
ਬਾਲੀਵੁਡ ਦੇ ਪ੍ਰਸਿਧ ਅਦਾਕਾਰ ਅਨੁਪਮ ਖੇਰ ਹਾਲ ਹੀ ਵਿਚ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਫ ਇੰਡੀਆ (ਐਫਟੀਆਈਆਈ) ਦੇ ਪ੍ਰਧਾਨ ਅਹੁਦੇ ਤੋਂ...
ਨਵੀਂ ਦਿੱਲੀ (ਭਾਸ਼ਾ): ਬਾਲੀਵੁਡ ਦੇ ਪ੍ਰਸਿਧ ਅਦਾਕਾਰ ਅਨੁਪਮ ਖੇਰ ਹਾਲ ਹੀ ਵਿਚ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਫ ਇੰਡੀਆ (ਐਫਟੀਆਈਆਈ) ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਕੇ ਸੁੱਰਖਿਆ ਵਿਚ ਰਹੇ ਹਨ।ਹੁਣ ਉਹਨਾਂ ਵਲੋਂ ਭੇਜਿਆ ਗਿਆ ਇਕ ਮੈਸੇਜ ਚਰਚਾ ਵਿਚ ਹੈ।ਇਸ ਵਿਚ ਲੋਕਾਂ ਨੂੰ ਚੌਣ ਵਿਚ ਆਪਸੀ ਸਬੰਧ ਖਰਾਬ ਨਾ ਕਰਨ ਦੀ ਸਲਾਹ ਦਿਤੀ ਗਈ ਹੈ।
Narendra Modi
ਮੈਸੇਜ ਵਿਚ ਲਿਖਿਆ ਹੈ, ਕਿ ਚੌਣਾਂ ਵਿਚ ਆਪਸੀ ਸਬੰਧ ਖਰਾਬ ਨਾ ਕਰੋ, ਜਿਨ੍ਹਾਂ ਨੂੰ ਭਾਜਪਾ ਪਸੰਦ ਹੈ ਰੱਬ ਉਨ੍ਹਾਂ ਨੂੰ ਨਰੇਂਦ੍ਰ ਮੋਦੀ ਵਰਗਾ ਪੁੱਤਰ ਦੇਵੇ ਅਤੇ ਜਿਨ੍ਹਾਂ ਨੂੰ ਕਾਂਗਰਸ ਪਸੰਦ ਹੈ, ਉਨ੍ਹਾਂ ਨੂੰ ਰਾਹੁਲ ਗਾਂਧੀ ਵਰਗਾ ਪੁੱਤਰ ਦੇਵੇ। ਅਪਣੇ ਸਰਕਾਰੀ ਟਵਿੱਟਰ ਹੈਂਡਲ ਤੇ ਮੈਸੇਜ ਨੂੰ ਫਾਰਵਰਡ ਕਰਦੇ ਹੋਏ ਖੇਰ ਨੇ ਲਿਖਿਆ ਹੈ ਕਿ ਕ੍ਰਿਪਾ ਕਰ ਕੇ ਇਸ ਭੇਜੇ ਗਏ ਮੈਸਜ ਨੂੰ ਹੋਰ ਤਰੀਕੇ ਨਾਲ ਨਾ ਲਿਆ ਜਾਵੇ, ਇਹ ਜਿਵੇਂ ਦਾ ਆਇਆ ਹੈ ਉਸ ਤਰ੍ਹਾਂ ਹੀ ਪੋਸਟ ਕਰ ਰਿਹਾ ਹਾਂ।ਧੰਨਵਾਦ।
कृपया इस forwarded मेसिज को अन्यथा ना ले। जैसा आया है, वैसा ही पोस्ट कर रहा हूँ। धन्यवाद।:) pic.twitter.com/bCu2Wjn9Oy
— Anupam Kher (@AnupamPKher) November 30, 2018
ਇਸ ਟਵੀਟ ਨੂੰ ਲੈ ਕੇ ਉਪਯੋਗਕਰਤਾ ਇਸ ਟਵੀਟ ਤੇ ਅਨੁਪਮ ਖੇਰ ਨੂੰ ਮਿਲੀਜੁਲੀ ਪ੍ਰਤਿਕਿਰਿਆ ਦੇ ਰਹੇ ਹਨ। ਇਕ ਕੁਮੈਂਟ ਦੇ ਰਹੇ ਵਿਅਕਤੀ ਨੇ ਲਿਖਿਆ ਕਿ, ਇਸ ਤੇ ਇਕ ਪੁਰਾਨਾ ਗੀਤ ਯਾਦ ਆ ਰਿਹਾ ਹੈ- ਸਮਝਣ ਵਾਲੇ ਸਮਝ ਗਏ ਹਨ, ਜਿਹੜੇ ਨਾ ਸਮਝੇ ਉਹ ਅਨਾੜੀ ਹਨ। ਇਕ ਹੋਰ ਉਪਯੋਗਕਰਤਾ ਨੇ ਉਨ੍ਹਾਂ ਤੇ ਮੌਜੂਦਾ ਸਰਕਾਰ ਦੀ ਹਮਾਇਤ ਕਰਨ ਦਾ ਦੋਸ਼ ਲਗਾਇਆ ਹੈ।ਉਸ ਸਮੇਂ ਬਹੁਤ ਸਾਰੇ ਲੋਕ ਬੁਰੌ ਟਿੱਪਣੀਆਂ ਤੇ ਉਤਰ ਆਏ ਸਨ।
Manmohan singh Anupam kher
ਅਨੁਪਮ ਖੇਰ ਨੇ ਬੀਤੇ ਅਕਤੂਬਰ ਪੂਣੇ ਵਿਚ ਸਥਿਤ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾ (ਐਫਟੀਆਈਆਈ) ਦੇ ਪ੍ਰਧਾਨ ਅਹੁਦੇ ਤੋਂ ਆਪਣੀ ਨਿਯੁਕਤੀ ਤੋਂ ਇਕ ਸਾਲ ਬਾਅਦ ਅਸਤੀਫਾ ਦੇ ਦਿਤਾ ਸੀ। ਇਸ ਦੀ ਵਜ੍ਹਾ ਨਾਲ ਉਨ੍ਹਾਂ ਨੇ ਅੰਤਰਰਾਸ਼ਟਰੀ ਪ੍ਰੋਜੈਕਟ ਲਈ ਅਪਣੇ ਵਚਨਬੱਧਤਾ ਨੂੰ ਦੱਸਿਆ ਸੀ। ਇਸ ਵਿਚ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਾਰੀਫ ਕਰ ਕੇ ਵੀ ਖੇਰ ਚਰਚਾ ਵਿਚ ਆਏ ਸਨ।
Anupam Kher
ਅਨੁਪਮ ਖੇਰ ਦੇ ਅਸਤੀਫੇ ਉਤੇ ਐਫਟੀਆਈਆਈ ਦੇ ਸਾਬਕਾ ਚੇਅਰਮੈਨ ਗਜੇਂਦਰ ਚੌਹਾਨ ਵੀ ਬੋਲੇ ਕਿ "ਮੈਂ ਦੇਸ਼ਸੇਵਾ ਲਈ ਤਿਆਰ ਹਾਂ"।
'ਦ ਐਕਸਿਡੈਂਟਲ ਪ੍ਰਾਇਮ ਮਿਨਿਸਟਰ' ਫਿਲਮ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਭੂਮਿਕਾ ਨਿਭਾ ਰਹੇ ਅਨੁਪਮ ਖੇਰ ਨੇ ਕਿਹਾ ਸੀ ਕਿ ਇਤਿਹਾਸ ਕਾਂਗਰਸ ਨੇਤਾ ਮਨਮੋਹਨ ਸਿੰਘ ਨੂੰ ਗਲਤ ਨਹੀਂ ਸਮਝੇਗਾ।
Anupam Kher
ਉਨ੍ਹਾਂ ਨੇ ਕਿਹਾ ਸੀ ਕਿ ਯੂਪੀਏ ਸ਼ਾਸਨ ਦੌਰਾਨ ਹੋਏ ਘਪਲੇ ਉਤੇ ਉਨ੍ਹਾਂ ਦੇ ਵਿਚਾਰ ਨਹੀਂ ਬਦਲੇ ਹਨ। ਮਨਮੋਹਨ ਸਿੰਘ ਦੀ ਇਮਾਨਦਾਰੀ ਉਤੇ ਸਵਾਲ ਨਹੀਂ ਚੁਕੇ ਜਾ ਸਕਦੇ।ਇਸ ਤੋਂ ਬਾਅਦ ਉਹ ਆਲੋਚਕਾਂ ਦੇ ਨਿਸ਼ਾਨੇ ਉਤੇ ਆ ਗਏ ਸਨ। ਇਥੇ ਦਸਣ ਯੋਗ ਗੱਲ ਇਹ ਹੈ ਕਿ ਨਰੇਂਦਰ ਮੋਦੀ ਸਰਕਾਰ ਵੱਲੋਂ ਅਨੁਪਮ ਖੇਰ ਨੂੰ ਪਿਛਲੇ ਸਾਲ ਅਕਤੂਬਰ ਵਿਚ ਨਾਮਜ਼ਦ ਵਾਲਾ ਐਫਟੀਆਈਆਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਪਤਨੀ ਕਿਰਨ ਖੇਰ ਵੀ ਚੰਡੀਗੜ੍ਹ ਤੋਂ ਮੌਜੂਦਾ ਬੀਜੇਪੀ ਸੰਸਦ ਹਨ।