ਚੋਣ ਕਮਿਸ਼ਨ ਨੇ ਸੰਨੀ ਦਿਓਲ ਦੀਆਂ ਫ਼ਿਲਮਾਂ ’ਤੇ ਲਾਈ 19 ਮਈ ਤੱਕ ਰੋਕ, ਜਾਣੋ ਪੂਰਾ ਮਾਮਲਾ
Published : May 5, 2019, 1:24 pm IST
Updated : May 5, 2019, 1:24 pm IST
SHARE ARTICLE
Sunny Deol's Road show
Sunny Deol's Road show

2 ਫ਼ਿਲਮਾਂ ਦੇ ਪ੍ਰੋਮੋਸ਼ਨ ’ਤੇ ਵੀ ਲੱਗੀ ਰੋਕ

ਗੁਰਦਾਸਪੁਰ: ਚੋਣ ਕਮਿਸ਼ਨ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦੀਆਂ ਫ਼ਿਲਮਾਂ ’ਤੇ 19 ਮਈ ਤੱਕ ਰੋਕ ਲਗਾ ਦਿਤੀ ਹੈ। ਇਸ ਦੇ ਨਾਲ ਹੀ ਸੰਨੀ ਦੀਆਂ ਦੋ ਫ਼ਿਲਮਾਂ ਦੀ ਪ੍ਰੋਮੋਸ਼ਨ ਵੀ ਰੋਕ ਦਿਤੀ ਗਈ ਹੈ। ਹਾਲਾਂਕਿ ਸੰਨੀ ਦਿਓਲ ਦੀ ਫ਼ਿਲਮ ‘ਬਲੈਕ’ ਸਿਨੇਮਾ ਘਰਾਂ ਵਿਚ 3 ਮਈ ਨੂੰ ਰਿਲੀਜ਼ ਹੋ ਚੁੱਕੀ ਹੈ ਪਰ ਸੰਨੀ ਦੇ ਬੇਟੇ ਕਰਨ ਦੀ ਪਹਿਲੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਤੇ ਉਸ ਦੀ ਬਲੈਂਕ ਫ਼ਿਲਮ ਦੀ ਪ੍ਰੋਮੋਸ਼ਨ ਰੁਕ ਗਈ ਹੈ।

Sunny Deol's Road ShowSunny Deol's Road Show

ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਸੰਨੀ ਨੂੰ ਇਕ ਹੋਰ ਹੁਕਮ ਜਾਰੀ ਕਰਦਿਆਂ ਝਟਕਾ ਦਿਤਾ ਹੈ। 2 ਮਈ ਨੂੰ ਡੇਰਾ ਬਾਬਾ ਨਾਨਕ ਤੋਂ ਪਠਾਨਕੋਟ ਤਕ ਕੱਢੇ ਰੋਡ ਸ਼ੋਅ ਵਿਚ ਜੁੜੇ ਇਕੱਠ ਨੂੰ ਵਾਰ-ਵਾਰ ਟੀਵੀ ਚੈਨਲਾਂ ਤੇ ਫੇਸਬੁੱਕ 'ਤੇ ਦਿਖਾਇਆ ਜਾ ਰਿਹਾ ਸੀ। ਚੋਣ ਕਮਿਸ਼ਨ ਨੇ ਇਸ ਦਾ ਸਾਰਾ ਖ਼ਰਚ ਸੰਨੀ ਦਿਓਲ ਤੇ ਪਾਰਟੀ ਦੇ ਖ਼ਾਤੇ ਵਿਚ ਜੋੜਨ ਲਈ ਕਿਹਾ ਹੈ। ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਕੇਬਲ ਆਪਰੇਟਰਾਂ ਤੇ ਸਿਨੇਮਾ ਘਰਾਂ ਵਿਚ ਸੰਨੀ ਦਿਓਲ ਦੀਆਂ ਫਿਲਮਾਂ ਨਹੀਂ ਵਿਖਾਈਆਂ ਜਾਣਗੀਆਂ।

ਕਾਂਗਰਸ ਦੇ ਅਮਿਤ ਸਿੰਘ ਮੰਟੂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਸੰਨੀ ਦੇ ਰੋਡ ਸ਼ੋਅ ਵਿਚ ਉਸ ਦੀਆਂ ਫ਼ਿਲਮਾਂ ਦੇ ਗੀਤ ਤੇ ਵੀਡੀਓ ਚਲਾਈਆਂ ਜਾ ਰਹੀਆਂ ਹਨ। ਕੇਬਲ ਆਪਰੇਟਰ ਵੀ ਟੀਵੀ ਤੇ ਉਸ ਦੀਆਂ ਫਿਲਮਾਂ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਨੀ ਦੀਆਂ ਫ਼ਿਲਮਾਂ ਦਾ ਸਿਆਸੀ ਲਾਹਾ ਲਿਆ ਜਾ ਰਿਹਾ ਹੈ, ਇਸ 'ਤੇ ਤੁਰਤ ਰੋਕ ਲੱਗਣੀ ਚਾਹੀਦੀ ਹੈ।

Sunny Deol's Road ShowSunny Deol's Road Show

ਜ਼ਿਕਰਯੋਗ ਹੈ ਕਿ ਇਸ ਸ਼ਿਕਾਇਤ ਮਗਰੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਜ਼ਿਲ੍ਹਾ ਚੋਣ ਕਮਿਸ਼ਨਰ ਪਠਾਨਕੋਟ ਤੇ ਗੁਰਦਾਸਪੁਰ ਨੂੰ ਹਦਾਇਤਾਂ ਜਾਰੀ ਕਰ ਦਿਤੀਆਂ ਹਨ। ਇਸੇ ਆਧਾਰ 'ਤੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਸਿਨੇਮਾ ਘਰਾਂ ਤੇ ਸਾਰੇ ਕੇਬਲ ਆਪਰੇਟਰਾਂ ਨੂੰ ਵੋਟਾਂ ਪੈਣ ਤਕ ਸੰਨੀ ਦਿਓਲ ਦੀਆਂ ਫ਼ਿਲਮਾਂ ਨਾ ਦਿਖਾਉਣ ਦੇ ਹੁਕਮ ਦਿਤੇ ਗਏ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement