
ਬਾਲੀਵੁਡ ਵਿਚ ਇਨੀਂ ਦਿਨੀਂ ਸਿਰਫ਼ ਅਤੇ ਸਿਰਫ਼ #10YearChallenge ਨੂੰ ਲੈ ਕੇ ਚਰਚਾ ਹੋ ਰਹੀ ਹੈ। ਕਈ ਮਸ਼ਹੂਰ ਸਹਤੀਆਂ ਇਸ ਚੈਲੇਂਜ ਨੂੰ ਕਬੂਲ ਕਰਦੇ ਹੋਏ ਟਵਿਟਰ...
ਮੁੰਬਈ : ਬਾਲੀਵੁਡ ਵਿਚ ਇਨੀਂ ਦਿਨੀਂ ਸਿਰਫ਼ ਅਤੇ ਸਿਰਫ਼ #10YearChallenge ਨੂੰ ਲੈ ਕੇ ਚਰਚਾ ਹੋ ਰਹੀ ਹੈ। ਕਈ ਮਸ਼ਹੂਰ ਸਹਤੀਆਂ ਇਸ ਚੈਲੇਂਜ ਨੂੰ ਕਬੂਲ ਕਰਦੇ ਹੋਏ ਟਵਿਟਰ ਅਤੇ ਇੰਸਟਾ 'ਤੇ ਅਪਣੀ ਪੁਰਾਣੀ ਅਤੇ ਨਵੀਂ ਤਸਵੀਰ ਸ਼ੇਅਰ ਕਰ ਰਹੇ ਹਨ। ਇਸ ਲਿਸਟ ਵਿਚ ਨਵਾਂ ਨਾਮ ਹੈ ਕ੍ਰਿਕੇਟਰ ਯੁਵਰਾਜ ਸਿੰਘ ਦੀ ਪਤਨੀ ਅਤੇ ਬਾਲੀਵੁਡ ਅਦਾਕਾਰ ਹੇਜ਼ਲ ਕੀਚ ਦਾ। ਹੇਜ਼ਲ ਨੇ ਅਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਹੇਜ਼ਲ ਕੀਚ ਬਿਨਾਂ ਮੇਕਅਪ ਦੀ ਅਜੀਬ ਲੱਗ ਰਹੀ ਹੈ।
ਉਨ੍ਹਾਂ ਦੀ ਇਹ ਤਸਵੀਰ ਉਨ੍ਹਾਂ ਦੇ ਫੈਂਸ ਨੂੰ ਹੈਰਾਨ ਕਰਨ ਵਾਲੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਇਸ ਤਸਵੀਰ ਦੇ ਨਾਲ ਅਪਣੀ ਦੁਖਭਰੀ ਕਹਾਣੀ ਵੀ ਦੱਸੀ ਹੈ ਜਿਸ ਨੂੰ ਸੁਣ ਕੇ ਤੁਸੀਂ ਇਮੋਸ਼ਨਲ ਹੋ ਜਾਓਗੇ। ਹੇਜ਼ਲ ਕੀਚ ਦੀ ਇਹ ਤਸਵੀਰ ਬੇਹੱਦ ਚੌਕਾਉਣ ਵਾਲੀ ਹੈ ਕਿਉਂਕਿ, ਹੁਣੇ ਤੱਕ ਬਾਲੀਵੁਡ ਹਸਤੀਆਂ ਨੇ ਅਪਣੀ ਜੋ ਵੀ ਤਸਵੀਰਾਂ ਸ਼ੇਅਰ ਕੀਤੀ ਹੈ। ਉਸ ਵਿਚ ਉਹ ਚੰਗੀ ਲੱਗ ਰਹੀ ਹੈ ਪਰ ਹੇਜ਼ਲ ਦੀ ਤਸਵੀਰ ਦੇ ਨਾਲ ਅਜਿਹਾ ਨਹੀਂ ਹੈ। ਉਂਝ ਤੁਹਾਨੂੰ ਦੱਸ ਦਈਏ ਕਿ ਹੇਜ਼ਲ ਕੀਚ ਦੀ ਇਹ ਤਸਵੀਰ ਉਸ ਸਮੇਂ ਕੀਤੀ ਹੈ ਜਦੋਂ ਉਹ ਡਿਪ੍ਰੈਸ਼ਨ ਤੋਂ ਜੂਝ ਰਹੀ ਸੀ।
Hazel Keech
ਤਸਵੀਰ ਸ਼ੇਅਰ ਕਰਨ ਦੇ ਨਾਲ ਹੇਜ਼ਲ ਕੀਚ ਨੇ ਲਿਖਿਆ - ਇਹ ਉਸ ਸਮੇਂ ਦੀ ਤਸਵੀਰ ਹੈ ਜਦੋਂ ਮੈਂ ਖੁਦ ਨੂੰ ਸਲਿਮ ਵਿਖਣ ਦੇ ਚੱਕਰ 'ਚ ਪੂਰਾ ਦਿਨ ਭੁੱਖੀ ਰਹਿੰਦੀ ਸੀ। ਇਸ ਦੇ ਬਾਵਜੂਦ ਮੈਂ ਲੋਕਾਂ ਨਾਲ ਹੱਸ ਕੇ ਮਿਲਦੀ ਸੀ। ਉਸ ਦੌਰਨ ਮੈਂ ਹਮੇਸ਼ਾ ਅਪਣੀ ਤਕਲੀਫ਼ ਨੂੰ ਛੁਪਾਉਂਦੀ ਸਨ। ਦੱਸ ਦਈਏ ਕਿ ਹੇਜ਼ਲ ਕੀਚ ਭਾਰਤੀ ਮੂਲ ਦੀ ਬ੍ਰੀਟਿਸ਼ ਮਾਡਲ ਹਨ।
Hazel Keech - Yuvraj Singh
ਕ੍ਰੀਕੇਟਰ ਯੁਵਰਾਜ ਸਿੰਘ ਨਾਲ ਵਿਆਹ ਕਰਨ ਤੋਂ ਪਹਿਲਾਂ ਹੇਜ਼ਲ ਕੀਚ ਸਲਮਾਨ ਖਾਨ ਦੇ ਨਾਲ ਫ਼ਿਲਮ 'ਬਾਡੀਗਾਰਡ' ਵਿਚ ਨਜ਼ਰ ਆਈ ਸੀ। ਫਿਲਮ ਵਿਚ ਉਨ੍ਹਾਂ ਦਾ ਰੋਲ ਭਲੇ ਹੀ ਛੋਟਾ ਸੀ ਪਰ ਦਰਸ਼ਕਾਂ ਨੂੰ ਯਾਦ ਰਹੇ ਅਜਿਹਾ ਸੀ। ਨਵੰਬਰ 2016 ਵਿਚ ਹੇਜ਼ਲ ਨੇ ਕ੍ਰਿਕੇਟਰ ਯੁਵਰਾਜ ਸਿੰਘ ਨਾਲ ਵਿਆਹ ਕੀਤਾ ਸੀ।