
ਲੋਕ ਸਭਾ ਵਿਚ ਰਾਸ਼ਟਰਪਤੀ ਦੇ ਸੰਬੋਧਨ ਦਾ ਜਵਾਬ ਦਿੰਦੇ ਹੋਏ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਤੇ ਨਿਸ਼ਾਨੇ ਲਾਏ
1975 ਵਿਚ ਦੇਸ਼ ਵਿਚ ਲਗਾਈ ਗਈ ਐਮਰਜੈਂਸੀ ਦੇ 34 ਸਾਲ ਪੂਰੇ ਹੋਣ ਮੌਕੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ 'ਤੇ ਨਿਸ਼ਾਨਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਪਿਛਲੇ ਪੰਜ ਸਾਲਾਂ ਤੋਂ 'ਸੁਪਰ ਐਮਰਜੈਂਸੀ' ਵਿਚੋਂ ਲੰਘ ਰਿਹਾ ਹੈ। ਟਵੀਟ ਕਰ ਕੇ ਮਮਤਾ ਨੇ ਕਿਹਾ ਹੈ ਕਿ ਅੱਜ ਦੇ ਹੀ ਦਿਨ 1975 ਵਿਚ ਉਸ ਸਮੇਂ ਦੀ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈਂਸੀ ਲਗਾ ਦਿੱਤੀ ਸੀ ਅਤੇ ਹੁਣ ਵੀ ਦੇਸ਼ ਪਿਛਲੇ ਪੰਜ ਸਾਲ ਤੋਂ ਸੁਪਰ ਐਮਰਜੈਂਸੀ ਵਿਚੋਂ ਲੰਘ ਰਿਹਾ ਹੈ।
1975 Emergency
ਸਾਨੂੰ ਆਪਣੇ ਇਤਿਹਾਸ ਤੋਂ ਸਬਕ ਲੈਂਦੇ ਹੋਏ ਦੇਸ਼ ਵਿਚੋਂ ਲੋਕਤਾਂਤ੍ਰਿਕ ਢਾਂਚਿਆਂ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਸੰਘਰਸ਼ ਕਰਨਵਾ ਚਾਹੀਦਾ ਹੈ। ਦੱਸ ਦਈਏ ਕਿ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਸੰਬੋਧਨ ਦਾ ਜਵਾਬ ਦਿੰਦੇ ਹੋਏ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਤੇ ਨਿਸ਼ਾਨੇ ਲਾਏ। ਉਹਨਾਂ ਨੇ ਐਮਰਜੈਂਸੀ ਨੂੰ ਦੇਸ਼ ਦੇ ਇਤਿਹਾਸ ਦਾ ਕਦੇ ਨਾ ਮਿਟਣ ਵਾਲਾ ਦਾਗ਼ ਦੱਸਿਆ ਹੈ।
Modi
ਉਹਨਾਂ ਨੇ ਕਿਹਾ ਕਿ ਐਮਰਜੈਂਸੀ ਦੇ ਸਮੇਂ ਦੇਸ਼ ਨੂੰ ਜੇਲ੍ਹਖਾਨਾ ਬਣਾ ਦਿੱਤਾ ਗਿਆ ਸੀ। ਦੇਸ਼ ਦੀ ਆਤਮਾ ਨੂੰ ਕੁਚਲਿਆ ਗਿਆ ਸੀ ਅਤੇ ਕਈ ਮਹਾਂਪੁਰਖਾਂ ਨੂੰ ਜੇਲ੍ਹ ਵਿਚ ਰੱਖਿਆ ਗਿਆ ਸੀ ਅਤੇ ਮੀਡੀਆ ਨੂੰ ਵੀ ਦਬਾਇਆ ਗਿਆ ਸੀ।