ਜਨਮਦਿਨ ਵਿਸ਼ੇਸ਼ :- ਪ੍ਰਾਚੀ ਦੇਸਾਈ ਨੇ 17 ਸਾਲ ਦੀ ਉਮਰ ਤੋਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ
Published : Sep 12, 2018, 12:19 pm IST
Updated : Sep 12, 2018, 12:19 pm IST
SHARE ARTICLE
Prachi Desai
Prachi Desai

ਬਾਲੀਵੁਡ ਅਦਾਕਰ ਪ੍ਰਾਚੀ ਦੇਸਾਈ ਦਾ ਅੱਜ 12 ਸਿਤੰਬਰ ਨੂੰ ਜਨਮਦਿਨ ਹੈ। ਉਹ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਏਕਤਾ ਕਪੂਰ ...

ਬਾਲੀਵੁਡ ਅਦਾਕਰ ਪ੍ਰਾਚੀ ਦੇਸਾਈ ਦਾ ਅੱਜ 12 ਸਿਤੰਬਰ ਨੂੰ ਜਨਮਦਿਨ ਹੈ। ਉਹ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਏਕਤਾ ਕਪੂਰ ਦੇ ਸੀਰੀਅਲ ‘ਕਸਮ ਸੇ’ ਵਿਚ ਬਾਨੀ ਦੇ ਕਿਰਦਾਰ ਨਾਲ ਕੀਤੀ ਸੀ। ਉਹ ਇਸ ਸੀਰੀਅਲ ਵਿਚ ਬਤੋਰ ਲੀਡ ਕਿਰਦਾਰ ਵਿਚ ਸੀ। ਪ੍ਰਾਚੀ ਦੇਸਾਈ ਨੇ ਛੋਟੇ ਪਰਦੇ ਤੋਂ ਸਿੱਧੇ ਬਾਲੀਵੁਡ ਵਿਚ ਐਂਟਰੀ ਕੀਤੀ ਸੀ।

prachi desaiprachi desai

ਟੀਵੀ ਸੀਰੀਅਲ ਤੋਂ ਬਾਲੀਵੁਡ ਵਿਚ ਕੰਮ ਮਿਲਣਾ ਬਿਲਕੁੱਲ ਵੀ ਆਸਾਨ ਨਹੀਂ ਹੁੰਦਾ ਹੈ ਪਰ ਪ੍ਰਾਚੀ ਦੇਸਾਈ ਨੂੰ ਉਨ੍ਹਾਂ ਦੇ ਟੇਲੇਂਟ ਅਤੇ ਚੰਗੀ ਐਕਟਿੰਗ ਕਾਰਨ ਆਪਣੇ ਪਹਿਲੇ ਸੀਰੀਅਲ ਤੋਂ ਹੀ ਸਿੱਧੇ ਫਿਲਮਾਂ ਵਿਚ ਕੰਮ ਮਿਲ ਗਿਆ ਸੀ। ਜੇਕਰ ਪ੍ਰਾਚੀ ਦੇਸਾਈ ਦੇ ਫਿਲਮੀ ਕਰਿਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਸਾਲ 2008 ਵਿਚ ਫਰਹਾਨ ਅਖਤਰ ਦੀ ਫਿਲਮ ‘ਰਾਕ ਆਨ’ ਦਾ ਆਫਰ ਦਿੱਤਾ ਗਿਆ ਸੀ। ਪ੍ਰਾਚੀ ਨੂੰ ਜਦੋਂ ਇਸ ਫਿਲਮ ਲਈ ਅਪ੍ਰੋਚ ਕੀਤਾ ਗਿਆ ਸੀ ਤਾਂ ਉਨ੍ਹਾਂ ਨੂੰ ਭਰੋਸਾ ਨਹੀਂ ਹੋਇਆ ਸੀ ਕਿ ਕਿਸੇ ਬਾਲੀਵੁਡ ਫਿਲਮ ਲਈ ਆਫਰ ਮਿਲਿਆ ਹੈ।

prachi desaiprachi desai

ਇਸ ਫਿਲਮ ਤੋਂ ਪ੍ਰਾਚੀ ਨੇ ਆਪਣੇ ਫਿਲਮੀ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਫਿਲਮ ਲਈ ਆਪਣੇ ਸੀਰੀਅਲ ‘ਕਸਮ ਸੇ’ ਨੂੰ ਵਿਚ ਹੀ ਛੱਡ ਦਿੱਤਾ ਸੀ। ਦੱਸ ਦੇਈਏ ਕਿ ਫਿਲਮ ‘ਰਾਕ ਆਨ’ ਫਰਹਾਨ ਅਖਤਰ ਦੀ ਡੇਬਿਊ ਫਿਲਮ ਸੀ। ਫਿਲਮ ‘ਰਾਕ ਆਨ’ ਤੋਂ ਬਾਅਦ ਉਨ੍ਹਾਂ ਦੇ ਕੋਲ ਫਿਲਮਾਂ ਦੇ ਆਫਰਸ ਦੀ ਲਾਈਨ ਲੱਗ ਗਈ ਸੀ।

ਪ੍ਰਾਚੀ ਨੇ ਫਿਲਮ 'ਵਨਸ ਅਪਾਨ ਟਾਈਮ ਇਨ ਮੁੰਬਈ', 'ਪੁਲਿਸਗਿਰੀ', ‘ਲਾਈਫ ਪਾਰਟਨਰ’, 'ਆਈ', 'ਕੋਸ਼ਾ', ਮੀ ਅਤੇ ਮੈਂ, 'ਬੋਲ ਬੱਚਨ', ਇਕ ਥਾ ਵਿਲੇਨ, ਰਾਕ ਆਨ 2, ਤੇਰੀ ਮੇਰੀ ਕਹਾਨੀ ਅਤੇ 'ਅਜਹਰ' ਵਰਗੀ ਫਿਲਮਾਂ ਵਿਚ ਕੰਮ ਕੀਤਾ ਹੈ। ਦੱਸ ਦੇਈਏ ਕਿ ਇਨ੍ਹਾਂ ਸਾਰੀਆਂ ਫਿਲਮਾਂ ਵਿਚ ਫੈਂਸ ਨੂੰ ਪ੍ਰਾਚੀ ਦੀ ਐਕਟਿੰਗ ਖੂਬ ਪਸੰਦ ਆਈ ਪਰ ਪ੍ਰਾਚੀ ਨੇ ਜ਼ਿਆਦਾ ਫਿਲਮਾਂ ਵਿਚ ਕੰਮ ਨਹੀਂ ਕੀਤਾ ਹੈ। ਪ੍ਰਾਚੀ ਨੂੰ ਉਨ੍ਹਾਂ ਦੇ ਪਹਿਲੇ ਸੀਰੀਅਲ ‘ਕਸਮ ਸੇ’ ਲਈ ਹੀ ਕਈ ਅਵਾਰਡ ਦਿੱਤੇ ਗਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement