ਬ੍ਰੇਕਅਪ ਤੋਂ ਬਾਅਦ ਇਕੋ ਪਰਦੇ 'ਤੇ ਨਜ਼ਰ ਆਉਣਗੇ ਦੀਪੀਕਾ ਤੇ ਰਣਬੀਰ 
Published : Jan 16, 2019, 7:42 pm IST
Updated : Jan 16, 2019, 7:42 pm IST
SHARE ARTICLE
Ranbir Kapoor & Deepika Padukon
Ranbir Kapoor & Deepika Padukon

ਦੀਪੀਕਾ ਪਾਦੁਕੋਣ ਅਤੇ ਰਣਬੀਰ ਕਪੂਰ ਦੇ ਫੈਨਸ ਲਈ ਇਕ ਵੱਡੀ ਖੁਸ਼ ਖਬਰੀ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਰਣਬੀਰ ਕਪੂਰ ਅਤੇ ਦੀਪੀਕਾ ਛੇਤੀ ਹੀ ਲਵ ਰੰਜਨ...

ਮੁੰਬਈ : ਦੀਪੀਕਾ ਪਾਦੁਕੋਣ ਅਤੇ ਰਣਬੀਰ ਕਪੂਰ ਦੇ ਫੈਨਸ ਲਈ ਇਕ ਵੱਡੀ ਖੁਸ਼ ਖਬਰੀ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਰਣਬੀਰ ਕਪੂਰ ਅਤੇ ਦੀਪੀਕਾ ਛੇਤੀ ਹੀ ਲਵ ਰੰਜਨ ਦੀ ਅਗਲੀ ਫਿਲਮ ਵਿਚ ਇਕੱਠੇ ਦਿਖਣਗੇ। ਲਵ ਰੰਜਨ ਦੀ ਅਗਲੀ ਫਿਲਮ ਵਿਚ ਰਣਬੀਰ ਕਪੂਰ ਅਤੇ ਅਜੇ ਦੇਵਗਨ ਲੀਡ ਰੋਲ ਵਿਚ ਨਜ਼ਰ ਆਉਣਗੇ। ਦੀਪੀਕਾ ਪਾਦੁਕੋਣ ਫੀਮੇਲ ਲੀਡ ਰੋਲ ਨਿਭਾਏਗੀ। 

Deepika & RanbirDeepika & Ranbir

ਰਣਬੀਰ ਕਪੂਰ ਅਤੇ ਦੀਪੀਕਾ ਪਾਦੁਕੋਣ ਆਖਰੀ ਵਾਰ ਇਮਤਿਆਜ਼ ਅਲੀ ਦੀ ਫਿਲਮ ‘ਤਮਾਸ਼ਾ’ ਵਿਚ ਨਜ਼ਰ ਆਏ ਸਨ ਅਤੇ ਫਿਲਮ ਨੇ ਲੋਕਾਂ ਨੂੰ ਬਹੁਤ ਆਕਰਸ਼ਿਤ ਕੀਤਾ ਸੀ। ਇਹ ਅਪਣੇ ਸਮੇਂ 'ਚ ਸਭ ਤੋਂ ਵਧੀਆ ਫਿਲਮਾਂ ਵਿਚੋਂ ਇਕ ਸੀ। ਇਸ ਤੋਂ ਪਹਿਲਾਂ ਦੋਵੇਂ ਅਯਾਨ ਮੁਖਰਜੀ ਦੀ ਫਿਲਮ ‘ਇਹ ਜਵਾਨੀ ਹੈ ਦੀਵਾਨੀ’ ਵਿਚ ਵਿਖੇ ਸਨ ਅਤੇ ਇਸ ਫਿਲਮ ਨੂੰ ਵੀ ਦਰਸ਼ਕਾਂ ਨੇ ਕਾਫ਼ੀ ਪਿਆਰ ਦਿਤਾ ਸੀ। ਰਣਬੀਰ ਅਤੇ ਦੀਪੀਕਾ ਦੀ ਆਨਸਕਰੀਨ ਕੈਮਿਸਟਰੀ ਹੋਵੇ ਜਾਂ ਫਿਲਮ ਦੀ ਸਟੋਰੀਲਾਇਨ ਵਿਚ ਟ੍ਰੈਵਲ ਬੱਗ ਦਰਸ਼ਕਾਂ ਦੇ ਕੋਲ ਫਿਲਮ ਨੂੰ ਪਸੰਦ ਕਰਨ ਦੇ ਕਈ ਕਾਰਨ ਹਨ।  

Ranbir Kapoor & Deepika PadukonRanbir Kapoor & Deepika Padukon

ਤੁਹਾਨੂੰ ਦੱਸ ਦਈਏ ਕਿ ਰਣਬੀਰ ਕਪੂਰ ਅਤੇ ਦੀਪੀਕਾ ਪਾਦੁਕੋਣ ਦੇ ਬ੍ਰੇਕਅਪ ਤੋਂ ਬਾਅਦ ਹੁਣ ਫੈਨਸ ਨੇ ਇਸ ਜੋੜੀ ਨੂੰ ਨਾਲ ਵਿਚ ਦੇਖਣ ਦੀ ਉਂਮੀਦ ਛੱਡ ਦਿਤੀ ਸੀ। ਇਹ ਜੋੜੀ ਲੰਬੇ ਸਮੇਂ ਤੋਂ ਕਿਸੇ ਫਿਲਮ ਵਿਚ ਨਜ਼ਰ  ਨਹੀਂ ਆਈ ਸੀ। ਹੁਣ ਇਸ ਖਬਰ ਤੋਂ ਦੀਪੀਕਾ ਅਤੇ ਰਣਬੀਰ ਦੇ ਫੈਨਸ ਕਾਫ਼ੀ ਐਕਸਾਇਟਡ ਹਨ। ਲਵ ਰੰਜਨ ਦੀ ਇਸ ਫ਼ਿਲਮ ਦੀ ਸ਼ੂਟਿੰਗ, ਸਾਲ 2019 ਦੇ ਵਿਚਕਾਰ ਵਿਚ ਸ਼ੁਰੂ ਹੋਵੇਗੀ। ਤੱਦ ਤੱਕ ਦੀਪੀਕਾ ਮੇਘਨਾ ਗੁਲਜਾਰ ਦੀ ਅਗਲੀ ਫ਼ਿਲਮ ਛਪਾਕ ਦੀ ਸ਼ੂਟਿੰਗ ਵੀ ਖ਼ਤਮ ਕਰ ਲਵੇਗੀ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement