
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ‘ਤੇ ਇਕ ਵਾਰ ਫਿਰ ਦੁੱਖਾਂ ਦਾ ਪਹਾੜ ਟੁੱਟਿਆ ਹੈ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ‘ਤੇ ਇਕ ਵਾਰ ਫਿਰ ਦੁੱਖਾਂ ਦਾ ਪਹਾੜ ਟੁੱਟਿਆ ਹੈ। ਦਰਅਸਲ ਬੀਤੀ 14 ਜੂਨ ਨੂੰ ਅਦਾਕਾਰ ਨੇ ਅਪਣੇ ਘਰ ਵਿਚ ਖੁਦਕੁਸ਼ੀ ਕਰ ਲਈ ਸੀ। ਉਹਨਾਂ ਦੀ ਮੌਤ ਤੋਂ ਬਾਅਦ ਪੂਰੇ ਬਾਲੀਵੁੱਡ ਜਗਤ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਬਹੁਤ ਵੱਡਾ ਝਟਕਾ ਲੱਗਿਆ ਹੈ।
Sushant Singh Rajput
ਇਸ ਤੋਂ ਬਾਅਦ ਹੁਣ ਸੁਸ਼ਾਂਤ ਸਿੰਘ ਰਾਜਪੂਰ ਦੇ ਭਰਾ ਦੀ ਪਤਨੀ ਦਾ ਬਿਹਾਰ ਵਿਚ ਦੇਹਾਂਤ ਹੋ ਗਿਆ ਹੈ। ਇਕ ਰਿਪੋਰਟ ਅਨੁਸਾਰ ਜਿਸ ਸਮੇਂ ਸੁਸ਼ਾਂਤ ਸਿੰਘ ਰਾਜਪੂਤ ਦਾ ਸਸਕਾਰ ਕੀਤਾ ਜਾ ਰਿਹਾ ਸੀ, ਉਸੇ ਸਮੇਂ ਉਹਨਾਂ ਦੀ ਭਰਜਾਈ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਦੀ ਮੌਤ ਨਾਲ ਉਹਨਾਂ ਦੀ ਭਰਜਾਈ ਨੂੰ ਡੂੰਘਾ ਸਦਮਾ ਲੱਗਿਆ ਹੈ।
Sushant Singh Rajput
ਦੱਸ ਦਈਏ ਕਿ ਸੁਸ਼ਾਂਤ ਅਪਣੇ ਪਰਿਵਾਰ ਦੇ ਕਾਫੀ ਕਰੀਬ ਸਨ। ਬੀਤੇ ਦਿਨ ਹੀ ਸੁਸ਼ਾਂਤ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ, ਇੱਥੇ ਉਹਨਾਂ ਦੇ ਸਸਕਾਰ ਦੀਆਂ ਰਸਮਾਂ ਵਿਚ ਉਹਨਾਂ ਦੇ ਕਈ ਕਰੀਬੀ ਅਤੇ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ। ਦੱਸ ਦਈਏ ਕਿ ਸੁਸ਼ਾਂਤ ਬਾਲੀਵੁੱਡ ਦੇ ਕਾਫੀ ਮਸ਼ਹੂਰ ਅਦਾਕਾਰ ਸੀ। ਉਹਨਾਂ ਦੇ ਅਪਣੇ ਕੈਰੀਅਰ ਦੀ ਸ਼ੁਰੂਆਤ ਟੀਵੀ ਅਦਾਕਾਰ ਦੇ ਤੌਰ ‘ਤੇ ਕੀਤੀ ਸੀ।
Sushant Singh Rajput
ਉਹਨਾਂ ਨੇ ਸਭ ਤੋਂ ਪਹਿਲਾਂ ‘ਕਿਸ ਦੇਸ਼ ਮੈਂ ਹੈ ਮੇਰਾ ਦਿਨ’ ਨਾਂਅ ਦੇ ਸੀਰੀਅਲ ਵਿਚ ਕੰਮ ਕੀਤਾ ਸੀ। ਉਹਨਾਂ ਨੂੰ ਪਛਾਣ ਏਕਤਾ ਕਪੂਰ ਦੇ ਸੀਰੀਅਲ ‘ਪਵਿੱਤਰ ਰਿਸ਼ਤਾ’ ਤੋਂ ਮਿਲੀ। ਇਸ ਤੋਂ ਬਾਅਦ ਉਹਨਾਂ ਨੇ ਅਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਈ ਬਾਲੀਵੁੱਡ ਫਿਲਮਾਂ ਵਿਚ ਕੰਮ ਕੀਤਾ ਸੀ।
Sushant Singh Rajput
ਉਹਨਾਂ ਨੇ ਅਪਣੀ ਫਿਲਮ ਐਮ ਐਸ ਧੋਨੀ ਵਿਚ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ ਨੂੰ ਲੈ ਕੇ ਉਹ ਕਾਫੀ ਚਰਚਾ ਵਿਚ ਰਹੇ। ਉਹਨਾਂ ਦੀ ਆਖਰੀ ਫਿਲਮ ਕੈਦਾਰਨਾਥ ਸੀ, ਜਿਸ ਵਿਚ ਉਹ ਸਾਰਾ ਅਲੀ ਖਾਨ ਦੇ ਨਾਲ ਦਿਖੇ ਸੀ। ਇਸ ਤੋਂ ਇਲਾਵਾ ਉਹਨਾਂ ਨੇ ਆਮਿਰ ਖਾਨ ਦੀ ਫਿਲਮ ਪੀਕੇ ਵਿਚ ਵੀ ਕੰਮ ਕੀਤਾ ਸੀ।