
ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਪਿਛਲੇ ਕਾਫ਼ੀ ਸਮੇਂ ਤੋਂ ਅਮਰੀਕਾ 'ਚ ਆਪਣਾ ਇਲਾਜ ਕਰਵਾ ਰਹੇ ਹਨ।
ਮੁੰਬਈ : ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਪਿਛਲੇ ਕਾਫ਼ੀ ਸਮੇਂ ਤੋਂ ਅਮਰੀਕਾ 'ਚ ਆਪਣਾ ਇਲਾਜ ਕਰਵਾ ਰਹੇ ਹਨ। ਪਿਛਲੇ ਵਰ੍ਹੇ ਉਨ੍ਹਾਂ ਨੂੰ ਕੈਂਸਰ ਰੋਗ ਹੋਣ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨੀਤੂ ਸਿੰਘ ਕਪੂਰ ਨਾਲ ਇਲਾਜ ਲਈ ਅਮਰੀਕਾ ਦੇ ਸ਼ਹਿਰ ਨਿਊਯਾਰਕ ਆ ਗਏ ਸਨ। ਉਨ੍ਹਾਂ ਸਤੰਬਰ 2018 ਦੌਰਾਨ ਟਵੀਟ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ ਪਰ ਤਦ ਉਨ੍ਹਾਂ ਆਪਣੀ ਬਿਮਾਰੀ, ਭਾਵ ਕੈਂਸਰ ਰੋਗ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ।
Rishi kapoor enjoys dinner with friends photo viral
ਪਿੱਛੇ ਜਿਹੇ ਰਿਸ਼ੀ ਕਪੂਰ ਨੇ ਕੈਂਸਰ ਰੋਗ ਹੋਣ ਬਾਰੇ ਦੱਸਿਆ ਸੀ। ਹੁਣ ਇਲਾਜ ਤੋਂ ਬਾਅਦ ਤੰਦਰੁਸਤ ਹੋਣ ਪਿੱਛੋਂ ਇਕ ਤਾਜ਼ਾ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਯਕੀਨੀ ਤੌਰ 'ਤੇ ਪਿਛਲੇ ਸਾਲ ਨਾਲੋਂ ਵਧੇਰੇ ਤੰਦਰੁਸਤ ਦਿਖਾਈ ਦੇ ਰਹੇ ਹਨ। ਲੇਖਕਾ ਰਸ਼ਮੀ ਉਦੇ ਸਿੰਘ ਨੇ ਆਪਣੇ ਇੰਸਟਾਗ੍ਰਾਮ ਉੱਤੇ ਰਿਸ਼ੀ ਕਪੂਰ ਦੇ ਡਿਨਰ ਆਊਟਿੰਗ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ।
A joy to dine with superstar @chintskap charming gourmet extraordinaire gorgeous #NeetuKapoor #Riddhimakapoorsahni @PerrineNYC @oliviernewyork @ashferbiju pic.twitter.com/LlXL0pW2Uu
— Rashmi Uday Singh (@RashmiUdaySingh) June 14, 2019
ਇਸ ਵਿੱਚ ਰਿਸ਼ੀ ਕਪੂਰ ਦੇ ਨਾਲ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਤੇ ਉਨ੍ਹਾਂ ਦੀ ਧੀ ਰਿਧਿਮਾ ਕਪੂਰ ਵੀ ਹੈ। ਕੁਝ ਸਮਾਂ ਪਹਿਲਾਂ ਰਿਸ਼ੀ ਕਪੂਰ ਨੇ ਆਪਣੇ ਇਲਾਜ ਤੋਂ ਪਰੇਸ਼ਾਨ ਹੋ ਕੇ ਇਕ ਜਜ਼ਬਾਤੀ ਜਿਹੀ ਪੋਸਟ ਅਪਲੋਡ ਕੀਤੀ ਸੀ। ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ਅੱਜ ਉਨ੍ਹਾਂ ਨੂੰ ਨਿਊਯਾਰਕ ਆਇਆਂ ਨੂੰ ਅੱਠ ਮਹੀਨੇ ਹੋ ਗਏ ਹਨ – ‘ਪਤਾ ਨਹੀਂ ਮੈਂ ਕਦੇ ਘਰ ਜਾ ਸਕਾਂਗਾ ਕਿ ਨਹੀਂ?’