
ਬਾਲੀਵੁੱਡ ਦੇ ਸੁਪਰਸਟਾਰ ਰਣਬੀਰ ਕਪੂਰ ਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਗਾਮੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।
ਮੁੰਬਈ : ਬਾਲੀਵੁੱਡ ਦੇ ਸੁਪਰਸਟਾਰ ਰਣਬੀਰ ਕਪੂਰ ਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਗਾਮੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਉਹ ਆਪਣੀ ਫਿਲਮ ਦੀ ਸ਼ੂਟਿੰਗ ਲਈ ਬਨਾਰਸ ਪਹੁੰਚੇ ਸਨ। ਜਿਥੇ ਮੀਡੀਆ ਨਾਲ ਗੱਲਬਾਤ ਕਰਦਿਆ ਉਸ ਨੇ ਬਨਾਰਸ ਨਾਲ ਜੁੜੇ ਆਪਣੇ ਅਨੁਭਵ ਨੂੰ ਸ਼ੇਅਰ ਕੀਤਾ। ਮੀਡੀਆ ਮੁਤਾਬਕ ਰਣਵੀਰ ਨੇ ਬਨਾਰਸ ਦੀ ਕਾਇਆ ਪਲਟ ਨੂੰ ਦੇਖ ਕੇ ਪੀ.ਐੱਮ. ਨਰਿੰਦਰ ਮੋਦੀ ਦੀ ਕਾਫ਼ੀ ਤਾਰੀਫ਼ ਕੀਤੀ।
Ranbir Kapoor and Alia Bhatt promote Brahmastra
ਉਸ ਨੇ ਕਿਹਾ ਕਿ ਬਨਾਰਸ ਬਹੁਤ ਜ਼ਿਆਦਾ ਬਦਲ ਗਿਆ ਹੈ। ਗੰਦਗੀ ਹੱਟ ਗਈ, ਗੰਗਾ ਵੀ ਸਾਫ ਹੋ ਗਈ। ਇਸ ਲਈ ਮੋਦੀ ਜੀ ਨੂੰ ਕਰੈਡਿਟ ਦੇਣਾ ਹੋਵੇਗਾ।ਰਣਵੀਰ ਨੇ ਕਿਹਾ ਕਿ ਪੀ.ਐੱਮ. ਮੋਦੀ ਲਈ ਸਾਡੇ ਦਿਲ 'ਚ ਬਹੁਤ ਸਨਮਾਨ ਤੇ ਪਿਆਰ ਹੈ। ਲੋਕਾਂ ਅੰਦਰ ਮੋਦੀ ਲਈ ਜਿਹੜੀਆਂ ਭਾਵਨਾਵਾਂ, ਪਿਆਰ ਤੇ ਲਗਾਅ ਹੈ, ਉਸ ਨੂੰ ਮੁੰਬਈ 'ਚ ਬੈਠ ਕੇ ਨਹੀਂ ਸਮਝਿਆ ਜਾ ਸਕਦਾ।
Ranbir Kapoor and Alia Bhatt promote Brahmastra
ਉਥੇ ਹੀ ਰਣਵੀਰ ਨਾਲ ਮੌਜੂਦ ਫਿਲਮ 'ਚ ਉਸ ਦੀ ਕੋ-ਅਦਾਕਾਰਾ ਆਲੀਆ ਭੱਟ ਨੇ ਵੀ ਬਨਾਰਸ ਨਾਲ ਜੁੜੇ ਆਪਣੇ ਕਈ ਅਨੁਭਵ ਸ਼ੇਅਰ ਕੀਤੇ। ਉਸ ਨੇ ਕਿਹਾ 'ਅਸੀਂ ਇਥੋ ਦੇ ਤੌਰ ਤਰੀਕਿਆਂ ਅਤੇ ਇਥੇ ਦੇ ਸੱਭਿਆਚਾਰ ਨਾਲ ਖ਼ੁਦ ਨਾਲ ਜੁੜਿਆ ਮਹਿਸੂਸ ਕਰ ਰਹੇ ਹਾਂ।' ਇਥੇ ਰਣਬੀਰ ਤੇ ਆਲੀਆ ਨਾਲ ਸਾਊਥ ਦੇ ਸੁਪਰਸਟਾਰ ਨਾਗਾਅਰਜੁਨ ਤੇ ਮੌਨੀ ਰਾਏ ਵੀ ਮੌਜੂਦ ਸਨ।
Ranbir Kapoor and Alia Bhatt promote Brahmastra
ਦੱਸਣਯੋਗ ਹੈ ਕਿ 'ਬ੍ਰਹਮਾਸਤਰ' ਕਰਨ ਜੌਹਰ ਦੇ ਧਰਮ ਪ੍ਰੋਡਕਸ਼ਨ ਦੀਆਂ ਸਭ ਤੋਂ ਮਹਿੰਗੀਆਂ ਫਿਲਮਾਂ 'ਚ ਸ਼ਾਮਲ ਹੋਣ ਵਾਲੀ ਫਿਲਮ ਹੈ। ਉਥੇ ਹੀ ਬਾਲੀਵੁੱਡ 'ਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ, ਜਦੋਂ ਕਿ ਇਕ ਫਿਲਮ 'ਤਿੰਨ ਪਾਰਟ' (ਤਿੰਨ ਹਿੱਸਿਆ) 'ਚ ਰਿਲੀਜ਼ ਹੋਵੇਗੀ।