਰਣ ਉਤੇ ਆਪਣੇ ਵਿਚਾਰ ਸ਼ੇਅਰ ਕਰ ਰਹੇ ਹਨ। ਦਸ ਦਈਏ ਕਿ ਪਿਛਲੇ ਦਿਨਾਂ 'ਚ ਹੀ ਉਨ੍ਹਾਂ ਨੇ ਆਪਣੇ ਇਕ ਆਰਟੀਕਲ ਰਵੀ ਦੀ ਗੱਲ - 'ਹਮਾਰੀ ਬੇਟੀਆਂ' ਨੂੰ ਸੋਸ਼ਲ ਮੀਡਿਆ ਉਤੇ ਸ਼ੇਅਰ ਕੀਤਾ ਸੀ।