
ਲਤਾ ਮੰਗੇਸ਼ਕਰ ਦੇ ਗਾਣੇ ‘ਇਕ ਪਿਆਰ ਕਾ ਨਗਮਾ’ ਨੂੰ ਅਪਣੀ ਆਵਾਜ਼ ਵਿਚ...
ਮੁੰਬਈ: ਰਾਨੂੰ ਮੰਡਲ ਦਾ ਨਾਮ ਅੱਜ ਕੌਣ ਨਹੀਂ ਜਾਣਦਾ। ਪੱਛਮ ਬੰਗਾਲ ਦੇ ਰੇਲਵੇ ਸਟੇਸ਼ਨ ਅਤੇ ਰਾਣਾਘਾਟ ਦੀਆਂ ਗਲੀਆਂ ਵਿਚ ਘੁੰਮ-ਘੁੰਮ ਕੇ ਗਾਣਾ ਗਾ ਕੇ ਕਿਸੇ ਤਰ੍ਹਾਂ ਪੇਟ ਪਾਲਣ ਵਾਲੀ 60 ਸਾਲ ਔਰਤ ਰਾਨੂੰ ਨੂੰ ਇਕ ਵੀਡੀਉ ਨੇ ਰਾਤੋਂ ਰਾਤ ਇੰਟਰਨੈਟ ਸਟਾਰ ਬਣਾ ਦਿੱਤਾ ਸੀ। ਲਤਾ ਮੰਗੇਸ਼ਕਰ ਦੇ ਗਾਣੇ ‘ਇਕ ਪਿਆਰ ਕਾ ਨਗਮਾ’ ਨੂੰ ਅਪਣੀ ਆਵਾਜ਼ ਵਿਚ ਗਾ ਕੇ ਰਾਨੂੰ ਅਜਿਹੀ ਮਸ਼ਹੂਰ ਹੋਈ ਕਿ ਮਸ਼ਹੂਰ ਸਿੰਗਰ ਅਤੇ ਮਿਊਜ਼ਿਕ ਕੰਪੋਜ਼ਰ ਹਿਮੇਸ਼ ਰੇਸ਼ਮਿਆ ਨੇ ਖੁਦ ਅਪਣੀ ਫ਼ਿਲਮ ਵਿਚ ਗਾਣਾ ਗਾਉਣ ਦਾ ਆਫਰ ਦੇ ਦਿੱਤਾ।
Himesh Reshammiya and Ranu Modalਉੱਥੇ ਹੀ ਹੁਣ ਕੁੱਝ ਅਜਿਹਾ ਹੋ ਗਿਆ ਹੈ ਕਿ ਹਿਮੇਸ਼ ਰੇਸ਼ਮੀਆ ਉਸੇ ਰਾਨੂੰ ਮੰਡਲ ਤੇ ਸਵਾਲ ਸੁਣਦੇ ਹੀ ਨਾਰਾਜ਼ ਹੋ ਗਏ। ਦਰਅਸਲ ਹਿਮੇਸ਼ ਮੁੰਬਈ ਦੀ ਇਕ ਈਵੈਂਟ ਵਿਚ ਲਾਈਵ ਪਰਫਾਰਮੇਂਸ ਦੇਣ ਲਈ ਪਹੁੰਚੇ ਸਨ। ਇਕ ਮੀਡੀਆ ਰਿਪੋਰਟ ਮੁਤਾਬਕ ਇਸ ਦੌਰਾਨ ਉਹਨਾਂ ਤੋਂ ਉੱਥੇ ਮੌਜੂਦ ਮੀਡੀਆ ਨੇ ਰਾਨੂੰ ਨੂੰ ਲੈ ਕੇ ਸਵਾਲ ਕੀਤਾ ਤਾਂ ਹਿਮੇਸ਼ ਤੁਰੰਤ ਬੋਲ ਪਏ ਕਿ ਉਹ ਉਹਨਾਂ ਦੇ ਮੈਨੇਜਰ ਨਹੀਂ ਹਨ ਜੋ ਤੁਸੀਂ ਉਹਨਾਂ ਬਾਰੇ ਉਹਨਾਂ ਤੋਂ ਪੁੱਛ ਰਹੇ ਹੋ।
Himesh Reshammiya and Ranu Modalਹਿਮੇਸ਼ ਨੇ ਕਿਹਾ ਕਿ ਉਹਨਾਂ ਨੇ ਇੰਡਸਟ੍ਰੀ ਵਿਚ ਬ੍ਰੇਕ ਸਿਰਫ ਰਾਨੂੰ ਨੂੰ ਨਹੀਂ ਬਲਕਿ ਕਈ ਸਾਰੇ ਸਟਾਰਸ ਨੂੰ ਦਿੱਤਾ ਹੈ। ਜਿਵੇਂ ਕਿ ਆਇਰਨ, ਦਰਸ਼ਨ, ਸ਼ੈਸਨ, ਪਲਕ ਮੁੱਛਲ। ਹਾਲਾਂਕਿ ਹਿਮੇਸ਼ ਨੇ ਰਾਨੂੰ ਦੀ ਤਾਰੀਫ ਵੀ ਕੀਤੀ। ਹਿਮੇਸ਼ ਨੂੰ ਪੁਛਿਆ ਗਿਆ ਕਿ ਕੀ ਰਾਨੂੰ ਤੁਹਾਡੇ ਕਿਸੇ ਆਉਣ ਵਾਲੇ ਪ੍ਰੋਜੈਕਟ ਦਾ ਹਿੱਸਾ ਹੋ ਸਕਦੀ ਹੈ। ਇਸ ਤੇ ਹਿਮੇਸ਼ ਨੇ ਕਿਹਾ ਕਿ ਉਹਨਾਂ ਦਾ ਗਾਣਾ ਕਾਫੀ ਵਧੀਆ ਹੈ।
Himesh Reshammiya and Ranu Modalਉਹ ਕਈ ਹੋਰ ਮਿਊਜ਼ਿਕ ਡਾਇਰੈਕਟਰਸ ਅਤੇ ਪ੍ਰੋਡਿਊਸਰਸ ਨਾਲ ਗੱਲ ਕਰਨਗੇ ਕਿ ਰਾਨੂੰ ਨੂੰ ਇੰਡਸਟਰੀ ਵਿਚ ਕੰਮ ਮਿਲੇ ਕਿਉਂ ਕਿ ਉਹਨਾਂ ਦੀ ਆਵਾਜ਼ ਬਹੁਤ ਸ਼ਾਨਦਾਰ ਹੈ। ਇਸ ਤੋਂ ਇਲਾਵਾ ਹਿਮੇਸ਼ ਨੇ ਰਾਨੂੰ ਦੀ ਟ੍ਰੋਲਿੰਗ ਤੇ ਵੀ ਰਿਐਕਸ਼ਨ ਦਿੱਤਾ। ਹਿਮੇਸ਼ ਨੇ ਇਸ ਸਵਾਲ ਦੇ ਜਵਾਬ ਵਿਚ ਕਿਹਾ ਕਿ ਬੀਤੇ ਕੁੱਝ ਸਮੇਂ ਤੋਂ ਉਹਨਾਂ ਦੀ ਕੋਈ ਟ੍ਰੋਲਿੰਗ ਨਹੀਂ ਹੋਈ।
Himesh Reshammiya and Ranu Modalਰਾਨੂੰ ਦੀ ਸੈਲਫੀ ਵੀਡੀਉ ਵਾਲੀ ਟ੍ਰੋਲਿੰਗ ਬਾਰੇ ਉਹ ਜਾਣਦੇ ਹਨ ਪਰ ਇਸ ਤੇ ਉਹਨਾਂ ਨੂੰ ਨਾ ਪੁੱਛਿਆ ਜਾਵੇ ਬਲਕਿ ਰਾਨੂੰ ਤੋਂ ਜਵਾਬ ਮੰਗਿਆ ਜਾਵੇ। ਦਸ ਦਈਏ ਕਿ ਹਿਮੇਸ਼ ਰਾਨੂੰ ਦੀ ਉਸ ਵੀਡੀਉ ਬਾਰੇ ਗੱਲ ਕਰ ਰਹੇ ਹਨ ਜਿਸ ਵਿਚ ਰਾਨੂੰ ਇਕ ਔਰਤ ਫੈਨ ਤੇ ਇਸ ਲਈ ਭੜਕ ਗਈ ਸੀ ਕਿਉਂ ਕਿ ਉਸ ਨੇ ਰਾਨੂੰ ਨੂੰ ਮੋਢੇ ਤੇ ਹੱਥ ਰੱਖ ਕੇ ਉਹਨਾਂ ਨਾਲ ਸੈਲਫੀ ਲੈਣ ਦੀ ਰਿਕੁਐਸਟ ਕੀਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।