
ਗ੍ਰਿਫ਼ਤਾਰੀ ਤੋਂ ਬਾਅਦ ਇਕ ਰਾਤ ਜੇਲ ਵਿਚ ਬਿਤਾਉਣ ਤੋਂ ਬਾਅਦ ਅਲੂ ਅਰਜੁਨ ਨੂੰ ਸ਼ਨੀਵਾਰ ਸਵੇਰੇ ਰਿਹਾਅ ਕਰ ਦਿੱਤਾ ਗਿਆ ਸੀ
Sonu Sood spoke on the arrest of Allu Arjun: ਅਭਿਨੇਤਾ ਸੋਨੂੰ ਸੂਦ ਨੇ ਸੰਧਿਆ ਥੀਏਟਰ ਮਾਮਲੇ 'ਚ ਪੁਸ਼ਪਾ 2 ਸਟਾਰ ਅਲੂ ਅਰਜੁਨ ਦੀ ਗ੍ਰਿਫ਼ਤਾਰੀ 'ਤੇ ਟਿੱਪਣੀ ਕੀਤੀ ਹੈ। ਗੁਜਰਾਤ 'ਚ ਆਪਣੀ ਆਉਣ ਵਾਲੀ ਫ਼ਿਲਮ 'ਫਤਿਹ' ਦਾ ਪ੍ਰਚਾਰ ਕਰਦੇ ਹੋਏ ਸੋਨੂੰ ਸੂਦ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਇਹ ਮੁੱਦਾ ਹੁਣ ਹੱਲ ਹੋ ਗਿਆ ਹੈ।
ਜਿਵੇਂ ਕਿ ਕਹਾਵਤ ਹੈ, 'ਅੰਤ ਭਲਾ ਤਾਂ ਸਭ ਭਲਾ'। ਮੈਂ ਉਨ੍ਹਾਂ ਨੂੰ ਵਧਾਈ ਦੇਣੀ ਚਾਹੁੰਦਾ ਹਾਂ। ਮੈਂ ਉਨ੍ਹਾਂ ਨਾਲ ਪਹਿਲਾਂ ਵੀ ਕੰਮ ਕੀਤਾ ਹੈ ਅਤੇ ਮੈਂ ਜਾਣਦਾ ਹਾਂ ਕਿ ਇਹ ਇਕ ਅਭਿਨੇਤਾ ਦੀ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ।
ਪੁਸ਼ਪਾ 2 ਦੇ ਪ੍ਰੀਮੀਅਰ ਦੌਰਾਨ ਇਕ ਔਰਤ ਦੀ ਦੁਖਦਾਈ ਮੌਤ ਦੇ ਸਬੰਧ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਇਕ ਰਾਤ ਜੇਲ ਵਿਚ ਬਿਤਾਉਣ ਤੋਂ ਬਾਅਦ ਅਲੂ ਅਰਜੁਨ ਨੂੰ ਸ਼ਨੀਵਾਰ ਸਵੇਰੇ ਰਿਹਾਅ ਕਰ ਦਿੱਤਾ ਗਿਆ ਸੀ। ਤੇਲੰਗਾਨਾ ਹਾਈ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਦੇ ਬਾਵਜੂਦ ਉਸ ਨੂੰ ਸ਼ੁੱਕਰਵਾਰ ਦੀ ਰਾਤ ਜੇਲ ਵਿਚ ਕੱਟਣੀ ਪਈ।