ਸੈਫ ਨੇ ਅਜਿਹਾ ਕੀ ਕਿਹਾ ਕਿ ਕਰੀਨਾ ਰਹਿ ਗਈ ਮੂੰਹ ਵੇਖਦੀ 
Published : Feb 15, 2020, 3:04 pm IST
Updated : Feb 15, 2020, 3:04 pm IST
SHARE ARTICLE
File
File

ਸੈਫ ਅਲੀ ਖਾਨ ਨੇ ਕਿਸੇ ਹੋਰ ਜੋੜੀ ਨੂੰ ਬੈਸਟ ਜੋੜਾ ਦੱਸਿਆ

ਮੁੰਬਈ- ਅੱਜ ਦੇ ਸਮੇਂ ਵਿਚ ਜੇਕਰ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਜੋੜੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਨਾਮ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦਾ ਆਉਂਦਾ ਹੈ, ਪਰ ਇਸੇ ਜੋੜੀ ਦੇ ਮੈਂਬਰ ਸੈਫ ਅਲੀ ਖਾਨ ਨੇ ਕਿਸੇ ਹੋਰ ਜੋੜੀ ਨੂੰ ਬੈਸਟ ਜੋੜਾ ਦੱਸਿਆ ਹੈ। ਦੱਸ ਦਈਏ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਬਾਲੀਵੁੱਡ ਇੰਡਸਟਰੀ ਦੀ ਪਾਵਰ ਜੋੜਿਆਂ ਵਿਚੋਂ ਇਕ ਹਨ। 

FileFile

ਉਨ੍ਹਾਂ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਉਹ ਦੋਵੇਂ ਆਪਣੇ ਪ੍ਰਸ਼ੰਸਕਾਂ ਨੂੰ ਪਿਆਰ ਨਾਲ ਹੈਰਾਨ ਕਰਨ ਅਤੇ ਪ੍ਰੇਰਿਤ ਕਰਨ ਦਾ ਕੋਈ ਵੀ ਮੌਕਾ ਨਹੀਂ ਗੁਆਉਂਦੇ। ਜਦੋਂ ਕਿ ਲੋਕਾਂ ਨੇ ਹਮੇਸ਼ਾ ਤੋਂ ਹੀ ਉਨ੍ਹਾਂ ਦੀ ਉਮਰ ਦੇ ਅੰਤਰ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਹਨ। ਇਨ੍ਹਾਂ ਦੋਵਾਂ ਨੇ ਆਪਣੇ ਵਿਚਕਾਰ ਦੇ ਰਿਸ਼ਤੇ ਤੋਂ ਲੋਕਾਂ ਨੂੰ ਗਲਤ ਸਾਬਿਤ ਕੀਤਾ ਹੈ। ਪਰ ਹੁਣ ਸੈਫ ਨੇ ਆਪਣੀ ਮਨਪਸੰਦ ਜੋੜੀ ਦਾ ਖੁਲਾਸਾ ਕੀਤਾ ਹੈ। 

FileFile

ਇਹ ਗੱਲ ਉਨ੍ਹਾਂ ਨੇ ਕਿਸੇ ਹੋਰ ਨੂੰ ਨਹੀਂ ਬਲਕਿ ਆਪਣੀ ਪਤਨੀ ਦੇ ਨਾਲ ਉਸੀ ਦੇ ਚੈਟ ਸ਼ੋਅ ਦੇ ਦੌਰਾਨ ਦੱਸੀ ਹੈ। ਹਾਲ ਹੀ ਵਿੱਚ ਸੈਫ ਅਲੀ ਖਾਨ ਤੋਂ ਕਰੀਨਾ ਕਪੂਰ ਨੇ ਆਪਣੇ ਚੈਟ ਸ਼ੋਅ 'ਵਟ ਵੂਮੈਨ ਵਾਂਟ 2' ‘ਤੇ ਗੱਲਬਾਤ ਕਰਦੇ ਹੋਏ ਇੰਡਸਟਰੀ ਦੀ ਸਭ ਤੋਂ ਸਰਬੋਤਮ ਜੋੜੀ ਬਾਰੇ ਪੁੱਛਿਆ, ਕਿ ਉਹ ਕਿਹੜੀ ਜੋੜੀ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਨੂੰ ਇਹ ਲਗਦਾ ਹੈ ਕਿ ਇਸ ਨੂੰ ਸਭ ਤੋਂ ਪਿਆਰੀ ਅਤੇ ਸ਼ਾਨਦਾਰ ਜੋੜੀ ਕਿਹਾ ਜਾ ਸਕਦਾ ਹੈ। 

FileFile

ਇਸ 'ਤੇ ਸੈਫ ਨੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਨਾਮ ਲੈਂਦੇ ਹੋਏ ਕਿਹਾ, ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਬੈਸਟ ਜੋੜੀ ਹੈ। ਉਹ ਕਹਿੰਦਾ ਹੈ ਕਿ ਮਸ਼ਹੂਰ ਜੋੜਿਆਂ ਲਈ ਇਹ ਕਾਫੀ ਮੁਸ਼ਕਲ ਹੈ ਕਿ ਉਹ ਇੰਨੀ ਪ੍ਰਸਿੱਧੀ ਹਾਸਲ ਕਰਨ ਦੇ ਬਾਵਜੂਦ ਵੀ ਇਕ-ਦੂਜੇ ਦੇ ਨਾਲ ਬਣੇ ਰਹਿਣ। ਪਰ ਮੈਨੂੰ ਲੱਗਦਾ ਹੈ ਕਿ ਮੇਰੇ ਮਾਪੇ ਦੀ ਤਰ੍ਹਾਂ ਵਿਰਾਟ ਅਤੇ ਅਨੁਸ਼ਕਾ ਇਨ੍ਹਾਂ ਚੀਜ਼ਾਂ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਦੇ ਹਨ'। 

FileFile

ਦਰਅਸਲ, ਸੈਫ ਅਲੀ ਖਾਨ ਦੇ ਪਿਤਾ ਮਨਸੂਰ ਅਲੀ ਖਾਨ ਪਟੌਦੀ ਬਹੁਤ ਮਸ਼ਹੂਰ ਕ੍ਰਿਕਟਰ ਸਨ। ਜਦੋਂ ਕਿ ਉਸ ਦੀ ਮਾਂ ਸ਼ਰਮੀਲਾ ਟੈਗੋਰ ਬਾਲੀਵੁੱਡ ਫਿਲਮ ਇੰਡਸਟਰੀ ਦੀ ਬਹੁਤ ਮਸ਼ਹੂਰ ਅਦਾਕਾਰਾ ਰਹੀ ਹੈ। ਇਸ ਦੌਰਾਨ ਕਰੀਨਾ ਕਪੂਰ ਨੇ ਵੀ ਸੈਫ ਦਾ ਮਜ਼ਾਕ ਉਡਾਉਂਦਿਆਂ ਕਿਹਾ। ਕਰੀਨਾ ਨੇ ਸ਼ਿਕਾਇਤ ਕੀਤੀ ਕਿ ਉਸਨੇ ਕਰੀਨਾ ਅਤੇ ਆਪਣਾ ਨਾਮ ਕਿਉਂ ਨਹੀਂ ਲਿੱਤਾ। ਕਿਉਂਕਿ ਇਹ ਜੋੜੀ ਵੀ ਬਹੁਤ ਮਸ਼ਹੂਰ ਹੈ। ਸੈਫ ਨੇ ਕਿਹਾ ਕਿ ਜੇ ਤੁਸੀਂ ਮੈਨੂੰ ਪੁੱਛੋਗੇ ਤਾਂ ਮੇਰਾ ਜਵਾਬ ਉਹੀ ਹੋਵੇਗਾ। ਕਿਉਂਕਿ ਮੈਂ ਉਨ੍ਹਾਂ ਨੂੰ ਸਭ ਤੋਂ ਵਧੀਆ ਜੋੜੀ ਮੰਨਦਾ ਹਾਂ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement