
ਮਨੋਜ ਵਾਜਪਾਈ ਦੀ ਅਦਾਕਾਰੀ ਵਾਲੀ ‘ਰੋਡ’ ਅਤੇ ਰੋਮਾਂਸ ਆਧਾਰਤ ਫ਼ਿਲਮ ‘ਪਿਆਰ ਤੁਨੇ ਕਿਆ ਕੀਆ’ ਦੇ ਨਿਰਦੇਸ਼ਕ ਰਜਤ
ਨਵੀਂ ਦਿੱਲੀ, 19 ਜੁਲਾਈ : ਮਨੋਜ ਵਾਜਪਾਈ ਦੀ ਅਦਾਕਾਰੀ ਵਾਲੀ ‘ਰੋਡ’ ਅਤੇ ਰੋਮਾਂਸ ਆਧਾਰਤ ਫ਼ਿਲਮ ‘ਪਿਆਰ ਤੁਨੇ ਕਿਆ ਕੀਆ’ ਦੇ ਨਿਰਦੇਸ਼ਕ ਰਜਤ ਮੁਖਰਜੀ ਦਾ ਗੁਰਦੇ ਦੀ ਬੀਮਾਰੀ ਕਾਰਨ ਐਤਵਾਰ ਨੂੰ ਦੇਹਾਂਤ ਹੋÇ ਗਆ। ਉਨ੍ਹਾਂ ਦੀ ਉਮਰ ਲਗਭਗ 58 ਸਾਲ ਸੀ। ਮੁਖਰਜੀ ਦੇ ਦੋਸਤ ਨਿਰਮਾਤਾ ਅਨੀਸ਼ ਰੰਜਨ ਨੇ ਕਿਹਾ ਕਿ ਮੁਖਰਜੀ ਨੇ ਜੈਪੁਰ ਵਿਚ ਆਖ਼ਰੀ ਸਾਹ ਲਿਆ। ਉਹ ਹੋਲੀ ਮਨਾਉਣ ਉਥੇ ਗਏ ਸਨ ਪਰ ਕੋਰੋਨਾ ਵਾਇਰਸ ਕਾਰਨ ਦੇਸ਼ਵਿਆਪੀ ਤਾਲਾਬੰਦੀ ਮਗਰੋਂ ਉਥੇ ਫਸ ਗਏ ਸਨ। ਰੰਜਨ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਮਹੀਨੇ ਤੋਂ ਸਾਹ ਸਬੰਧੀ ਤਕਲੀਫ਼ ਸੀ ਅਤੇ ਗੁਰਦੇ ਅਤੇ ਦਿਲ ਦੀਆਂ ਬੀਮਾਰੀਆਂ ਵੀ ਸਨ।
ਕੁੱਝ ਦਿਨ ਪਹਿਲਾਂ ਉਨ੍ਹਾਂ ਦਾ ਇਕ ਗੁਰਦਾ ਕਢਿਆ ਗਿਆ ਸੀ। ਮੁਖਰਜੀ ਦੇ ਦੋਸਤਾਂ ਮਨੋਜ ਵਾਜਪਾਈ, ਫ਼ਿਲਮਕਾਰ ਅਨੁਭਵ ਸਿਨਹਾ, ਹੰਸਲ ਮਹਿਤਾ ਅਤੇ ਅਦਾਕਾਰਾ ਉਰਮਿਲਾ ਮਾਤੋਂਡਕਰ ਤੇ ਹੋਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ। (ਏਜੰਸੀ)