
ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਭਾਰਤੀ ਏਅਰਟੈੱਲ ਦੇ ਮਾਲਕ ਸੁਨੀਲ ਮਿੱਤਲ ਨੂੰ ਜਲਦੀ ਹੀ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਵੇਗਾ............
ਨਵੀਂ ਦਿੱਲੀ : ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਭਾਰਤੀ ਏਅਰਟੈੱਲ ਦੇ ਮਾਲਕ ਸੁਨੀਲ ਮਿੱਤਲ ਨੂੰ ਜਲਦੀ ਹੀ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਵੇਗਾ ਅਤੇ ਕਿਸੇ ਹੋਰ ਵਿਅਕਤੀ ਨੂੰ ਚੇਅਰਮੈਨ ਬਣਾਉਣਾ ਪਵੇਗਾ।ਸ਼ੇਅਰ ਬਾਜ਼ਾਰ ਨਿਆਮਕ ਸੇਬੀ ਨੇ ਬੀਐਸਈ ਅਤੇ ਐਨਐਸਈ 'ਤੇ ਲਿਸਟਡ ਕਰੀਬ 291 ਕੰਪਨੀਆਂ ਨੂੰ ਆਦੇਸ਼ ਦਿਤਾ ਹੈ
Sunil Mittal
ਕਿ ਉਹ ਅਪਣੇ ਅਦਾਰਿਆਂ ਵਿਚ ਕਿਸੇ ਹੋਰ ਵਿਅਕਤੀ ਨੂੰ ਗ਼ੈਰ ਕਾਰਜਕਾਰੀ ਚੇਅਰਮੈਨ ਨਿਯੁਕਤ ਕਰਨ। ਇਨ੍ਹਾਂ 291 ਕੰਪਨੀਆਂ 'ਚ ਚੇਅਰਮੈਨ ਅਤੇ ਐਮਡੀ ਦਾ ਅਹੁਦਾ ਕਾਫ਼ੀ ਲੰਬੇ ਸਮੇਂ ਤੋਂ ਇਕ ਹੀ ਵਿਅਕਤੀ ਕੋਲ ਹੈ। ਸੇਬੀ ਨੇ ਅਪਣੇ ਆਦੇਸ਼ 'ਚ ਇਨ੍ਹਾਂ ਕੰਪਨੀਆਂ ਦੇ ਚੇਅਰਮੈਨ ਅਤੇ ਐਮਡੀ ਦਾ ਅਹੁਦਾ ਸੰਭਾਲ ਰਹੇ ਵਿਅਕਤੀ ਨੂੰ 2020 ਤਕ ਅਪਣੇ ਇਕ ਅਹੁਦੇ ਤੋਂ ਹਟਣ ਲਈ ਕਿਹਾ ਹੈ। (ਏਜੰਸੀ)