
ਇਥੇ ਫ੍ਰੀ 'ਚ ਸਿਲਾਈ ਕੀਤੀ ਜਾਂਦੀ ਹੈ, ਪੈਂਟ ਦੀ ਜਗ੍ਹਾ ਨਿੱਕਰ ਬਣ ਜਾਵੇ ਤਾਂ ਇਸ 'ਚ ਸਾਡੀ ਕੋਈ ਗਰੰਟੀ ਨਹੀਂ।'
ਮੁੰਬਈ: ਸੋਨੂੰ ਸੂਦ ਬਾਲੀਵੁੱਡ ਦਾ ਇਕ ਚਰਚਿਤ ਚੇਹਰਾ ਬਣ ਚੁੱਕਿਆ ਹੈ। ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਏ ਹਨ। ਦਰਅਸਲ, ਸੋਨੂੰ ਸੂਦ ਨੇ ਹਾਲ ਹੀ ਵਿਚ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਪੈਰਾਂ ਦੀ ਸਿਲਾਈ ਮਸ਼ੀਨ ਨਾਲ ਕੱਪੜੇ ਸਿਲਾਈ ਕਰਦੀ ਦਿਖਾਈ ਦੇ ਰਹੀ ਹੈ। ਸੋਨੂੰ ਸੂਦ ਨੇ ਇਸ ਵੀਡੀਓ ਨੂੰ ਸੋਨੂੰ ਸੂਦ ਟੇਲਰ ਦੀ ਦੁਕਾਨ ਦੇ ਨਾਮ 'ਤੇ ਸਾਂਝਾ ਕੀਤਾ ਹੈ।
ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਲੋਕ ਇਸ ਵੀਡੀਓ ਨੂੰ ਬਾਰ ਬਾਰ ਦੇਖ ਰਹੇ ਹਨ ਅਤੇ ਸੋਨੂੰ ਸੂਦ ਦੀ ਵੀ ਪ੍ਰਸ਼ੰਸਾ ਕਰ ਰਹੇ ਹਨ। ਸੋਨੂੰ ਸੂਦ ਮਸੀਹਾ ਬਣਨ ਤੋਂ ਬਾਅਦ ਦਰਜ਼ੀ ਬਣ ਗਏ ਹਨ। ਹਾਲ ਹੀ 'ਚ ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡਿਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਸਿਲਾਈ ਮਸ਼ੀਨ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ 'Sonu sood tailoring shop” ... 'ਇਥੇ ਫ੍ਰੀ 'ਚ ਸਿਲਾਈ ਕੀਤੀ ਜਾਂਦੀ ਹੈ, ਪੈਂਟ ਦੀ ਜਗ੍ਹਾ ਨਿੱਕਰ ਬਣ ਜਾਵੇ ਤਾਂ ਇਸ 'ਚ ਸਾਡੀ ਕੋਈ ਗਰੰਟੀ ਨਹੀਂ।' ਦੱਸ ਦੇਈਏ ਸੋਨੂੰ ਸੂਦ ਦੀ ਇਹ ਵੀਡੀਓ ਫਿਲਮ ਦੇ ਸੈੱਟ ਦੀ ਹੈ, ਜਿਥੇ ਉਹ ਸੈੱਟ 'ਤੇ ਮੌਜੂਦ ਹੋਣ ਵਾਲੇ ਟੇਲਰ ਦੀ ਸਿਲਾਈ ਮਸ਼ੀਨ ਚਲਾਉਂਦੇ ਨਜ਼ਰ ਆਏ।