
ਦਸ ਦਈਏ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਹ ਟ੍ਰੇਨ ਚੈਨ ਪੁਲਿੰਗ ਦੀ ਘਟਨਾ ਹੋਈ ਸੀ।
ਜੈਪੂਰ: ਟ੍ਰੇਨ ਚੈਨ ਪੁਲਿੰਗ ਦੇ ਇਕ 22 ਸਾਲ ਪੁਰਾਣੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਅਦਾਕਾਰ ਤੋਂ ਨੇਤਾ ਬਣੇ ਸਨੀ ਦਿਓਲ ਅਤੇ ਅਦਾਕਾਰਾ ਕਰਿਸ਼ਮਾ ਕਪੂਰ ਨੂੰ ਜੈਪੁਰ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। 1997 ਵਿਚ ਆਈ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਚੇਨ ਪੁਲਿੰਗ ਦੇ ਮਾਮਲੇ ਵਿਚ ਰੇਲਵੇ ਕੋਰਟ ਵੱਲੋਂ ਉਹਨਾਂ ਵਿਰੁਧ ਤੈਅ ਆਰੋਪਾਂ ਤੇ ਜੈਪੁਰ ਦੇ ਸੈਸ਼ਨ ਕੋਰਟ ਨੇ ਸਟੇ ਲਗਾ ਦਿੱਤਾ ਹੈ।
Sunny Deol and Karisma Kapoor
ਸੈਸ਼ਨ ਕੋਰਟ ਵਿਚ ਸਨੀ ਦਿਓਲ ਦੇ ਵਕੀਲ ਏਕੇ ਜੈਨ ਅਤੇ ਅਦਿਤਿਆ ਜੈਨ ਦੀ ਜਿਰਹ ਤੋਂ ਬਾਅਦ ਦੋ ਸਾਲ ਪੁਰਾਣੇ ਇਸ ਟ੍ਰੇਨ ਚੈਨ ਪੁਲਿੰਗ ਦੇ ਚਲਦੇ ਅਪਲਿੰਕ ਐਕਸਪ੍ਰੈਸ ਟ੍ਰੇਨ 25 ਮਿੰਟ ਲੈਟ ਹੋਈ ਸੀ। ਇਸ ਮਾਮਲੇ ਵਿਚ ਦੋਵਾਂ ਕਲਾਕਾਰਾਂ ਵਿਰੁਧ ਰੇਲਵੇ ਕੋਰਟ ਨੇ ਆਰੋਪ ਤੈਅ ਕੀਤੇ ਸਨ। ਸਨੀ ਦਿਓਲ ਦੀ ਕੋਰਟ ਵਿਚ ਪੈਰਵੀ ਕਰ ਰਹੇ ਉਹਨਾਂ ਦੇ ਵਕੀਲ ਏਕੇ ਜੈਨ ਨੇ ਕਿਹਾ ਕਿ ਸੈਲੇਬ੍ਰਿਟੀ ਹੋਣ ਕਾਰਨ ਉਹਨਾਂ ਨੂੰ ਜਾਣਬੁੱਝ ਕੇ ਇਸ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ।
Sunny Deol
ਦਸ ਦਈਏ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਹ ਟ੍ਰੇਨ ਚੈਨ ਪੁਲਿੰਗ ਦੀ ਘਟਨਾ ਹੋਈ ਸੀ। ਰਾਜਸਥਾਨ ਦੇ ਅਜਮੇਰ ਡਿਵੀਜ਼ਨ ਨੇ ਨਰੇਨਾ ਰੇਲਵੇ ਸਟੇਸ਼ਨ ਤੇ 2413-ਏ ਅਪਲਿੰਕ ਐਕਸਪ੍ਰੈਸ ਦੀ ਚੈਨ ਖਿੱਚੀ ਗਈ ਸੀ। ਜਿਸ ਦੇ ਚਲਦੇ ਟ੍ਰੇਨ ਕਰੀਬ 25 ਮਿੰਟ ਤਕ ਲੇਟ ਹੋ ਗਈ। ਇਸ ਦੇ ਚਲਦੇ ਅਦਾਕਾਰ ਸਨੀ ਦਿਓਲ ਅਤੇ ਅਦਾਕਾਰਾ ਕਰਿਸ਼ਮਾ ਕਪੂਰ ਤੇ ਰੇਲਵੇ ਐਕਟ ਦੀ ਧਾਰਾ 141, ਧਾਰਾ 145, ਧਾਰਾ 146 ਅਤੇ ਧਾਰਾ 147 ਦੇ ਉਲੰਘਣ ਦੇ ਆਰੋਪ ਲਗਾਇਆ ਗਿਆ।
ਸਨੀ ਅਤੇ ਕਰਿਸ਼ਮਾ ਦੇ ਨਾਲ ਹੀ ਸਟੰਟੇਮੈਨ ਟੀਨੂ ਵਰਮਾ ਅਤੇ ਸਤੀਸ਼ ਸ਼ਾਹ ਨੂੰ ਵੀ ਆਰੋਪੀ ਬਣਾਇਆ ਗਿਆ। ਇਸ ਕੇਸ ਵਿਚ ਹਾਲ ਹੀ ਵਿਚ ਕੋਰਟ ਨੇ ਤਿੰਨ ਗਵਾਹਾਂ ਨੂੰ ਜ਼ਮਾਨਤੀ ਵਾਰੰਟਾਂ ਦੇ ਨਾਲ 24 ਸਤੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਲਈ ਸੰਮਨ ਭੇਜੇ ਸਨ। ਸਨੀ ਅਤੇ ਕਰਿਸ਼ਮਾ ਦੋਵਾਂ ਵੱਲੋਂ ਰੇਲਵੇ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਇਕ ਪਟੀਸ਼ਨ, ਸੈਸ਼ਨ ਕੋਰਟ ਵਿਚ ਦਾਇਰ ਕਰ ਦਿੱਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।