
ਸਲਮਾਨ ਖਾਨ ਨੇ ਆਪਣੇ ਧਮਾਕੇਦਾਰ ਅੰਦਾਜ 'ਚ ਬਿੱਗ ਬਾੱਸ ਦੇ 12ਵੇਂ ਸੀਜਨ ਦਾ ਆਗਾਜ ਐਤਵਾਰ ਨੂੰ ਕਰ ਦਿੱਤਾ ਹੈ। ਬਿੱਗ ਬਾੱਸ ਦੇ 12 ਦੇ ਸ਼ੁਰੂ ਹੋਣ ਦੇ ਨਾਲ ਹੀ ਅਨੂਪ .....
ਸਲਮਾਨ ਖਾਨ ਨੇ ਆਪਣੇ ਧਮਾਕੇਦਾਰ ਅੰਦਾਜ 'ਚ ਬਿੱਗ ਬਾੱਸ ਦੇ 12ਵੇਂ ਸੀਜਨ ਦਾ ਆਗਾਜ ਐਤਵਾਰ ਨੂੰ ਕਰ ਦਿੱਤਾ ਹੈ। ਬਿੱਗ ਬਾੱਸ ਦੇ 12 ਦੇ ਸ਼ੁਰੂ ਹੋਣ ਦੇ ਨਾਲ ਹੀ ਅਨੂਪ ਜਲੋਟਾ ਅਤੇ ਜਸਲੀਨ ਮਥਾਰੂ ਦੀ ਜੋਡ਼ੀ ਸੁਰਖੀਆਂ ਵਿਚ ਆ ਗਈ ਹੈ। ਇਕ ਪਾਸੇ ਜਿਥੇ ਅਨੂਪ ਅਤੇ ਜਸਲੀਨ ਦਾ ਰਿਲੇਸ਼ਨਸ਼ਿਪ ਸਟੇਟਸ ਘਰ ਦੇ ਸਾਰੇ ਮੈਬਰਾਂ ਲਈ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡਿਆ ਉੱਤੇ ਵੀ ਇਸਨੂੰ ਲੈ ਕੇ ਖੂਬ ਚਰਚਾ ਚੱਲ ਰਹੀ ਹੈ।
Anup Jalota with Jasleen Matharu
ਮਨੋਰੰਜਨ ਜਗਤ ਦੇ ਸਭ ਤੋਂ ਚਰਚਿਤ ਸ਼ੋਅ ਬਿੱਗ ਬਾੱਸ ਦੀ ਇਸ ਵਾਰ ਸ਼ੋਅ ਥੀਮ ਹੈ 'ਵਚਿੱਤਰ ਜੋੜੀਆਂ'। ਤੇ ਇਨ੍ਹਾਂ ਵਿਚੋਂ ਹੀ ਇਕ ਹੈ ਇਸ ਸ਼ੋਅ ਵਿੱਚ ਸ਼ਾਮਿਲ ਹੋਏ ਭਜਨ ਸਮਰਾਟ ਅਨੂਪ ਜਲੋਟਾ ਤੇ ਜਸਲੀਨ ਮਥਾਰੂ ਦੀ ਜੋਡੀ। ਉਨ੍ਹਾਂ ਦੀ ਚੇਲੀ ਅਤੇ ਪ੍ਰੇਮਿਕਾ ਜਸਲੀਨ ਮਥਾਰੂ ਉਨ੍ਹਾਂ ਦੀ ਜੋੜੀਦਾਰ ਦੇ ਰੂਪ ਵਿੱਚ ਬਿੱਗ ਬਾੱਸ ਦੇ 12ਵੇਂ ਸੀਜਨ ਵਿੱਚ ਦਾਖਲ ਹੋਈ ਤਾਂ ਜ਼ਰੂਰ ਹੈ ਪਰ ਆਪਣੇ ਰਿਸ਼ਤੇ ਨੂੰ ਲੈਕੇ ਉਸਦੇ ਵਿਚਾਰਾਂ ਨੇ ਉਸਨੂੰ ਮਖੌਲ ਦਾ ਕਾਰਨ ਬਣਾ ਦਿੱਤਾ। ਇਸਦੇ ਨਾਲ ਹੀ ਆਪਣੇ ਭਜਨਾਂ ਅਤੇ ਗਜਲਾਂ ਨਾਲ ਲੋਕਾਂ ਦੇ ਦਿਲਾਂ ਉੱਤੇ ਵੱਖਰੀ ਛਾਪ ਛੱਡਣ ਵਾਲੇ ਅਨੂਪ ਜਲੋਟਾ ਦਾ ਬਿੱਗ ਬਾੱਸ ਵਾਲਾ ਰੂਪ ਜ਼ਿਆਦਾਤਰ ਲੋਕਾਂ ਨੂੰ ਹੈਰਤ ਵਿਚ ਪਾ ਰਿਹਾ ਹੈ।
Anup Jalota and Jasleen Matharu in BIgg Boss
ਇਸਦਾ ਰਨ ਹੈ ਉਨ੍ਹਾਂ ਦੀ ਅਤੇ ਜਸਲੀਨ ਦੀ ਉਮਰ ਵਿਚ 37 ਸਾਲ ਦਾ ਫ਼ਾਸਲਾ। ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਉਮਰ ਵਿਚ ਇੰਨੇ ਜ਼ਿਆਦਾ ਫ਼ਰਕ ਦੇ ਬਾਵਜੂਦ ਦੋ ਲੋਕ ਇਕ ਰਿਸ਼ਤੇ ਵਿਚ ਬੱਝੇ ਹੋਣ। ਅਜਿਹੇ ਹੋਰ ਵੀ ਕਈ ਉਦਾਹਰਣ ਹਨ, ਜਿੱਥੇ ਲੋਕਾਂ ਨੇ ਉਮਰ ਨੂੰ ਪ੍ਰੇਮ ਦੇ ਆਡੇ ਨਹੀਂ ਆਉਣ ਦਿੱਤਾ। ਜਾਣਕਾਰੀ ਲਈ ਦਸ ਦਈਏ ਕਿ ਅਨੂਪ ਜਲੋਟਾ ਨੇ ਤਿੰਨ ਵਿਆਹ ਕੀਤੇ ਹਨ। ਉਨ੍ਹਾਂ ਦੀ ਪਹਿਲੀ ਪਤਨੀ ਗਾਇਕਾ ਸੋਨਾਲੀ ਸੇਠ ਸਨ। ਦੋਨਾਂ ਇੱਕਠੇ ਗਾਇਕੀ ਵੀ ਕਰਦੇ ਸਨ।
Anup Jalota with girlfriend Jasleen Matharu
ਹਾਲਾਂਕਿ ਉਨ੍ਹਾਂ ਦੀ ਸ਼ਾਦੀ ਜ਼ਿਆਦਾ ਦੇਰ ਟਿਕੀ ਨਹੀਂ ਅਤੇ ਉਨ੍ਹਾਂ ਦਾ ਤਲਾਕ ਹੋ ਗਿਆ ਤੇ ਤਲਾਕ ਤੋਂ ਬਾਅਦ ਵਿਚ ਸੋਨਾਲੀ ਨੇ ਗਾਇਕ ਰੂਪਕੁਮਾਰ ਰਾਠੌੜ ਨਾਲ ਵਿਆਹ ਕਰ ਲਿਆ। ਇਸ ਤੋਂ ਬਾਅਦ ਅਨੂਪ ਜਲੋਟਾ ਨੇ ਪਰਵਾਰ ਦੇ ਕਹਿਣ 'ਤੇ ਬੀਨਾ ਭਾਟਿਯਾ ਨਾਲ ਵਿਆਹ ਕੀਤਾ, ਪਰ ਇਸ ਵਾਰ ਵੀ ਵਿਆਹ ਜ਼ਿਆਦਾ ਦਿਨ ਨਹੀਂ ਚੱਲ ਪਾਇਆ। ਤੀਜੀ ਵਾਰ ਉਨ੍ਹਾਂ ਨੇ ਦੇਸ਼ ਦੇ ਪੂਰਵ ਪ੍ਰਧਾਨਮੰਤਰੀ ਆਇਕੇ ਗੁਜਰਾਲ ਦੀ ਭਤੀਜੀ ਮੇਧਾ ਗੁਜਰਾਲ ਨਾਲ ਵਿਆਹ ਕੀਤਾ। ਦੋਨਾਂ ਨੂੰ ਇਕ ਪੁੱਤਰ ਵੀ ਹੋਇਆ ਪਰ 2014 ਵਿਚ ਲਿਵਰ ਖ਼ਰਾਬ ਹੋ ਜਾਣ ਨਾਲ ਮੇਧਾ ਦੀ ਮੌਤ ਹੋ ਗਈ। ਤੇ ਫੇਰ ਇਸਦੇ ਬਾਅਦ ਉਹ ਜਸਲੀਨ ਨਾਲ ਮਿਲੇ। ਤੇ ਮਿਲੀ ਜਾਣਕਾਰੀ ਮੁਤਾਬਿਕ ਦੋਨਾਂ ਤਿੰਨ ਸਾਲ ਤੋਂ ਪ੍ਰੇਮ ਸੰਬੰਧ ਵਿਚ ਹਨ।