ਸਭ ਤੋਂ ਅਮੀਰ ਅਦਾਕਾਰਾਂ ਦੀ ਸੂਚੀ 'ਚ ਚੌਥੇ ਨੰਬਰ 'ਤੇ ਸ਼ਾਹਰੁਖ ਖਾਨ, ਜਾਣੋ ਕਿੰਨੀ ਹੈ ਕੁੱਲ ਜਾਇਦਾਦ
Published : Jan 19, 2023, 12:17 pm IST
Updated : Jan 19, 2023, 12:17 pm IST
SHARE ARTICLE
Shah Rukh Khan named world's 4th richest actor
Shah Rukh Khan named world's 4th richest actor

ਲੋਕ ਇਹ ਜਾਣਨ ਲਈ ਵੀ ਬੇਤਾਬ ਹਨ ਕਿ ਇਸ ਲਿਸਟ 'ਚ ਕਿਸ ਅਦਾਕਾਰ ਦਾ ਨਾਂਅ ਸਭ ਤੋਂ ਪਹਿਲਾਂ ਹੈ।

 

ਮੁੰਬਈ: ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਇਹਨੀਂ ਦਿਨੀਂ ਆਪਣੀ ਫਿਲਮ 'ਪਠਾਨ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਇਸ ਦੇ ਨਾਲ ਹੀ ਉਹਨਾਂ ਨੇ ਇਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਉਹਨਾਂ ਨੂੰ ਹਾਲ ਹੀ ਵਿਚ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ 'ਚ ਉਹਨਾਂ ਨੇ ਟਾਮ ਕਰੂਜ਼ ਸਮੇਤ ਕਈ ਹਾਲੀਵੁੱਡ ਅਦਾਕਾਰਾਂ ਨੂੰ ਪਛਾੜ ਦਿੱਤਾ ਹੈ। ਇਸ ਸੂਚੀ 'ਚ ਸ਼ਾਹਰੁਖ ਖਾਨ ਨੂੰ ਦੁਨੀਆ ਦਾ ਚੌਥਾ ਸਭ ਤੋਂ ਅਮੀਰ ਅਭਿਨੇਤਾ ਦੱਸਿਆ ਗਿਆ ਹੈ। ਲੋਕ ਇਹ ਜਾਣਨ ਲਈ ਵੀ ਬੇਤਾਬ ਹਨ ਕਿ ਇਸ ਲਿਸਟ 'ਚ ਕਿਸ ਅਦਾਕਾਰ ਦਾ ਨਾਂਅ ਸਭ ਤੋਂ ਪਹਿਲਾਂ ਹੈ।

ਇਹ ਵੀ ਪੜ੍ਹੋ: ਸੋਸ਼ਲ ਸਾਈਟਸ 'ਤੇ ਰੋਜ਼ਾਨਾ ਔਸਤਨ 7.3 ਘੰਟੇ ਬਿਤਾਉਂਦੇ ਹਨ ਭਾਰਤੀ, 70% ਬਿਸਤਰੇ 'ਤੇ ਵੀ ਨਹੀਂ ਛੱਡਦੇ ਮੋਬਾਈਲ

ਦਰਅਸਲ ਹਾਲ ਹੀ ਵਿਚ ਵਰਲਡਜ਼ ਆਫ ਸਟੈਟਿਸਟਿਕਸ ਨੇ ਦੁਨੀਆ ਦੇ 8 ਸਭ ਤੋਂ ਅਮੀਰ ਅਦਾਕਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ 'ਚ ਦੁਨੀਆ ਭਰ ਦੇ ਵੱਡੇ-ਵੱਡੇ ਅਦਾਕਾਰਾਂ ਦੇ ਨਾਂ ਸ਼ਾਮਲ ਹਨ। ਇਹਨਾਂ 'ਚੋਂ ਇਕ ਨਾਂਅ ਭਾਰਤ ਦੇ ਸੁਪਰਸਟਾਰ ਸ਼ਾਹਰੁਖ ਖਾਨ ਦਾ ਵੀ ਹੈ। ਸੂਚੀ ਵਿਚ ਉਹਨਾਂ ਨੂੰ ਦੁਨੀਆ ਦਾ ਚੌਥਾ ਸਭ ਤੋਂ ਅਮੀਰ ਅਭਿਨੇਤਾ ਦੱਸਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਸੂਚੀ ਵਿਚ ਭਾਰਤ ਦਾ ਕੋਈ ਹੋਰ ਅਦਾਕਾਰ ਨਹੀਂ ਹੈ। ਸੂਚੀ ਵਿਚ ਚੀਨ ਦੇ ਜੈਕੀ ਚੈਨ ਦਾ ਨਾਮ ਸ਼ਾਮਲ ਹੈ। ਇਸ ਤੋਂ ਇਲਾਵਾ ਸਾਰੇ ਅਮਰੀਕੀ ਅਦਾਕਾਰ ਹਨ।

ਇਹ ਵੀ ਪੜ੍ਹੋ: ਸਿੱਖਾਂ ਨੇ ਰੈਡ ਡੀਅਰ ’ਚ ਖਾਲੀ ਚਰਚ ਖਰੀਦ ਕੇ ਬਣਾਇਆ ਗੁਰਦੁਆਰਾ ਸਾਹਿਬ, 2.70 ਕਰੋੜ ਰੁਪਏ ’ਚ ਖਰੀਦੀ ਥਾਂ

ਇਸ ਦੇ ਨਾਲ ਹੀ ਸੂਚੀ ਵਿਚ ਇਹਨਾਂ ਸਾਰੇ ਅਦਾਕਾਰਾਂ ਦੀ ਕੁੱਲ ਜਾਇਦਾਦ ਦਾ ਵੀ ਖੁਲਾਸਾ ਹੋਇਆ ਹੈ। ਕੁੱਲ ਜਾਇਦਾਦ ਅਨੁਸਾਰ ਪਹਿਲੇ ਨੰਬਰ 'ਤੇ ਅਭਿਨੇਤਾ ਜੈਰੀ ਸੇਨਫੀਲਡ ਦਾ ਹੈ, ਜਿਸ ਦੀ ਕੁੱਲ ਜਾਇਦਾਦ  1 ਬਿਲੀਅਨ ਡਾਲਰ ਹੈ। ਦੂਜੇ ਨੰਬਰ 'ਤੇ ਟਾਈਲਰ ਪੈਰੀ ਹੈ ਜਿਸ ਦੀ ਕੁੱਲ ਜਾਇਦਾਦ ਲਗਭਗ 1 ਬਿਲੀਅਨ ਡਾਲਰ ਬਿਲੀਅਨ ਹੈ। ਡਵੇਨ ਜਾਨਸਨ ਦਾ ਨਾਂਅ ਤੀਜੇ ਨੰਬਰ 'ਤੇ ਹੈ ਅਤੇ ਉਹ 800 ਮਿਲੀਅਨ ਡਾਲਰ ਦੀ ਜਾਇਦਾਦ ਦਾ ਮਾਲਕ ਹੈ।  

ਇਹ ਵੀ ਪੜ੍ਹੋ: BBMB ’ਤੇ ਮਜ਼ਬੂਤ ਹੋਵੇਗੀ ਪੰਜਾਬ ਦੀ ਦਾਅਵੇਦਾਰੀ, ਵਿਸ਼ੇਸ਼ ਸਾਬਕਾ ਕਾਡਰ ਸਥਾਪਤ ਕਰੇਗੀ ਸਰਕਾਰ

ਅਭਿਨੇਤਾ ਸ਼ਾਹਰੁਖ ਖਾਨ ਚੌਥੇ ਨੰਬਰ 'ਤੇ ਹਨ ਅਤੇ ਉਹਨਾਂ ਦੀ ਕੁੱਲ ਜਾਇਦਾਦ 770 ਮਿਲੀਅਨ ਡਾਲਰ ਦੱਸੀ ਜਾਂਦੀ ਹੈ। ਪੰਜਵੇਂ ਨੰਬਰ 'ਤੇ ਟਾਮ ਕਰੂਜ਼ ਦਾ ਨਾਂਅ ਹੈ ਅਤੇ ਉਹਨਾਂ ਕੋਲ 620 ਮਿਲੀਅਨ ਡਾਲਰ ਦੀ ਜਾਇਦਾਦ ਹੈ। ਅਭਿਨੇਤਾ ਜੈਕੀ ਚੈਨ ਦਾ ਨਾਂਅ ਛੇਵੇਂ ਨੰਬਰ 'ਤੇ ਹੈ ਅਤੇ ਉਹਨਾਂ ਦੀ ਕੁੱਲ ਜਾਇਦਾਦ 500 ਮਿਲੀਅਨ ਡਾਲਰ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement