ਹਾਦਸੇ ਤੋਂ ਬਾਅਦ ਸ਼ਬਾਨਾ ਆਜ਼ਮੀ ਦੇ ਕਾਰ ਡਰਾਈਵਰ ਖਿਲਾਫ FIR ਦਰਜ
Published : Jan 19, 2020, 11:14 am IST
Updated : Jan 19, 2020, 11:37 am IST
SHARE ARTICLE
File
File

ਸ਼ਬਾਨਾ ਆਜ਼ਮੀ ਨਾਲ ਵਾਪਰਿਆ ਸੜਕ ਹਾਦਸਾ

ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਦੀ ਕਾਰ ਮੁੰਬਈ-ਪੁਣੇ ਐਕਸਪ੍ਰੈਸਵੇ 'ਤੇ ਹਾਦਸੇ ਦੀ ਸ਼ਿਕਾਰ ਹੋ ਗਈ। ਹਾਦਸੇ 'ਚ ਖੁਦ ਸ਼ਬਾਨਾ ਆਜ਼ਮੀ ਵੀ ਗੰਭੀਰ ਜ਼ਖਮੀ ਹੋ ਗਈ ਹੈ। ਉਨ੍ਹਾਂ ਨੂੰ ਮੁੰਬਈ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ, ਹਾਦਸਾ ਖਲਾਪੁਰ ਟੋਲ ਪਲਾਜ਼ਾ ਦੇ ਕੋਲ ਵਾਪਰਿਆ।  ਸ਼ਬਾਨਾ ਆਜ਼ਮੀ ਦੇ ਰੋਡ ਐਕਸੀਡੈਂਟ ਵਿਚ ਜ਼ਖਮੀ ਹੋਣ ਦੀ ਖਬਰ ਨਾਲ ਸਾਰੇ ਬਾਲੀਵੁੱਡ ਵਿਚ ਦੁੱਖ ਦੀ ਲਹਿਰ ਹੈ।

 FileFile

ਜਿਵੇਂ-ਜਿਵੇਂ ਲੋਕਾਂ ਨੂੰ ਪਤਾ ਲੱਗਿਆ, ਉਹ ਸ਼ਬਾਨਾ ਦੀ ਖੈਰੀਅਤ ਪੁੱਛਣ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਪਹੁੰਚੇ। ਪਹਿਲਾਂ ਸ਼ਬਾਨਾ ਆਜ਼ਮੀ ਨੂੰ ਐੱਮ.ਜੀ.ਐੱਮ. ਹਸਪਤਾਲ ਪਨਵੇਲ ਵਿਚ ਭਰਤੀ ਕਰਾਇਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਲਿਜਾਇਆ ਗਿਆ। ਪਤੀ ਜਾਵੇਦ ਅਖਤਰ ਵੀ ਐਕਸੀਡੈਂਟ ਦੌਰਾਨ ਮੌਜੂਦ ਸਨ ਪਰ ਉਹ ਦੂਜੀ ਕਾਰ ਵਿਚ ਬੈਠੇ ਸਨ। 

FileFile

ਜਾਵੇਦ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਅਤੇ ਸ਼ਬਾਨਾ ਨੂੰ ਦੇਖਣ ਲਈ ਹਸਪਤਾਲ ਪਹੁੰਚ ਚੁੱਕੇ ਹਨ। ਜਾਵੇਦ ਅਖਤਰ ਦੇ ਬੇਟੇ ਫਰਹਾਨ ਅਖਤਰ ਵੀ ਇਸ ਖਬਰ ਨਾਲ ਕਾਫੀ ਪ੍ਰੇਸ਼ਾਨ ਹਨ। ਉਹ ਵੀ ਸ਼ਬਾਨਾ ਦੇ ਐਡਮਿਟ ਹੋਣ ਤੋਂ ਬਾਅਦ ਕੋਕੀਲਾਬੇਨ ਹਸਪਤਾਲ ਪਹੁੰਚੇ। ਦੇਸ਼ ਦੇ ਵੱਡੇ ਉਦਯੋਗਪਤੀ ਅਨਿਲ ਅੰਬਾਨੀ ਸ਼ਬਾਨਾ ਦੇ ਐਕਸੀਡੈਂਟ ਦੀ ਖਬਰ ਸੁਣਨ ਤੋਂ ਬਾਅਦ ਹਸਪਤਾਲ ਪਹੁੰਚੇ।  

FileFile

ਹੋਲੀ-ਹੋਲੀ ਕਈ ਹੋਰ ਬਾਲੀਵੁੱਡ ਸਿਤਾਰੇ ਸ਼ਬਾਨਾ ਆਜ਼ਮੀ ਦਾ ਹਾਲਚਾਲ ਜਾਣਨ ਹਸਪਤਾਲ ਪਹੁੰਚੇ। ਦੱਸ ਦੇਈਏ ਕਿ ਸ਼ਬਾਨਾ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦੇ ਨੱਕ ’ਤੇ ਸੱਟ ਲੱਗੀ ਹੈ। ਉਥੇ ਹੀ, ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਤ ਕਈ ਲੋਕਾਂ ਨੇ ਸ਼ਬਾਨਾ ਆਜ਼ਮੀ ਦੇ ਜਲਦ ਠੀਕ ਹੋਣ ਦੀ ਪ੍ਰਾਥਨਾ ਕੀਤੀ। ਰਿਪੋਰਟ ਮੁਤਾਬਕ ਉਨ੍ਹਾਂ ਦੇ ਕਈ ਟੈਸਟ ਕਰਵਾਏ ਗਏ ਹਨ।

FileFile

ਜਿਸ ਵਿਚ ਸਿਰ, ਗਰਦਨ ਸਰਵਾਈਕਲ ਸਪਾਇਨ, ਚਿਹਰੇ ਅਤੇ ਸੱਜੀ ਅੱਖ ’ਤੇ ਸੱਟ ਦੀ ਗੱਲ ਸਾਹਮਣੇ ਆਈ ਹੈ। ਐਕਸੀਡੈਂਟ ਦੀਆਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ ਦੀ ਟੱਕਰ ਕਾਫੀ ਤੇਜ਼ ਸੀ ਕਿਉਂਕਿ ਇਸ ਤੋਂ ਬਾਅਦ ਕਾਰ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਉਥੇ ਹੀ FIR ਦਰਜ ਹੋਣ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

FileFile

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement