
ਹੈਕਰ ਨੇ ਲਗਾਈ ਪਾਕਿ ਪੀਐਮ ਦੀ ਫੋਟੋ
ਨਵੀਂ ਦਿੱਲੀ: ਬਾਲੀਵੁੱਡ ਐਕਟਰ ਅਮਿਤਾਭ ਬਚਨ ਤੋਂ ਬਾਅਦ ਹਾਲ ਹੀ ਵਿਚ ਗਾਇਕ ਅਦਨਾਨ ਸਾਮੀ ਦਾ ਟਵਿਟਰ ਹੈਕ ਹੋ ਗਿਆ ਹੈ। ਜਾਣਕਾਰੀ ਮੁਤਾਬਕ ਅਦਨਾਨ ਸਾਮੀ ਦੇ ਟਵਿਟਰ ਹੈਕਿੰਗ ਪਿੱਛੇ ਵੀ ਤੁਰਕੀ ਹੈਕਰ ਗਰੁੱਪ ਅਯਿਲਿਦਜ ਟਿਮ ਦਾ ਹੱਥ ਹੈ। ਇਹ ਉਹ ਗਰੁੱਪ ਹੈ ਜਿਸ ਨੇ ਸੋਮਵਾਰ ਨੂੰ ਅਦਾਕਾਰ ਅਮਿਤਾਭ ਬਚਨ ਦਾ ਟਵਿਟਰ ਅਕਾਉਂਟ ਹੈਕ ਕੀਤਾ ਸੀ। ਗਾਇਕ ਅਦਨਾਨ ਸਾਮੀ ਦਾ ਟਵਿਟਰ ਵੀ ਉਸੇ ਤਰ੍ਹਾਂ ਹੀ ਹੈਕ ਕੀਤਾ ਗਿਆ ਹੈ ਜਿਸ ਤਰ੍ਹਾਂ ਅਦਾਕਾਰ ਅਮਿਤਾਭ ਬਚਨ ਦਾ ਕੀਤਾ ਗਿਆ ਸੀ।
Tweeter
ਹੈਕਰ ਗਰੁੱਪ ਨੇ ਅਦਨਾਨ ਸਾਮੀ ਦੇ ਟਵਿਟਰ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਰੋਫਾਲਿਲ ਫੋਟੋ ਲਗਾ ਦਿੱਤੀ ਹੈ। ਕੁਝ ਇਸ ਤਰ੍ਹਾਂ ਦਾ ਹੀ ਹੈਕਰਸ ਨੇ ਅਮਿਤਾਭ ਬਚਨ ਦੇ ਅਕਾਉਂਟ ਨਾਲ ਵੀ ਕੀਤਾ ਸੀ। ਅਦਨਾਨ ਸਾਮੀ ਲਈ ਹੈਕਰਸ ਨੇ ਸੰਦੇਸ਼ ਵੀ ਦਿੱਤਾ ਹੈ। ਇੱਥੋਂ ਤਕ ਕਿ ਹੈਕਰਸ ਨੇ ਉਹਨਾਂ ਦਾ ਬਾਇਓ ਤਕ ਵੀ ਬਦਲ ਦਿੱਤਾ ਹੈ ਅਤੇ ਉਸ ਦੀ ਜਗ੍ਹਾ ਲਿਖ ਦਿੱਤਾ (Ayyildiz Tim Love Pakistan)।
Tweet
ਅਮਿਤਾਭ ਬਚਨ ਦਾ ਟਵਿਟਰ ਅਕਾਉਂਟ ਤਾਂ ਅੱਧੇ ਘੰਟੇ ਵਿਚ ਹੀ ਰਿਕਵਰ ਕਰ ਲਿਆ ਗਿਆ ਸੀ। ਹੁਣ ਦੇਖਣਾ ਹੋਵੇਗਾ ਕਿ ਮਸ਼ਹੂਰ ਗਾਇਕ ਅਦਨਾਨ ਸਾਮੀ ਦਾ ਟਵਿਟਰ ਅਕਾਉਂਟ ਹੁਣ ਕਦੋਂ ਤਕ ਰਿਕਵਰ ਹੋਵੇਗਾ।