ਰਾਖੀ ਸਾਵੰਤ ਨੇ ਖੋਲੇ ਵਿਆਹ ਦੇ ਰਾਜ, ਕਿਹਾ ਟਰੰਪ ਦੀ ਕੰਪਨੀ 'ਚ ਕੰਮ ਕਰਦਾ ਮੇਰਾ ਪਤੀ

ਏਜੰਸੀ
Published Aug 6, 2019, 4:06 pm IST
Updated Aug 6, 2019, 4:06 pm IST
ਅਕਸਰ ਆਪਣੇ ਬਿਆਨਾਂ ਅਤੇ ਫੋਟੋਆਂ ਨੂੰ ਲੈੈ ਕੇ ਸੁਰਖੀਆਂ 'ਚ ਰਹਿਣ ਵਾਲੀ ਰਾਖੀ ਸਾਵੰਤ ਨੇ ਆਖਿਰਕਾਰ ਆਪਣੇ ਵਿਆਹ ਨੂੰ..... ਖੁਲਾਸਾ ਕਰ ਦਿੱਤਾ ਹੈ।
Rakhi Sawant Confirms Marrying NRI
 Rakhi Sawant Confirms Marrying NRI

ਮੁੰਬਈ : ਅਕਸਰ ਆਪਣੇ ਬਿਆਨਾਂ ਅਤੇ ਫੋਟੋਆਂ ਨੂੰ ਲੈੈ ਕੇ ਸੁਰਖੀਆਂ 'ਚ ਰਹਿਣ ਵਾਲੀ ਰਾਖੀ ਸਾਵੰਤ ਨੇ ਆਖਿਰਕਾਰ ਆਪਣੇ ਵਿਆਹ ਨੂੰ ਖੁਲਾਸਾ ਕਰ ਦਿੱਤਾ ਹੈ। ਰਾਖੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐੱਨਆਰਆਈ ਬਿਜ਼ਨੈੱਸਮੈਨ ਰਿਤੇਸ਼ ਨਾਲ ਵਿਆਹ 20 ਜੁਲਾਈ ਨੂੰ ਵਿਆਹ ਕਰਵਾਇਆ ਸੀ। ਹਾਲਾਂਕਿ ਉਸ ਨੇ ਪਹਿਲਾਂ ਇਸ ਗੱਲ ਤੋਂ ਨਕਾਰ ਦਿੱਤਾ ਸੀ ਪਰ ਬਾਅਦ 'ਚ ਉਸ ਨੇ ਇਸ ਗੱਲ 'ਤੇ ਮੋਹਰ ਲਗਾ ਦਿੱਤੀ ਕਿ ਹੁਣ ਉਹ ਸ਼ਾਦੀਸ਼ੁਦਾ ਹੈ।

View this post on Instagram

A post shared by Rakhi Sawant (@rakhisawant2511) on

Advertisement

ਉਸ ਨੇ ਕਿਹਾ ਕਿ 20 ਜੁਲਾਈ ਨੂੰ ਜੇਡਬਲਿਯੂ ਮੈਰੀਅਟ 'ਚ ਇਕ ਕਮਰੇ 'ਚ ਵਿਆਹ ਕਰ ਲਿਆ ਹੈ ਪਰ ਉਹ ਇਸ ਗੱਲ ਤੋਂ ਡਰ ਗਈ ਸੀ ਕਿ ਉਸ ਨੂੰ ਫਿਲਮਾਂ 'ਚ ਕੰਮ ਨਹੀਂ ਮਿਲੇਗਾ। ਇਸ ਲਈ ਉਸ ਨੇ ਝੂਠ ਕਿਹਾ ਸੀ। ਹੁਣ ਰਾਖੀ ਸਾਵੰਤ ਨੇ ਆਪਣੇ ਪਤੀ ਬਾਰੇ ਦੱਸਦੇ ਹੋਏ ਇਕ ਬਿਆਨ ਜਾਰੀ ਕੀਤਾ ਹੈ। ਉਸ ਅਨੁਸਾਰ ਉਸ ਦਾ ਪਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਕੰਮ ਕਰਦਾ ਹੈ।

View this post on Instagram

Good morning sweetheart fans

A post shared by Rakhi Sawant (@rakhisawant2511) on

ਰਾਖੀ ਸਾਵੰਤ ਨੇ ਇਹ ਵੀ ਕਿਹਾ ਕਿ ਫ਼ਿਲਹਾਲ ਉਹ ਲੰਡਨ ਸ਼ਿਫਟ ਨਹੀਂ ਹੋਵੇਗੀ। ਉਹ ਭਾਰਤ 'ਚ ਕੰਮ ਕਰਨਾ ਜਾਰੀ ਰੱਖੇਗੀ। ਨਾਲ ਹੀ ਉਸ ਨੇ ਕਿਹਾ ਕਿ ਉਸ ਨੇ ਬਿਨਾਂ ਦੇਖੇ ਰਿਤੇਸ਼ ਨਾਲ ਵਿਆਹ ਕੀਤਾ ਹੈ। ਉਹ ਉਸ ਨੂੰ ਵ੍ਹਟਸਐਪ ਚੈਟ ਜ਼ਰੀਏ ਮਿਲਿਆ ਸੀ ਤੇ ਉਸ ਨੇ ਸੋਸ਼ਲ ਮੀਡੀਆ 'ਤੇ ਹੀ ਉਸ ਨੂੰ ਪ੍ਰਪੋਜ਼ ਕੀਤਾ ਤੇ ਉਸ ਨੇ ਵਿਆਹ ਕਰਨ ਦਾ ਮਨ ਬਣਾ ਲਿਆ ਸੀ। ਰਾਖੀ ਸਾਵੰਤ ਨੇ ਇਹ ਵੀ ਕਿਹਾ ਕਿ ਉਸ ਨੇ ਆਪਣੇ ਪਤੀ ਦੇ ਮਾਤਾ-ਪਿਤਾ ਨੂੰ ਵੀ ਨਹੀਂ ਦੇਖਿਆ ਹੈ ਤੇ ਉਸ ਦਾ ਪਤੀ ਉਸ ਲਈ ਪਰਮੇਸ਼ਵਰ ਸਨਮਾਨ ਹੈ।

Advertisement

 

Advertisement
Advertisement