
ਬੀਤੇ ਦਿਨੀਂ ਰਾਨੂੰ ਮੰਡਲ ਤਿਆਰ ਹੋ ਕੇ ਕਾਨਪੁਰ ਦੇ ਇਕ ਸਮਾਰੋਹ ਵਿਚ ਪਹੁੰਚੀ ਅਤੇ ਉੱਥੇ ਰੈਂਪ ‘ਤੇ ਵਾਕ ਕੀਤਾ।
ਨਵੀਂ ਦਿੱਲੀ: ਬੀਤੇ ਦਿਨੀਂ ਰਾਨੂੰ ਮੰਡਲ ਤਿਆਰ ਹੋ ਕੇ ਕਾਨਪੁਰ ਦੇ ਇਕ ਸਮਾਰੋਹ ਵਿਚ ਪਹੁੰਚੀ ਅਤੇ ਉੱਥੇ ਰੈਂਪ ‘ਤੇ ਵਾਕ ਕੀਤਾ। ਪਰ ਸੋਸ਼ਲ ਮੀਡੀਆ ‘ਤੇ ਰਾਨੂੰ ਮੰਡਲ ਦੀ ਇਕ ਅਜਿਹੀ ਤਸਵੀਰ ਸਾਹਮਣੇ ਆਈ ਸੀ, ਜਿਸ ਦੇ ਕਾਰਨ ਲੋਕਾਂ ਨੇ ਉਸ ਨੂੰ ਕਾਫ਼ੀ ਟਰੋਲ ਕੀਤਾ। ਰਾਨੂੰ ਮੰਡਲ ਦੀ ਫੇਕ ਫੋਟੋ ਵਾਇਰਲ ਹੋਈ, ਜਿਸ ਵਿਚ ਉਹ ਐਡਿਟ ਕੀਤੀ ਗਈ ਤਸਵੀਰ ਵਿਚ ਜ਼ਿਆਦਾ ਮੇਕਅਪ ਦੇ ਨਾਲ ਨਜ਼ਰ ਆਈ।
ਲੋਕਾਂ ਨੇ ਉਹਨਾਂ ਦਾ ਬਹੁਤ ਮਜ਼ਾਮ ਉਡਾਇਆ ਅਤੇ ਉਹਨਾਂ ਦੀ ਅਲੋਚਨਾ ਕੀਤੀ ਪਰ ਜਿਸ ਨੇ ਰਾਨੂੰ ਮੰਡਲ ਦਾ ਮੇਕਅਪ ਕੀਤਾ ਸੀ, ਉਹਨਾਂ ਨੇ ਵੀਡੀਓ ਸ਼ੇਅਰ ਕਰਕੇ ਸਭ ਕੁਝ ਸਾਫ ਕਰ ਦਿੱਤਾ ਹੈ। ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਰਾਨੂੰ ਮੰਡਲ ਦਾ ਮੇਕਅਪ ਕਿਵੇਂ ਕੀਤਾ ਗਿਆ ਸੀ। ਆਰਟਿਸਟ ਨੇ ਦੱਸਿਆ ਹੈ ਕਿ ਮੇਕਅੱਪ ਕਾਫੀ ਮਿਹਨਤ ਨਾਲ ਕੀਤਾ ਗਿਆ ਪਰ ਫੇਕ ਫੋਟੋ ਨੇ ਸਭ ਕੁਝ ਵਿਗਾੜ ਦਿੱਤਾ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਰਾਨੂੰ ਮੰਡਲ ਕਿਵੇਂ ਸੈਲੂਨ ਪਹੁੰਚੀ ਅਤੇ ਮੇਕਅੱਪ ਆਰਟਿਸਟ ਸੰਧਿਆ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ, ਜਿਸ ਤੋਂ ਬਾਅਦ ਉਹਨਾਂ ਦਾ ਮੇਕਅੱਪ ਸ਼ੁਰੂ ਕੀਤਾ ਗਿਆ। 1 ਮਿੰਟ 46 ਸੈਕਿੰਡ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਮੇਕਅੱਪ ਆਰਟਿਸਟ ਨੇ ਕਿਹਾ, ‘ਤੁਸੀਂ ਦੋਵੇਂ ਤਸਵੀਰਾਂ ਦੇਖ ਸਕਦੇ ਹੋ। ਇਕ ਤਸਵੀਰ ਉਹ ਹੈ, ਜਿਸ ਵਿਚ ਅਸੀਂ ਮਿਹਨਤ ਕੀਤੀ ਅਤੇ ਦੂਜੀ ਉਹ ਜਿਸ ਨੂੰ ਐਡਿਟ ਕੀਤਾ ਗਿਆ’। ਉਹਨਾਂ ਕਿਹਾ ਕਿ ਲੋਕਾਂ ਨੇ ਫੋਟੋ ਐਡਿਟ ਕਰਕੇ ਰਾਨੂੰ ਮੰਡਲ ਦਾ ਮਜ਼ਾਕ ਬਣਾਇਆ, ਜੋ ਕਿ ਬਿਲਕੁਲ ਗਲਤ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।