
ਰਾਨੂ ਮੰਡਲ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਉਹਨਾਂ ਦਾ ਪਹਿਲਾ ਗਾਣਾ ‘ਤੇਰੀ ਮੇਰੀ ਕਹਾਣੀ’ ਇਕ ਦਿਨ ਪਹਿਲਾਂ ਹੀ ਰੀਲੀਜ਼ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ: ਪੱਛਮੀ ਬੰਗਾਲ ਦੇ ਰਾਣਾਘਾਟ ਰੇਲਵੇ ਸਟੇਸ਼ਨ ‘ਤੇ ਲਤਾ ਮੰਗੇਸ਼ਕਰ ਦੇ ਗਾਣੇ ਗਾ ਕੇ ਮਸ਼ਹੂਰ ਹੋਈ ਰਾਨੂ ਮੰਡਲ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਉਹਨਾਂ ਦਾ ਪਹਿਲਾ ਗਾਣਾ ‘ਤੇਰੀ ਮੇਰੀ ਕਹਾਣੀ’ ਇਕ ਦਿਨ ਪਹਿਲਾਂ ਹੀ ਰੀਲੀਜ਼ ਕਰ ਦਿੱਤਾ ਗਿਆ ਹੈ। ਇਸ ਰੋਮਾਂਟਿਕ ਗਾਣੇ ਦੇ ਸਾਹਮਣੇ ਆਉਂਦੇ ਹੀ ਲੋਕ ਇਸ ਦੇ ਦਿਵਾਨੇ ਹੁੰਦੇ ਜਾ ਰਹੇ ਹਨ।
Ranu mondal and himesh
ਰਾਨੂ ਮੰਡਲ ਅਤੇ ਹਿਮੇਸ਼ ਰੇਸ਼ਮੀਆ ਦੇ ਇਸ ਗਾਣੇ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਹ ਹਿਮੇਸ਼ ਰੇਸ਼ਮੀਆ ਦੀ ਆਉਣ ਵਾਲੀ ਫ਼ਿਲਮ ‘ਹੈਪੀ ਹਾਰਡੀ ਐਂਡ ਹੀਰ’ ਦਾ ਗਾਣਾ ਹੈ। ਇਸ ਗਾਣੇ ਦੀ ਵੀਡੀਓ ਕਾਫ਼ੀ ਜ਼ਬਰਦਸਤ ਹੈ। ਇਸ ਗਾਣੇ ਦੀ ਵੀਡੀਓ ਵਿਚ ਵੀ ਬਾਲੀਵੁੱਡ ਦੀ ਡੈਬਿਊ ਸਿੰਗਰ ਰਾਨੂ ਮੰਡਲ ਦੀ ਝਲਕ ਵੀ ਨਜ਼ਰ ਆ ਰਹੀ ਹੈ।
#TeriMeriKahani out now #HimeshReshammiya#RanuMondal #HappyHardyAndHeer https://t.co/cakMXCSGoB
— Team Himesh (@TeamHimesh) September 11, 2019
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹਿਮੇਸ਼ ਰੇਸ਼ਮੀਆ ਨੇ ਰਾਨੂ ਦੇ ਨਾਲ ਇਹ ਗਾਣਾ ‘ਤੇਰੀ ਮੇਰੀ ਕਹਾਣੀ’ ਮੁੰਬਈ ਵਿਚ ਰਿਕਾਰਡ ਕੀਤਾ ਸੀ, ਜਿਸ ਤੋਂ ਬਾਅਦ ਰਾਨੂ ਦੀ ਜ਼ਿੰਦਗੀ ਹੀ ਬਦਲ ਗਈ। ਹੁਣ ਇਸ ਗਾਣੇ ਦੇ ਰੀਲੀਜ਼ ਹੋਣ ਤੋਂ ਬਾਅਦ ਵੀ ਰਾਨੂ ਮੰਡਲ ਕਾਫ਼ੀ ਮਸ਼ਹੂਰ ਹੋ ਗਈ ਹੈ। 19 ਘੰਟੇ ਪਹਿਲਾਂ ਰੀਲੀਜ਼ ਹੋਏ ਇਸ ਗਾਣੇ ਨੂੰ ਯੂ-ਟਿਊਬ ‘ਤੇ 3.4 ਮਿਲੀਅਨ ਵਾਰ ਦੇਖਿਆ ਜਾ ਚੁੱਕਿਆ ਹੈ।
ਇਸ ਗਾਣੇ ਦੇ ਰੀਲੀਜ਼ ਹੋਣ ਦੀ ਜਾਣਕਾਰੀ ਹਿਮੇਸ਼ ਰੇਸ਼ਮੀਆ ਨੇ ਅਪਣੇ ਟਵਿਟਰ ਅਕਾਊਂਟ ‘ਤੇ ਵੀ ਸ਼ੇਅਰ ਕੀਤੀ ਸੀ। ਜਦੋਂ ਇਹ ਗਾਣਾ ਰੀਲੀਜ਼ ਹੋਇਆ ਤਾਂ ਪ੍ਰੋਗਰਾਮ ਦੌਰਾਨ ਰਾਨੂ ਮੰਡਲ ਨੇ ਹਿਮੇਸ਼ ਰੇਸ਼ਮੀਆ ਦਾ ਧੰਨਵਾਦ ਕੀਤਾ, ਜਿਸ ‘ਤੇ ਹਿਮੇਸ਼ ਭਾਵੂਕ ਹੋ ਕੇ ਰੋ ਪਏ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ