
ਸਿਨੇਮਾ ਵਿਚ ਹੀ ਲੋਕਾਂ ਨੇ ਕੀਤੀ ਮਸਤੀ
ਨਵੀਂ ਦਿੱਲੀ: 'ਸੁਪਰ 30' ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਅਤੇ ਮ੍ਰਿਣਾਲ ਠਾਕੁਰ ਦੀ ਮੋਸਟ ਅਵੇਟੇਡ ਫ਼ਿਲਮ 'ਸੁਪਰ 30' ਰਿਲੀਜ਼ ਹੋ ਚੁੱਕੀ ਹੈ। ਪਰ ਰਿਲੀਜ਼ ਤੋਂ ਪਹਿਲਾਂ 'ਸੁਪਰ 30' ਨੇ ਸਕਰੀਨਿੰਗ ਦੇ ਸਮੇਂ ਹੀ ਪਰਦੇ 'ਤੇ ਅਪਣਾ ਜਲਵਾ ਦਿਖਾ ਦਿੱਤਾ। ਇਸ ਗੱਲ ਦਾ ਸਬੂਤ ਸੋਸ਼ਲ ਮੀਡੀਆ 'ਤੇ ਜਨਤਕ ਹੋ ਰਹੀ ਵੀਡੀਉ ਵਿਚ ਦੇਖਣ ਨੂੰ ਮਿਲਦਾ ਹੈ। ਜਿਸ ਵਿਚ ਰਿਤਿਕ ਰੋਸ਼ਨ ਦੀ ਫ਼ਿਲਮ 'ਸੁਪਰ 30' ਦੇ ਗੀਤ 'ਤੇ ਲੋਕ ਸਿਨੇਮਾ ਹਾਲ ਵਿਚ ਹੀ ਨੱਚਣ ਲੱਗਦੇ ਹਨ।
Super30
ਲੋਕਾਂ ਦੇ ਇਸ ਰਿਐਕਸ਼ਨ ਤੋਂ ਲੱਗ ਰਿਹਾ ਹੈ ਜਿਵੇਂ ਉਹਨਾਂ ਨੂੰ 'ਸੁਪਰ 30' ਬਹੁਤ ਪਸੰਦ ਆਈ ਹੈ। ਇਸ ਫ਼ਿਲਮ 12 ਜੁਲਾਈ ਨੂੰ ਰਿਲੀਜ਼ ਹੋਈ ਹੈ। ਇਸ ਤੋਂ ਕੁੱਝ ਹੀ ਸਮਾਂ ਪਹਿਲਾਂ ਫ਼ਿਲਮ ਦੀ ਸਕਰੀਨਿੰਗ ਹੋਈ ਜਿਸ ਵਿਚ ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਕਈ ਲੋਕ ਸ਼ਾਮਲ ਹੋਏ। ਲੋਕਾਂ ਨੂੰ ਬਸੰਤੀ ਨੋ ਡਾਂਸ ਗੀਤ ਵੀ ਬਹੁਤ ਪਸੰਦ ਆਇਆ ਹੈ। 'ਸੁਪਰ 30' 'ਤੇ ਬਿਗ ਬਾਸ ਦੀ ਵਿਜੇਤਾ ਅਤੇ ਬਾਲੀਵੁੱਡ ਅਦਾਕਾਰਾ ਗੌਹਰ ਖ਼ਾਨ ਨੇ ਅਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।
Ok so this happened in the screening of #Super30 yesterday ? pic.twitter.com/DDSC99S6In
— Sunny Sodday (@sunnysodday) July 12, 2019
ਉਹਨਾਂ ਨੇ 'ਸੁਪਰ 30' ਵਿਚ ਰਿਤਿਕ ਰੋਸ਼ਨ ਦੀ ਭੂਮਿਕਾ ਅਤੇ ਇਸ ਦੀ ਕਹਾਣੀ ਨੂੰ ਬਹੁਤ ਪਸੰਦ ਕੀਤਾ ਹੈ। ਬਿਹਾਰ ਵਿਚ ਪੈਦਾ ਹੋਏ ਮੈਥਮੇਟਿਸ਼ੀਅਨ ਆਨੰਦ ਕੁਮਾਰ ਦੇ ਜੀਵਨ 'ਤੇ ਬਣੀ ਫ਼ਿਲਮ 'ਸੁਪਰ 30' ਵਿਚ ਰਿਤਿਕ ਰੋਸ਼ਨ ਨੇ ਅਪਣੀ ਮੁੱਖ ਭੂਮਿਕਾ ਨਿਭਾਈ ਹੈ।
ਇਸ ਫ਼ਿਲਮ ਦੁਆਰਾ ਰਿਤਿਕ ਰੋਸ਼ਨ ਨੇ ਆਨੰਦ ਕੁਮਾਰ ਦੇ ਜੀਵਨ, ਉਹਨਾਂ ਦੀਆਂ ਪ੍ਰਸਿਥਤੀਆਂ ਅਤੇ ਸੰਘਰਸ਼ ਬਾਰੇ ਬਹੁਤ ਬਾਰੀਕੀ ਨਾਲ ਦਸਿਆ ਹੈ। ਫ਼ਿਲਮ ਵਿਚ ਰਿਤਿਕ ਰੋਸ਼ਨ ਤੋਂ ਇਲਾਵਾ ਪੰਕਜ ਤ੍ਰਿਪਾਠੀ, ਨੰਦਿਸ਼ ਸੰਧੂ, ਵਿਰੇਂਦਰ ਸਕਸੇਨਾ, ਅਮਿਤ ਸਾਧ ਅਤੇ ਜਾਨੀ ਲਿਵਰ ਵੀ ਨਜ਼ਰ ਆਉਣਗੇ। ਵੀਡੀਉ ਦੇਖਣ ਲਈ ">ਇੱਥੇ ਕਲਿੱਕ ਕਰੋ।