
ਗਾਇਕੀ ਦੀ ਦੁਨੀਆਂ 'ਚ ਇਕ ਅਜਿਹੇ ਗਾਇਕ ਹਨ, ਜੋ ਇਕ ਦੌਰ 'ਚ ਬਿਹਤਰੀਨ ਕ੍ਰਿਕਟਰ ਹੁੰਦੇ ਸਨ। ਅੱਜ ਉਹ ਮਸ਼ਹੂਰ ਗਾਇਕ ਹਨ। ਇਨ੍ਹਾਂ ਦੇ ਗੀਤ ਅਕਸਰ ਤੁਹਾਡੀ ਜ਼ੁਬਾਨ 'ਤੇ ...
ਗਾਇਕੀ ਦੀ ਦੁਨੀਆਂ 'ਚ ਇਕ ਅਜਿਹੇ ਗਾਇਕ ਹਨ, ਜੋ ਇਕ ਦੌਰ 'ਚ ਬਿਹਤਰੀਨ ਕ੍ਰਿਕਟਰ ਹੁੰਦੇ ਸਨ। ਅੱਜ ਉਹ ਮਸ਼ਹੂਰ ਗਾਇਕ ਹਨ। ਇਨ੍ਹਾਂ ਦੇ ਗੀਤ ਅਕਸਰ ਤੁਹਾਡੀ ਜ਼ੁਬਾਨ 'ਤੇ ਚੜ੍ਹੇ ਰਹਿੰਦੇ ਹਨ। ਜੀ ਹਾਂ ਇੱਥੇ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਹਾਰਡੀ ਸੰਧੂ ਦੀ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਹਾਰਡੀ ਸੰਧੂ ਇਕ ਬਿਹਤਰੀਨ ਕ੍ਰਿਕਟਰ ਵੀ ਰਹਿ ਚੁੱਕੇ ਹਨ ਪਰ ਇਕ ਵਜ੍ਹਾ ਕਾਰਨ ਉਨ੍ਹਾਂ ਨੂੰ ਕ੍ਰਿਕਟ ਛੱਡਣਾ ਪਿਆ ਅਤੇ ਗਾਇਕੀ ਨੂੰ ਕਰੀਅਰ ਵਜੋਂ ਚੁਣਨਾ ਪਿਆ। ਹਾਰਡੀ ਸੰਧੂ ਅਪਣੇ 'ਨਾਹ' ਗੀਤ ਨਾਲ ਕਰੋੜਾਂ ਨੂੰ ਅਪਣਾ ਦੀਵਾਨਾ ਬਣਾ ਚੁੱਕੇ ਹਨ।
Hardy Sandhu
ਇਸ ਗੀਤ 'ਚ ਉਨ੍ਹਾਂ ਨਾਲ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਨੋਰਾ ਫਤਿਹੀ ਬਿਹਤਰੀਨ ਡਾਂਸ ਮੂਵਜ਼ ਦਿਖਾਉਂਦੀ ਦਿਖੀ ਸੀ। ਇਕ ਸਮਾਂ ਸੀ ਜਦੋਂ ਹਾਰਡੀ ਨੇ ਕ੍ਰਿਕਟਰ ਬਣਨ ਦਾ ਸੁਪਨਾ ਦੇਖਿਆ ਸੀ ਅਤੇ ਉਹ ਫਰਸਟ ਕਲਾਸ ਕ੍ਰਿਕਟ ਖੇਡੇ ਵੀ। 6 ਸਤੰਬਰ 1986 ਨੂੰ ਪਟਿਆਲਾ (ਪੰਜਾਬ) 'ਚ ਜਨਮੇ ਹਰਵਿੰਦਰ ਸੰਧੂ ਉਰਫ ਹਾਰਡੀ ਸੰਧੂ ਨੇ 2005 'ਚ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਰਡੀ ਸੰਧੂ ਰਾਈਟ ਹੈਂਡ ਬੱਲੇਬਾਜ਼ ਅਤੇ ਫਾਸਟ ਮੀਡੀਅਮ ਗੇਂਦਬਾਜ਼ ਸਨ।
Hardy Sandhu
ਉਨ੍ਹਾਂ ਨੇ 3 ਫਰਸਟ ਕਲਾਸ ਮੈਚਾਂ ਦੀਆਂ 3 ਪਾਰੀਆਂ 'ਚ 1 ਵਾਰ ਅਜੇਤੂ ਰਹਿੰਦੇ ਹੋਏ ਭਾਵੇਂ ਹੀ 11 ਦੌੜਾਂ ਬਣਾਈਆਂ ਹੋਣ ਪਰ ਫਿਰ ਵੀ ਗੇਂਦਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 5 ਪਾਰੀਆਂ 'ਚ ਸੰਧੂ ਨੇ 3.35 ਦੀ ਇਕੋਨਾਮੀ ਨਾਲ 312 ਦੋੜਾਂ ਦੇ ਕੇ 12 ਵਿਕੇਟ ਝਟਕੇ। ਇਸ ਦੌਰਾਨ ਉਨ੍ਹਾਂ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ 3/62 ਰਿਹਾ। ਆਪਣੀ ਟ੍ਰੇਨਿੰਗ ਦੌਰਾਨ ਇਕ ਵਾਰ ਹਾਰਡੀ ਸੰਧੂ ਬਗੈਰ ਵਾਰਮਅੱਪ ਦੇ ਹੀ ਮੈਦਾਨ 'ਚ ਆ ਗਏ।ਇਸ ਦੌਰਾਨ ਉਹ ਜ਼ਖਮੀ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ 2007 'ਚ ਕ੍ਰਿਕਟ ਨੂੰ ਅਲਵਿਦਾ ਕਹਿਣਾ ਪਿਆ।
Hardy Sandhu
ਜ਼ਿਕਰਯੋਗ ਹੈ ਕਿ ਹਾਰਡੀ ਦੇ ਲਗਭਗ ਸਾਰੇ ਗੀਤ ਯੂਟਿਊਬ 'ਤੇ ਮਿਲੀਅਨ ਵਿਊਜ਼ ਖੱਟਦੇ ਹਨ। ਉਨ੍ਹਾਂ ਦਾ 'ਬੈਕਬੋਨ' ਗੀਤ 245 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਗਾਇਕੀ ਤੋਂ ਇਲਾਵਾ ਉਹ 'ਯਾਰਾਂ ਦਾ ਕੈਚਅੱਪ', 'ਮਾਹੀ ਐੱਨ. ਆਰ. ਆਈ' ਫਿਲਮਾਂ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਵੀ ਕਰ ਚੁੱਕੇ ਹਨ।