ਆਸ਼ਾ ਭੋਸਲੇ ਦੇ ਜਨਮਦਿਨ 'ਤੇ ਜਾਣੋ ਉਨ੍ਹਾਂ ਬਾਰੇ ਦਿਲਚਸਪ ਗੱਲਾਂ
Published : Sep 8, 2018, 3:03 pm IST
Updated : Sep 8, 2018, 3:03 pm IST
SHARE ARTICLE
Asha bhosle
Asha bhosle

ਆਸ਼ਾ ਭੋਸਲੇ, ਆਸ਼ਾ ਤਾਈ, ਆਸ਼ਾ ਜੀ, ਅਜਿਹੇ ਕਈ ਸਾਰੇ ਨਾਮ ਹਨ ਜੋ ਪਿਆਰ ਨਾਲ ਆਸ਼ਾ ਭੋਸਲੇ ਨੂੰ ਦਿੱਤੇ ਗਏ ਹਨ, 1000 ਤੋਂ ਜ਼ਿਆਦਾ ਫਿਲਮਾਂ ਵਿਚ 20 ਭਾਸ਼ਾਵਾਂ ਵਿਚ ...

ਆਸ਼ਾ ਭੋਸਲੇ, ਆਸ਼ਾ ਤਾਈ, ਆਸ਼ਾ ਜੀ, ਅਜਿਹੇ ਕਈ ਸਾਰੇ ਨਾਮ ਹਨ ਜੋ ਪਿਆਰ ਨਾਲ ਆਸ਼ਾ ਭੋਸਲੇ ਨੂੰ ਦਿੱਤੇ ਗਏ ਹਨ, 1000 ਤੋਂ ਜ਼ਿਆਦਾ ਫਿਲਮਾਂ ਵਿਚ 20 ਭਾਸ਼ਾਵਾਂ ਵਿਚ 12000 ਤੋਂ ਵੀ ਜ਼ਿਆਦਾ ਗੀਤ ਗਾ ਚੁੱਕੀ ਹੈ। ਆਸ਼ਾ ਭੋਸਲੇ ਦਾ ਜਨਮ 8 ਸਿਤੰਬਰ 1933 ਨੂੰ ਬ੍ਰਿਟਿਸ਼ ਇੰਡੀਆ ਦੇ ਸਾਂਗਲੀ ਸਟੇਟ ਵਿਚ ਹੋਇਆ ਸੀ। ਆਸ਼ਾ ਭੋਸਲੇ ਨੇ 10 ਸਾਲ ਦੀ ਉਮਰ ਵਿਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਆਸ਼ਾ ਭੋਸਲੇ ਮਸ਼ਹੂਰ ਥਿਏਟਰ ਅਦਾਕਾਰ ਅਤੇ ਕਲਾਸਿਕਲ ਸਿੰਗਰ 'ਦੀਨਾਨਾਥ ਮੰਗੇਸ਼ਕਰ' ਦੀ ਧੀ ਅਤੇ ਸਵਰ ਲਤਾ ਮੰਗੇਸ਼ਕਰ ਦੀ ਛੋਟੀ ਭੈਣ ਹੈ।

Asha BhosleAsha Bhosle

ਜਦੋਂ ਆਸ਼ਾ ਸਿਰਫ਼ 9 ਸਾਲ ਦੀ ਸੀ ਤੱਦ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਜਿਸ ਕਾਰਨ ਆਪਣੀ ਭੈਣ ਲਤਾ ਮੰਗੇਸ਼ਕਰ ਦੇ ਨਾਲ ਮਿਲ ਕੇ ਉਨ੍ਹਾਂ ਨੇ ਪਰਵਾਰ ਦੇ ਸਪੋਰਟ ਲਈ ਸਿੰਗਿੰਗ ਅਤੇ ਐਕਟਿੰਗ ਸ਼ੁਰੂ ਕਰ ਦਿੱਤੀ ਸੀ। ਆਸ਼ਾ ਜੀ ਨੇ 1943 ਦੀ ਮਰਾਠੀ ਫਿਲਮ 'ਮਾਝਾ ਬਲ' ਵਿਚ ਪਹਿਲਾ ਗੀਤ 'ਚਲਾ ਚਲਾ ਨਵ ਬਾਲਾ' ਗਾਇਆ ਸੀ। ਹਿੰਦੀ ਫਿਲਮਾਂ ਵਿਚ ਆਸ਼ਾ ਤਾਈ ਨੇ 1948 ਵਿਚ ਹੰਸਰਾਜ ਬਹਿਲ  ਦੀ ਫਿਲਮ 'ਚੁਨਰਿਆ' ਵਿਚ ਪਹਿਲਾ ਗੀਤ 'ਸਾਵਨ ਆਇਆ' ਗਾਇਆ ਸੀ।


ਸਿਰਫ 16 ਸਾਲ ਦੀ ਉਮਰ ਵਿਚ ਆਸ਼ਾ ਨੇ 31 ਸਾਲ ਦੇ ਗਣਪਤਰਾਵ ਭੋਸਲੇ ਨਾਲ ਘਰ ਵਾਲਿਆਂ ਦੇ ਵਿਰੁੱਧ ਜਾ ਕੇ ਵਿਆਹ ਕਰਵਾ ਲਿਆ ਸੀ ਪਰ ਸਹੁਰੇ -ਘਰ ਮਾਹੌਲ ਠੀਕ ਨਾ ਹੋਣ 'ਤੇ ਪਤੀ ਅਤੇ ਸਹੁਰਾ-ਘਰ ਨੂੰ ਛੱਡ ਕੇ ਆਪਣੇ ਦੋ ਬੱਚਿਆਂ ਦੇ ਨਾਲ ਪੇਕੇ ਚੱਲੀ ਗਈ ਸੀ ਅਤੇ ਫਿਰ ਤੋਂ  ਸਿੰਗਿੰਗ ਸ਼ੁਰੂ ਕਰ ਦਿੱਤੀ ਸੀ। ਮਸ਼ਹੂਰ ਅਦਾਕਾਰ ਹੇਲੇਨ ਲਈ ਆਸ਼ਾ ਤਾਈ ਨੇ ਕਈ ਸਾਰੇ ਗੀਤ ਜਿਵੇਂ 'ਪੀਆ ਤੂੰ ਅਬ ਤੋਂ ਆਜਾ' ਅਤੇ 'ਯੇ ਮੇਰਾ ਦਿਲ' ਵਰਗੇ ਹਿਟ ਗਾਣੇ ਗਾਏ।


ਫਿਲਮ 'ਤੀਸਰੀ ਮੰਜਿਲ' ਦੇ ਗੀਤ 'ਆਜਾ ਆਜਾ ਲਈ ਆਸ਼ਾ ਤਾਈ ਨੇ 10 ਦਿਨ ਦੀ ਰਿਹਰਸਲ ਕੀਤੀ ਅਤੇ ਉਸ ਤੋਂ ਬਾਅਦ ਪੰਚਮ ਦਾ ਲਈ ਗਾਣਾ ਗਾਇਆ। ਆਸ਼ਾ ਜੀ ਨੇ 1980 ਵਿਚ ਆਰ ਡੀ ਬਰਮਨ ਦੇ ਨਾਲ ਵਿਆਹ ਕੀਤਾ, ਇਹ ਆਸ਼ਾ ਭੋਸਲੇ ਅਤੇ ਪੰਚਮ ਦੋਨਾਂ ਲਈ ਦੂਜੀ ਵਿਆਹ ਸੀ। ਆਸ਼ਾ ਭੋਸਲੇ ਨੂੰ 7 ਵਾਰ ਫਿਲਮਫੇਅਰ ਅਵਾਰਡ, 2 ਵਾਰ ਨੈਸ਼ਨਲ ਅਵਾਰਡ, ਪਪਦਮ ਵਿਭੂਸ਼ਨ ਅਤੇ ਦਾਦਾ ਸਾਹੇਬ ਫਾਲਕੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। 1997 ਵਿਚ ਆਸ਼ਾ ਭੋਸਲੇ ਪਹਿਲੀ ਭਾਰਤੀ ਸਿੰਗਰ ਬਣੀ ਜਿਸ ਨੂੰ ਗਰੈਮੀ ਅਵਾਰਡਸ ਲਈ ਨਾਮਿਨੇਟ ਕੀਤਾ ਗਿਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement