ਟੀਐਮਸੀ ਸੰਸਦ ਮੈਂਬਰ ਨੁਸਰਤ ਜਹਾਂ ਜਲਦ ਹੀ ਬਣੇਗੀ ਲਾੜੀ
Published : Jun 14, 2019, 3:55 pm IST
Updated : Jun 14, 2019, 5:13 pm IST
SHARE ARTICLE
TMC MP and actress Nusrat jahan set to get married
TMC MP and actress Nusrat jahan set to get married

ਤੁਰਕੀ ਵਿਚ ਹੋਵੇਗਾ ਵਿਆਹ

ਨਵੀਂ ਦਿੱਲੀ: ਟੀਐਮਸੀ ਦੀ ਨਵੀਂ ਸੰਸਦ ਮੈਂਬਰ ਅਤੇ ਬੰਗਾਲੀ ਫ਼ਿਲਮਾਂ ਦੀ ਅਦਾਕਾਰਾ ਨੁਸਰਤ ਜਹਾਂ ਜਲਦ ਹੀ ਕੋਲਕਾਤਾ ਦੇ ਕਾਰੋਬਾਰੀ ਨਿਖਿਲ ਜੈਨ ਨਾਲ ਵਿਆਹ ਕਰਵਾਉਣ ਵਾਲੀ ਹੈ। ਉਹਨਾਂ ਦਾ ਵਿਆਹ ਤੁਰਕੀ ਦੇ ਬੋਡਰਮ ਵਿਚ ਹੋਵੇਗਾ। ਨੁਸਰਤ ਕੁੱਝ ਮਹੀਨੇ ਪਹਿਲਾਂ ਚਰਚਾ ਵਿਚ ਉਦੋਂ ਆਈ ਸੀ ਜਦੋਂ ਟੀਐਮਸੀ ਨੇ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਸੀ। ਨੁਸਰਤ ਟੀਐਮਸੀ ਦੀ ਟਿਕਟ 'ਤੇ ਬਸ਼ੀਰਹਾਟ ਲੋਕ ਸਭਾ ਸੀਟ ਤੋਂ ਚੋਣਾਂ ਜਿੱਤ ਕੇ ਸੰਸਦ ਪਹੁੰਚੀ ਹੈ।

 

 
 
 
 
 
 
 
 
 
 
 
 
 

Pink fever all the way..!!

A post shared by Nusrat (@nusratchirps) on

 

ਇਸ ਸੀਟ 'ਤੇ ਉਹਨਾਂ ਦਾ ਮੁਕਾਬਲਾ ਭਾਜਪਾ ਦੇ ਸਯੰਤਨ ਬਸੁ ਅਤੇ ਕਾਂਗਰਸ ਦੇ ਕਾਜੀ ਅਬਦੁਲ ਰਹੀਮ ਨਾਲ ਸੀ। ਮੀਡੀਆ ਰਿਪੋਰਟਸ ਮੁਤਾਬਕ ਨੁਸਰਤ ਦਾ ਪਰਵਾਰ 16 ਜੂਨ ਨੂੰ ਤੁਰਕੀ ਲਈ ਰਵਾਨਾ ਹੋਵੇਗਾ। ਨੁਸਰਤ ਦੇ ਵਿਆਹ ਦੀਆਂ ਰਸਮਾਂ ਤੁਰਕੀ ਦੇ ਇੰਸਤਾਨਬੁਲ ਵਿਚ ਹੋਣਗੀਆਂ। 17 ਜੂਨ ਨੂੰ ਪ੍ਰੀਵੈਡਿੰਗ ਫ਼ੰਕਸ਼ਨ ਹੋਵੇਗਾ। ਉਹਨਾਂ ਦਾ ਵਿਆਹ ਬੰਗਾਲੀ ਰੀਤੀ ਰਿਵਾਜ਼ਾਂ ਅਨੁਸਾਰ ਕੀਤਾ ਜਾਵੇਗਾ। ਨੁਸਰਤ ਜਹਾਂ ਦੇ ਵਿਆਹ ਵਿਚ ਟਾਲੀਵੁੱਡ ਦੇ ਸਿਤਾਰੇ ਵੀ ਸ਼ਾਮਲ ਹੋਣਗੇ।

 

 

ਨੁਸਰਤ ਦਾ ਜਨਮ ਪੱਛਮ ਬੰਗਾਲ ਦੇ ਕੋਲਕਾਤਾ ਵਿਚ 8 ਫਰਵਰੀ 1990 ਨੂੰ ਹੋਇਆ ਸੀ। ਨੁਸਰਤ ਨੇ ਸਾਲ 2010 ਵਿਚ ਫੇਅਰ ਵਨ ਮਿਸ ਕੋਲਕਾਤਾ ਬਿਊਟੀ ਕਾਨਟੈਸਟ ਦਾ ਖ਼ਿਤਾਬ ਅਪਣੇ ਨਾਮ ਕੀਤਾ ਸੀ। ਇਸ ਤੋਂ ਬਾਅਦ ਉਹ ਮਾਡਲਿੰਗ ਦੇ ਖੇਤਰ ਵਿਚ ਚਲੀ ਗਈ। ਸਿਨੇਮਾ ਤੋਂ ਬਾਅਦ ਹੁਣ ਸਿਆਸਤ ਵਿਚ ਵੀ ਨੁਸਰਤ ਨੇ ਦਮਦਾਰ ਐਂਟਰੀ ਕੀਤੀ ਹੈ।

 

 

ਨੁਸਰਤ ਨੂੰ ਚੋਣਾਂ ਵਿਚ 7,82,078 ਵੋਟਾਂ ਮਿਲੀਆਂ ਸਨ। ਇਹ ਵੋਟਾਂ 56 ਫ਼ੀਸਦੀ ਹਨ। ਭਾਜਪਾ ਦੇ ਉਮੀਦਵਾਰ ਸਯੰਤਨ ਬਸੁ ਨੂੰ 4,31,709 ਵੋਟਾਂ ਮਿਲੀਆਂ ਸਨ। ਨੁਸਰਤ ਨੇ ਬਾਲੀਵੁੱਡ ਵੀ ਬਹੁਤ ਨਾਮ ਕਮਾਇਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement