
ਯੁਵਰਾਜ, ਮੈਨੇ ਪਿਆਰ ਕਿਊਂ ਕੀਯਾ, ਏਕ ਥਾ ਟਾਈਗਰ ਅਤੇ ਟਾਈਗਰ ਜ਼ਿੰਦਾ ਹੈ ਵਰਗੀ ਫਿਲਮਾਂ ਵਿਚ ਅਪਣੀ ਚੰਗੇ ਕੈਮਿਸਟਰੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ...
ਮੁੰਬਈ : ਯੁਵਰਾਜ, ਮੈਨੇ ਪਿਆਰ ਕਿਊਂ ਕੀਯਾ, ਏਕ ਥਾ ਟਾਈਗਰ ਅਤੇ ਟਾਈਗਰ ਜ਼ਿੰਦਾ ਹੈ ਵਰਗੀ ਫਿਲਮਾਂ ਵਿਚ ਅਪਣੀ ਚੰਗੇ ਕੈਮਿਸਟਰੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਕਟਰੀਨਾ ਕੈਫ਼ ਅਤੇ ਸਲਮਾਨ ਖਾਨ ਦੀ ਜੋਡ਼ੀ ਇਕ ਵਾਰ ਫਿਰ ਆ ਰਹੀ ਹੈ ਇਕ ਨਾਲ। ਇਸ ਵਾਰ ਸਲਮਾਨ ਖਾਣ ਦੇ ਹੋਮ ਪ੍ਰੋਡਕਸ਼ਨ ਵਿਚ ਬਣ ਰਹੀ ਅਲੀ ਅੱਬਾਸ ਜ਼ਫ਼ਰ ਦੀ ਫ਼ਿਲਮ ਭਾਰਤ ਵਿਚ ਸਲਮਾਨ ਅਤੇ ਕਟਰੀਨਾ ਇਕੱਠੇ ਨਜ਼ਰ ਆਉਣਗੇ।
Katrina Kaif
ਅਗਸਤ ਦੇ ਸ਼ੁਰੂਆਤ ਵਿਚ ਸਲਮਾਨ ਖਾਨ ਨੇ ਸੋਸ਼ਲ ਮੀਡੀਆ 'ਤੇ ਮਾਲਟਾ ਤੋਂ ਤਸਵੀਰਾਂ ਸ਼ੇਅਰ ਕਰਦੇ ਦੱਸਿਆ ਸੀ ਕਿ ਉਹ ਮਾਲਟਾ ਵਿਚ ਅਪਣੀ ਫਿਲਮ ਭਾਰਤ ਦੀ ਸ਼ੂਟਿੰਗ ਵਿਚ ਵਿਅਸਤ ਹਨ ਅਤੇ ਹੁਣ ਖਬਰਾਂ ਆ ਰਹੀਆਂ ਹਨ ਕਿ ਕਟਰੀਨਾ ਕੈਫ਼ ਵੀ ਭਾਰਤ ਦੀ ਸ਼ੂਟਿੰਗ ਵਿਚ ਹਿੱਸਾ ਲੈਣ ਲਈ ਮਾਲਟਾ ਰਵਾਨਾ ਹੋ ਚੁਕੀ ਹੈ। ਕਟਰੀਨਾ ਨੇ ਅਪਣੇ ਇੰਸਟਾਗ੍ਰਾਮ 'ਤੇ ਇਕ ਸੈਲਫ਼ੀ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਹੁਣ ਉਨ੍ਹਾਂ ਦਾ ਅਗਲਾ ਡੈਸਟਿਨੇਸ਼ਨ ਮਾਲਟਾ ਹੈ। ਭਾਰਤ, ਛੇਵੀਂ ਫ਼ਿਲਮ ਹੈ ਜਿਸ ਵਿਚ ਕਟਰੀਨਾ ਅਤੇ ਸਲਮਾਨ ਇਕੱਠੇ ਆ ਰਹੇ ਹਨ ਜਦਕਿ ਅਲੀ ਅੱਬਾਸ ਜ਼ਫ਼ਰ ਦੇ ਨਿਰਦੇਸ਼ਨ ਵਿਚ ਇਹ ਜੋਡ਼ੀ ਦੂਜੀ ਵਾਰ ਕੰਮ ਕਰ ਰਹੀ ਹੈ।
Salman Khan and Katrina Kaif
ਇਸ ਤੋਂ ਪਹਿਲਾਂ ਸਲਮਾਨ, ਕਟਰੀਨਾ ਅਤੇ ਅਲੀ ਦੀ ਤੀਗੜੀ ਨੇ ਫਿਲਮ ਟਾਈਗ ਜ਼ਿੰਦਾ ਹੈ ਵਿਚ ਕੰਮ ਕੀਤਾ ਸੀ। ਕਟਰੀਨਾ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ ਸਲਮਾਨ ਖਾਨ ਦੀ ਭਾਰਤ ਦੀ ਲੀਡ ਅਦਾਕਾਰ ਸੀ ਪਰ ਪ੍ਰਿਅੰਕਾ ਦੇ ਫ਼ਿਲਮ ਛੱਡਣ ਤੋਂ ਬਾਅਦ ਇਹ ਫ਼ਿਲਮ ਕਟਰੀਨਾ ਨੂੰ ਮਿਲ ਗਈ। ਇਹ ਫ਼ਿਲਮ 2014 ਦੇ ਸਾਉਥ ਕੋਰੀਅਨ ਡਰਾਮਾ ਓਡ ਟੂ ਮਾਈ ਫਾਦਰ ਉਤੇ ਬੇਸਡ ਹੈ।
Salman Khan and Katrina Kaif
ਭਾਰਤ ਵਿਚ ਸਲਮਾਨ ਅਤੇ ਕਟਰੀਨਾ ਤੋਂ ਇਲਾਵਾ ਦਿਸ਼ਾ ਪਾਟਨੀ, ਤਬੂ, ਨੋਰਾ ਫਤੇਹੀ ਵੀ ਅਹਿਮ ਕਿਰਦਾਰਾਂ ਵਿਚ ਹਨ। ਫ਼ਿਲਮ ਤੋਂ ਪਹਿਲੇ ਸ਼ਿਡਿਊਲ ਦੀ ਸ਼ੂਟਿੰਗ ਮੁੰਬਈ ਵਿਚ ਹੋਈ ਸੀ। ਭਾਰਤ ਵਿਚ ਸਾਲ 1947 ਤੋਂ ਲੈ ਕੇ ਸਾਲ 2000, ਦੇ ਵਿਚ 60 ਸਾਲ ਦਾ ਸਫ਼ਰ ਦਿਖਾਇਆ ਜਾਵੇਗਾ ਜਿਸ ਵਿਚ ਸਲਮਾਨ ਖਾਨ 6 ਵੱਖ - ਵੱਖ ਲੁਕਸ ਵਿਚ ਨਜ਼ਰ ਆਉਣਗੇ। ਭਾਰਤ ਸਾਲ 2019 ਵਿਚ ਈਦ 'ਤੇ ਰੀਲੀਜ਼ ਹੋਵੇਗੀ।