
ਭੂਸ਼ਣ ਕੁਮਾਰ ’ਤੇ ਇਲਜ਼ਾਮ ਲੱਗਾ ਕਿ ਉਨ੍ਹਾਂ ਨੇ ਟੀ-ਸੀਰੀਜ਼ ਦੇ ਪ੍ਰੋਜੈਕਟ 'ਚ ਕੰਮ ਕਰਨ ਦਾ ਲਾਲਚ ਦੇ ਕੇ ਇਕ 30 ਸਾਲਾ ਮਹਿਲਾ ਨਾਲ ਕੀਤੀ ਗਲਤ ਹਰਕਤ।
ਮੁੰਬਈ: ਗੁਲਸ਼ਨ ਕੁਮਾਰ (Gulshan Kumar) ਦੇ ਪੁੱਤਰ ਅਤੇ ਟੀ-ਸੀਰੀਜ਼ ਕੰਪਨੀ ਦੇ ਮੈਨੇਜਿੰਗ ਡਾਈਰੈਕਟਰ (T-series MD), ਭੂਸ਼ਣ ਕੁਮਾਰ (Bhushan Kumar) ’ਤੇ ਜਬਰ-ਜਨਾਹ ਦਾ ਕੇਸ (Rape Case) ਦਰਜ ਕੀਤਾ ਗਿਆ ਹੈ। ਭੂਸ਼ਣ ਕੁਮਾਰ ’ਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਉਨ੍ਹਾਂ ਨੇ ਟੀ-ਸੀਰੀਜ਼ ਦੇ ਪ੍ਰੋਜੈਕਟ ਵਿਚ ਕੰਮ ਕਰਨ ਦਾ ਲਾਲਚ ਦੇ ਕੇ ਇਕ 30 ਸਾਲਾ ਮਹਿਲਾ ਨਾਲ ਗਲਤ ਹਰਕਤ ਕੀਤੀ।
PHOTO
ਪੀੜਤ ਮਹਿਲਾ (Victim Woman) ਨੇ ਇਲਜ਼ਾਮ ਲਾਉਂਦੇ ਹੋਏ ਦੱਸਿਆ ਕਿ ਭੂਸ਼ਣ ਕੁਮਾਰ ਨੇ ਕੰਮ ਮਿਲਣ ਦੇ ਨਾਮ ’ਤੇ 2017 ਤੋਂ ਅਗਸਤ 2020 ਤੱਕ ਉਸ ’ਤੇ ਅੱਤਿਆਚਾਰ ਕੀਤਾ ਹੈ। ਪੀੜਤ ਮਹਿਲਾ ਨੇ ਇਹ ਵੀ ਕਿਹਾ ਕਿ ਭੂਸ਼ਣ ਕੁਮਾਰ ਨੇ ਉਸ ਦੀਆਂ ਵੀਡੀਓਸ ਅਤੇ ਤਸਵੀਰਾਂ ਵਾਈਰਲ (Videos and Photos Viral) ਕਰਨ ਦੀ ਧਮਕੀ ਵੀ ਦਿੱਤੀ ਸੀ। ਡੀ ਐੱਨ ਨਗਰ (D.N. Nagar) ਦੀ ਪੁਲਿਸ ਨੇ ਮੁਲਜ਼ਮ ਭੂਸ਼ਣ ਕੁਮਾਰ ਖ਼ਿਲਾਫ ਮਾਮਲਾ ਦਰਜ (Police Case Registered) ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਭੂਸ਼ਣ ਕੁਮਾਰ ’ਤੇ ਅਜਿਹੇ ਇਲਜ਼ਾਮ ਲਗਾਏ ਗਏ ਸਨ।