ਖ਼ਬਰਾਂ |

ਤਾਜ਼ਾ |

ਕਪਿਲ ਸ਼ਰਮਾ ਨੇ ਕੀਤੀ ਨਵਜੋਤ ਸਿੱਧੂ ਦੀ ਹਮਾਇਤ..... ਜਾਣੋ ਕੀ ਕਿਹਾ, ਸਿੱਧੂ ਬਾਰੇ
Published : Feb 19, 2019, 2:27 pm IST
Updated : Feb 19, 2019, 6:41 pm IST
SHARE ARTICLE
After boycott Sidhu now boycott kapil sharma show is trending on social media
After boycott Sidhu now boycott kapil sharma show is trending on social media

ਇਕ ਵਾਰ ਫਿਰ ਕਪਿਲ ਸ਼ਰਮਾ ਦੇ ਸ਼ੋਅ ਤੇ ਕਾਲੇ ਬੱਦਲ ਮੰਡਰਾਂਦੇ ਹੋਏ ਨਜ਼ਰ ਆ ਰਹੇ ਹਨ। ਪਿਛਲੇ ਦਿਨੀਂ ਪੁਲਵਾਮਾ ਹਮਲੇ ਤੋਂ ਬਾਅਦ ਸ਼ੋਅ ਦੇ ਆਲ ਟਾਇਮ ਫੇਵਰਿਟ .....

ਇਕ ਵਾਰ ਫਿਰ ਕਪਿਲ ਸ਼ਰਮਾ ਦੇ ਸ਼ੋਅ ਤੇ ਕਾਲੇ ਬੱਦਲ ਮੰਡਰਾਂਦੇ ਹੋਏ ਨਜ਼ਰ ਆ ਰਹੇ ਹਨ। ਪਿਛਲੇ ਦਿਨੀਂ ਪੁਲਵਾਮਾ ਹਮਲੇ ਤੋਂ ਬਾਅਦ ਸ਼ੋਅ ਦੇ ਆਲ ਟਾਇਮ ਫੇਵਰਿਟ ਗੇਸਟ ਨਵਜੋਤ ਸਿੰਘ  ਸਿੱਧੂ ਨੇ ਜੋ ਬਿਆਨ ਦਿੱਤਾ ਸੀ , ਉਸਦੇ ਲਈ ਉਸ ਦੀ ਖੂਬ ਦੁਰਗਤ ਹੋਈ ਹੈ ਤੇ ਸੋਸ਼ਲ ਮੀਡਿਆ  #BoycottSiddhu ਦੀ ਹਵਾ ਇੰਨੀ ਤੇਜ਼ ਚੱਲੀ ਹੈ ਕਿ ਸਿੱਧੂ ਦੀ ਜਗ੍ਹਾ ਕੁੱਝ ਐੇਪੀਸੋਡ ਲਈ ਅਰਚਨਾ ਪੂਰਨ ਸਿੰਘ  ਨੂੰ ਲਿਆਉਣ ਤੱਕ ਦੀ ਖਬਰ ਸਾਹਮਣੇ ਆਈ ਹੈ।

Navjot singh sidhuNavjot singh sidhu

ਹਾਲੇ ਸਿੱਧੂ ਦਾ ਮਾਮਲਾ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਕਪਿਲ ਸ਼ਰਮਾ ਦੀ ਇੱਕ ਵੀਡੀਓ ਵਾਇਰਲ ਹੋਣ ਲਗੀ , ਜਿਸ ਵਿਚ ਉਹ ਸਿੱਧੂ ਦਾ ਸਮਰਥਨ ਕਰਦੇ ਹੋਏ ਦਿਖ ਰਹੇ ਹਨ । ਹੁਣ ਕਪਿਲ ਆਪਣੇ ਬਿਆਨ ਦੀ ਵਜ੍ਹਾ ਤੋਂ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਲੋਕਾਂ ਦੀਆਂ ਆਲੋਚਨਾਵਾਂ ਵਿਚ ਘਿਰਦੇ ਆ ਰਹੇ ਹਨ। ਦਰਅਸਲ ਕਪਿਲ ਇੱਕ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਚੰਡੀਗੜ ਪਹੁੰਚੇ ਸੀ।

ਇਥੇ ਇੱਕ ਟੀ.ਵੀ. ਚੈਨਲ ਨਾਲ ਹੋਈ ਗੱਲਬਾਤ ਦੌਰਾਨ ਸਿੱਧੂ ਦਾ ਬਚਾਅ ਕਰਦੇ ਹੋਏ ਕਪਿਲ ਨੇ ਕਹਿ ਦਿੱਤਾ ਕਿ ਇਹਨਾਂ ਗੱਲਾਂ ਦਾ ਕੋਈ ਖਾਸ ਹੱਲ ਨਿਕਲਣਾ ਚਾਹੀਦਾ ਹੈ ਤੇ ਕਿਸੇ ਤੇ ਪਾਬੰਦੀ ਲਗਾਉਣਾ ਕੋਈ ਹੱਲ ਨਹੀਂ। ਕਪਿਲ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕ ਕਾਫ਼ੀ ਗ਼ੁੱਸੇ ਵਿਚ ਆ ਰਹੇ ਹਨ ਤੇ ਉਹ #Boycottkapilsharmashow  ਦਾ ਨਾਹਰਾ ਲਗਾ ਰਹੇ ਹਨ।

User's comments on kapilUser's comments on kapil

ਇਕ ਯੂਜ਼ਰ ਨੇ ਲਿਖਿਆ ਹੈ, ‘ਕਪਿਲ ਸ਼ਰਮਾ ਖੁੱਲ ਕੇ ਅਤਿਵਾਦੀ ਸਮਰਥਕ ਸਿੱਧੂ ਦਾ ਸਾਥ ਦੇ ਰਹੇ ਹਨ । ਹੁਣ ਸਮਾਂ ਆ ਗਿਆ ਹੈ  ਕਪਿਲ ਨੂੰ ਬਾਇਕਾਟ ਕਰਨ ਦਾ’। ਕੁੱਝ ਲੋਕਾਂ ਨੇ ਸੋਨੀ ਟੀਵੀ ਨੂੰ ਅਨਸਬਸਕਰਾਈਬ ਕਰਨ ਦੀ ਵੀ ਗੱਲ ਕਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ 5,700 FIRs ਦਰਜ ਕਰਵਾਉਣ ਦਾ ਦਾਅਵਾ! ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੀ ਭੂਮਿਕਾ 'ਤੇ ਮੰਤਰੀ ਹਰਪਾਲ ਚੀਮਾ

16 Oct 2026 2:05 PM

CM ਮਾਨ ਦੇ ਫਰਾਂਸ ਦੌਰੇ 'ਤੇ ਹਾਈ ਕੋਰਟ ਸਖ਼ਤ! ਕੇਂਦਰ ਤੋਂ ਮੰਗਿਆ ਜਵਾਬ

15 Oct 2026 3:02 PM

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM
Advertisement