
ਬਾਲੀਵੁਡ ਅਦਾਕਾਰਾ ਸ਼ਿਲਪਾ ਸ਼ੈਟੀ ਦੀ ਇਕ ਤਸਵੀਰ ਸੋਸ਼ਲ ਮੀਡੀਆ ਉਤੇ ਕਾਫ਼ੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਸ਼ਿਲਪਾ ਸ਼ੈਟੀ ਅਪਣੇ...
ਮੁੰਬਈ : (ਪੀਟੀਆਈ) ਬਾਲੀਵੁਡ ਅਦਾਕਾਰਾ ਸ਼ਿਲਪਾ ਸ਼ੈਟੀ ਦੀ ਇਕ ਤਸਵੀਰ ਸੋਸ਼ਲ ਮੀਡੀਆ ਉਤੇ ਕਾਫ਼ੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਸ਼ਿਲਪਾ ਸ਼ੈਟੀ ਅਪਣੇ ਪਰਵਾਰ ਦੇ ਨਾਲ ਸ਼ਿਰਡੀ ਦੇ ਸਾਈਂਬਾਬਾ ਦੇ ਦਰਸ਼ਨ ਕਰਦੇ ਹੋਏ ਨਜ਼ਰ ਆ ਰਹੀ ਹਨ। ਇੰਨਾ ਹੀ ਨਹੀਂ ਸ਼ਿਲਪਾ ਨੇ ਇਸ ਮੌਕੇ 'ਤੇ ਸਾਂਈ ਬਾਬਾ ਨੂੰ ਲਗਭੱਗ 26 ਲੱਖ ਦਾ ਤਾਜ ਵੀ ਚੜ੍ਹਾਇਆ ਹੈ।
Shilpa Shetty donates gold crown in Sai Baba temple
ਇਹ ਤਸਵੀਰ ਸ਼ਿਲਪਾ ਨੇ ਅਪਣੀ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀਆਂ ਹਨ। 800 ਗ੍ਰਾਮ ਸੋਨੇ ਤੋਂ ਬਣਿਆ ਇਹ ਤਾਜ ਕਾਫ਼ੀ ਖੂਬਸੂਰਤ ਹੈ। ਦੱਸ ਦਈਏ ਕਿ ਇਸ ਮੌਕੇ 'ਤੇ ਸ਼ਿਲਪਾ ਦੇ ਨਾਲ ਉਨ੍ਹਾਂ ਦੇ ਪਤੀ ਰਾਜ ਕੁੰਦਰਾ, ਮਾਂ ਸੁਨੰਦਾ ਸ਼ੈਟੀ , ਭੈਣ ਸ਼ਮਿਤਾ ਸ਼ੈਟੀ ਅਤੇ ਪੁੱਤਰ ਵਿਆਨ ਕੁਦਰਾਂ ਵੀ ਮੌਜੂਦ ਸਨ।
Shilpa Shetty donates a gold crown
ਤਸਵੀਰਾਂ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਲਿਖਿਆ ਹੈ ਕਿ ਸਭ ਕੁੱਝ ਦੇਣ ਲਈ ਧੰਨਵਾਦ ਮੇਰੇ ਸਾਈਂ। ਤੁਹਾਡੇ ਤੋਂ ਮੈਂ ਵਿਸ਼ਵਾਸ ਅਤੇ ਸਬਰ ਰੱਖਣਾ ਸਿੱਖਿਆ ਹੈ। ਮੈਨੂੰ ਅਤੇ ਮੇਰੇ ਪਰਵਾਰ ਦੀ ਤੁਸੀਂ ਹਮੇਸ਼ਾ ਰੱਖਿਆ ਕੀਤੀ ਹੈ ਇਸ ਦੇ ਲਈ ਸਿਰ ਤੁਹਾਡੇ ਲਈ ਸ਼ਰਧਾ ਵਿਚ ਹਮੇਸ਼ਾ ਝੁੱਕਿਆ ਰਹਿੰਦਾ ਹੈ। ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਸ਼ਿਲਪਾ ਮੰਦਿਰ ਦੇ ਪੁਜਾਰੀ ਨੂੰ ਸੋਨੇ ਦਾ ਤਾਜ ਦੇ ਰਹੀ ਹਨ।
Shilpa donates gold crown
ਫਿਰ ਪੁਜਾਰੀ ਸਾਈਂ ਬਾਬਾ ਨੂੰ ਸੋਨਾ ਤਾਜ ਚੜਾਉਂਦੇ ਹੋਏ ਦਿਖ ਰਹੇ ਹਨ। ਦੱਸ ਦਈਏ ਕਿ ਸ਼ਿਲਪਾ ਸ਼ੈਟੀ ਸ਼ਿਰਡੀ ਦੇ ਸਾਈਂ ਬਾਬਾ ਦੀ ਵੱਡੀ ਸ਼ਰਧਾਲੂ ਹਨ, ਇਸ ਲਈ ਉਹ ਸਾਲ ਵਿਚ ਘੱਟ ਤੋਂ ਘੱਟ ਇਕ ਵਾਰ ਸਾਈਂ ਦੇ ਦਰਸ਼ਨ ਲਈ ਆਉਂਦੀ ਹਨ। ਸ਼ਿਲਪਾ ਦੀ ਬੇਨਤੀ 'ਤੇ ਕੁੱਝ ਦੇਰ ਲਈ ਉਨ੍ਹਾਂ ਵੱਲੋਂ ਚੜਾਏ ਗਏ ਤਾਜ ਨੂੰ ਮੂਰਤੀ ਉਤੇ ਰੱਖਿਆ ਗਿਆ ਸੀ। ਉਥੇ ਹੀ ਸਾਈਂ ਬਾਬਾ ਦੀ ਆਰਤੀ ਲਈ ਸ਼ਿਲਪਾ ਦੇ ਨਾਲ ਉਨ੍ਹਾਂ ਦਾ ਪਰਵਾਰ ਵੀ ਮੌਜੂਦ ਸੀ।