
ਦਿੱਗਜ ਅਦਾਕਾਰ ਅਨੁਪਮ ਖੇਰ ਦੇ FTII ਚੇਅਰਮੈਨ ਅਹੁਦੇ ਛੱਡਣ......
ਨਵੀਂ ਦਿੱਲੀ (ਭਾਸ਼ਾ): ਦਿੱਗਜ ਅਦਾਕਾਰ ਅਨੁਪਮ ਖੇਰ ਦੇ FTII ਚੇਅਰਮੈਨ ਅਹੁਦੇ ਛੱਡਣ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਨਵੀਂ ਨਿਯੁਕਤੀ ਕਰ ਲਈ ਹੈ। ਵੀਰਵਾਰ ਨੂੰ ਹਿਟ ਸ਼ੋਅ CID ਦੇ ਡਾਇਰੈਕਟਰ-ਪ੍ਰੋਡਿਊਸਰ ਬ੍ਰਿਜੇਂਦਰ ਪਾਲ ਸਿੰਘ ਨੂੰ FTII (ਫਿਲਮ ਐਂਡ ਟੈਲੀਵਿਜਨ ਇੰਸਟੀਚਿਊਟ ਆਫ਼ ਇੰਡੀਆ) ਦਾ ਨਵਾਂ ਚੇਅਰਮੈਨ ਘੋਸ਼ਿਤ ਕੀਤਾ ਗਿਆ। FTII ਨੇ ਟਵਿਟਰ ਉਤੇ ਇਹ ਜਾਣਕਾਰੀ ਦਿਤੀ। ਬ੍ਰਿਜੇਂਦਰ FTII ਗਵਰਨਿੰਗ ਕਾਊਸੀਲ ਦੇ ਵਾਇਸ ਚੇਅਰਮੈਨ ਰਹਿ ਚੁੱਕੇ ਹਨ। ਬ੍ਰਿਜੇਂਦਰ ਕਰਾਈਮ ਸੀਰੀਜ਼ CID ਲਈ ਜਾਣੇ ਜਾਂਦੇ ਹਨ। ਸੋਨੀ ਟੀਵੀ ਦੇ ਕਰਾਇਮ ਸ਼ੋਅ CID ਨੇ ਹਾਲ ਹੀ ਵਿਚ 21 ਸਾਲ ਪੂਰੇ ਕੀਤੇ ਸਨ।
Congratulations to Shri Brijendra Pal Singh on his appointment as President of FTII Society and Chairman of FTII Governing Council pic.twitter.com/9JPMbQroK5
— FTII (@FTIIOfficial) December 13, 2018
2004 ਵਿਚ CID ਨੇ ਲਿੰਕਾ ਬੁੱਕ ਆਫ਼ ਰਿਕਾਰਡਸ ਵਿਚ ਵੀ ਨਾਮ ਦਰਜ਼ ਕਰਵਾਇਆ ਸੀ। ਬ੍ਰਿਜੇਂਦਰ ਟੀਵੀ ਦੀ ਦੁਨੀਆ ਦੇ ਨਾਮੀ ਪ੍ਰੋਡਿਊਸਰ ਹਨ। ਫਾਇਰਵਰਕਸ ਪ੍ਰੋਡਕਸ਼ੰਸ ਉਨ੍ਹਾਂ ਦੀ ਕੰਪਨੀ ਹੈ। ਉਹ ਦੇਹਰਾਦੂਨ ਤੋਂ ਹਨ ਅਤੇ ਉਨ੍ਹਾਂ ਨੇ FTII ਤੋਂ ਪੜਾਈ ਕੀਤੀ ਹੈ। ਉਹ FTII ਦੇ 1970-73 ਬੈਚ ਨਾਲ ਜੁੜੇ ਹਨ। ਉਨ੍ਹਾਂ ਨੇ ਅਪਣਾ ਕਰਿਆਰ 1973 ਵਿਚ ਦੂਰਦਰਸ਼ਨ ਵਲੋਂ ਬਤੌਰ ਨਿਊਜ ਕੈਮਰਾਮੈਨ ਸ਼ੁਰੂ ਕੀਤਾ ਸੀ। ਬ੍ਰਿਜੇਂਦਰ ਨੇ ਦੂਰਦਰਸ਼ਨ ਲਈ ਮਰਡਰ ਮਿਸਟਰੀ ਫਿਲਮ ਸਿਰਫ ਚਾਰ ਦਿਨ ਵਿਚ ਬਣਾਈ ਸੀ। ਉਨ੍ਹਾਂ ਨੇ 2010 ਵਿਚ ਭਾਰਤ ਦੀ ਪਹਿਲੀ ਸਾਈਲੈਂਟ ਕਾਮੇਡੀ ਗੁਟਰ ਗੂ ਨੂੰ ਪ੍ਰੋਡਿਊਸ ਕੀਤਾ ਸੀ।
Anupam Kher
ਦੱਸ ਦਈਏ, FTII ਦੇ ਸਾਵਕਾ ਚੇਅਰਮੈਨ ਗਜੇਂਦਰ ਚੁਹਾਨ ਦੇ ਹਟਾਏ ਜਾਣ ਤੋਂ ਬਾਅਦ ਅਨੁਪਮ ਖੇਰ ਦੀ ਨਿਯੁਕਤੀ ਕੀਤੀ ਗਈ ਸੀ। ਪਰ ਖੇਰ ਨੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ। ਉਨ੍ਹਾਂ ਨੇ ਅਸਤੀਫੇ ਦੀ ਵਜ੍ਹਾ ਕੰਮ ਵਿਚ ਵਿਅਸਥ ਅਤੇ ਇੰਟਰਨੈਸ਼ਨਲ ਪ੍ਰੋਜੈਕਟਾਂ ਨੂੰ ਦੱਸਿਆ। ਖੇਰ ਨੂੰ ਅਕਤੂਬਰ 2017 ਵਿਚ ਐਫਟੀਆਈਆਈ ਦਾ ਚੇਅਰਮੈਨ ਬਣਾਇਆ ਗਿਆ ਸੀ। ਅਹੁਦਾ ਛੱਡਣ ਸਮੇਂ ਖੇਰ ਦਾ ਕਹਿਣਾ ਸੀ ਕਿ ਮੇਰੇ ਕੋਲ ਐਫਟੀਆਈਆਈ ਨੂੰ ਦੇਣ ਲਈ ਬਹੁਤ ਜਿਆਦਾ ਸਮਾਂ ਨਹੀਂ ਹੈ। ਇਸ ਲਈ ਮੈਂ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ।