
RTI ਦੇ ਜ਼ਰੀਏੇ ਹੋਏ ਇਕ ਖੁਲਾਸੇ ਦੌਰਾਨ ਸੈਂਟਰਲ ਬੋਰਡ ਆੱਫ ਫਿਲਮ ਸਰਟੀਫਿਕੇਸ਼ਨ ਵੱਲੋਂ ਪਿਛਲੇ 16 ਸਾਲਾਂ ਵਿਚ 793 ਫਿਲਮਾਂ ਤੇ ਰੋਕ ਲਗਾਈ ਗਈ ਹੈ...
RTI ਦੇ ਜ਼ਰੀਏੇ ਹੋਏ ਇਕ ਖੁਲਾਸੇ ਦੌਰਾਨ ਸੈਂਟਰਲ ਬੋਰਡ ਆੱਫ ਫਿਲਮ ਸਰਟੀਫਿਕੇਸ਼ਨ ਵੱਲੋਂ ਪਿਛਲੇ 16 ਸਾਲਾਂ ਵਿਚ 793 ਫਿਲਮਾਂ ਤੇ ਰੋਕ ਲਗਾਈ ਗਈ ਹੈ। ਨੂਤਨ ਠਾਕੁਰ ਨੇ ਇਸ ਮਾਮਲੇ ਤੇ ਆਰ.ਟੀ.ਆਈ. ਦਰਜ ਕਰ ਜਾਣਕਾਰੀ ਮੰਗੀ ਸੀ। ਆਰ.ਟੀ.ਆਈ. ਵਿਚ ਦੱਸਿਆ ਗਿਆ ਹੈ ਕਿ 1 ਜਨਵਰੀ 2000 ਤੋਂ 31 ਮਾਰਚ 2016 ਤੱਕ ਸੈਂਸਰ ਬੋਰਡ ਨੇ 793 ਫਿਲਮਾਂ ਨੂੰ ਰਿਲੀਜ਼ ਹੋਣ ਦਾ ਪ੍ਰਮਾਣ ਪੱਤਰ ਨਹੀਂ ਦਿੱਤਾ ।
CBFC
ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਭਾਰਤੀ ਫਿਲਮਾਂ ਬੈਨ ਕੀਤੀਆਂ ਗਈਆਂ, ਜਿਨ੍ਹਾਂ ਵਿਚ 231 ਹਿੰਦੀ ਫਿਲਮਾਂ, ਇਸ ਤੋਂ ਬਾਅਦ 96 ਤਮਿਲ ਫਿਲਮਾਂ , 53 ਤੇਲਗੂ , 39 ਕੰਨੜ , 23 ਮਲਿਆਲੀ ਤੇ 17 ਪੰਜਾਬੀ ਫਿਲਮਾਂ ਨੂੰ ਰਿਲੀਜ ਕਰਨ ਤੋਂ ਰੋਕਿਆ ਗਿਆ। ਆਰ.ਟੀ.ਆਈ. ਵਿਚ ਖੁਲਾਸਾ ਕੀਤਾ ਗਿਆ ਹੈ ਕਿ 2015 - 16 ਦੌਰਾਨ ਸਭ ਤੋਂ ਜ਼ਿਆਦਾ 153 ਫਿਲਮਾਂ ਤੇ ਰੋਕ ਲਗਾਈ ਗਈ। ਇਸ ਤੋਂ ਬਾਅਦ 2014 - 15 ਵਿਚ 152 ਫਿਲਮਾਂ , 2013 - 14 ਵਿਚ 119 ਤੇ 2012 - 13 ਵਿਚ 82 ਫਿਲਮਾਂ CBFC ਵਲੋਂ ਪ੍ਰਮਾਣ ਪੱਤਰ ਨਹੀਂ ਪਾ ਸਕੀਆਂ ।